ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਧਾਰਮਿਕ ਸਥਾਨਾਂ ਤੋਂ ਚਾਰ ਗੋਲਕਾਂ ਚੋਰੀ

ਜ਼ਿਲ੍ਹਾ ਮਾਲੇਰਕੋਟਲਾ ਦੇ ਥਾਣਾ ਅਮਰਗੜ੍ਹ ਦੀ ਪੁਲੀਸ ਚੌਕੀ ਹਿੰਮਤਾਣਾ ਅਧੀਨ ਆਉਂਦੇ ਦੋ ਪਿੰਡਾਂ ਦੇ ਧਾਰਮਿਕ ਸਥਾਨਾਂ ’ਚੋਂ ਲੰਘੀ ਰਾਤ ਅਣਪਛਾਤੇ ਚੋਰ ਚਾਰ ਗੋਲਕਾਂ ਚੁੱਕ ਕੇ ਲੈ ਗਏ। ਬੇਖੌਫ ਚੋਰਾਂ ਨੇ ਜਿਨ੍ਹਾਂ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਇਆ ਉਨ੍ਹਾਂ ਵਿੱਚ ਪਿੰਡ ਮੁਹਮੰਦਗੜ੍ਹ...
Advertisement

ਜ਼ਿਲ੍ਹਾ ਮਾਲੇਰਕੋਟਲਾ ਦੇ ਥਾਣਾ ਅਮਰਗੜ੍ਹ ਦੀ ਪੁਲੀਸ ਚੌਕੀ ਹਿੰਮਤਾਣਾ ਅਧੀਨ ਆਉਂਦੇ ਦੋ ਪਿੰਡਾਂ ਦੇ ਧਾਰਮਿਕ ਸਥਾਨਾਂ ’ਚੋਂ ਲੰਘੀ ਰਾਤ ਅਣਪਛਾਤੇ ਚੋਰ ਚਾਰ ਗੋਲਕਾਂ ਚੁੱਕ ਕੇ ਲੈ ਗਏ। ਬੇਖੌਫ ਚੋਰਾਂ ਨੇ ਜਿਨ੍ਹਾਂ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਇਆ ਉਨ੍ਹਾਂ ਵਿੱਚ ਪਿੰਡ ਮੁਹਮੰਦਗੜ੍ਹ ਦੇ ਗੁਰਦੁਆਰੇ ਸਮੇਤ ਪਿੰਡ ਹਿੰਮਤਾਣਾ ਦਾ ਇੱਕ ਡੇਰਾ ਸ਼ਾਮਲ ਹੈ। ਪਿੰਡ ਮੁਹਮੰਦਗੜ੍ਹ ਦੇ ਗੁਰਦੁਆਰੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਗੋਲਕ ਚੋਰੀ ਦੀ ਵਾਰਦਾਤ ਰਿਕਾਰਡ ਹੋ ਗਈ। ਰਾਤ ਦੇ ਹਨੇਰੇ ਵਿੱਚ ਵਾਪਰੀਆਂ ਚੋਰੀ ਦੀਆਂ ਵਾਰਦਾਤਾਂ ਸਬੰਧੀ ਧਾਰਮਿਕ ਸਥਾਨਾਂ ਦੇ ਪ੍ਰਬੰਧਕਾਂ ਨੇ ਬੇਸ਼ੱਕ ਪੁਲੀਸ ਚੌਕੀ ਹਿੰਮਤਾਣਾ ਨੂੰ ਜਾਣਕਾਰੀ ਦੇ ਦਿੱਤੀ ਹੈ ਪਰ ਪੁਲੀਸ ਕਿਸੇ ਵੀ ਚੋਰ ਨੂੰ ਹਾਲੇ ਤੱਕ ਫੜ ਨਹੀਂ ਸਕੀ। ਜਾਣਕਾਰੀ ਅਨੁਸਾਰ ਚੋਰ ਪਿੰਡ ਹਿੰਮਤਾਣਾ ਦੇ ਡੇਰਾ ਬਾਬਾ ਅਤੀ ਦਾਸ ਅੰਦਰ ਬਣੇ ਤਿੰਨ ਧਾਰਮਿਕ ਅਸਥਾਨਾਂ ’ਚ ਸਥਾਪਤ ਤਿੰਨ ਗੋਲਕਾਂ ਅਤੇ ਨਾਲ ਲੱਗਦੇ ਪਿੰਡ ਮੁਹੰਮਦਗੜ੍ਹ ਦੇ ਗੁਰਦੁਆਰੇ ’ਚੋਂ ਇੱਕ ਗੋਲਕ ਚੁੱਕ ਕੇ ਲੈ ਗਏ। ਚੋਰਾਂ ਨੇ ਪਿੰਡ ਮੁਹੰਮਦਗੜ੍ਹ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਲੱਗੇ ਦੋ ਸੀਸੀਟੀਵੀ ਕੈਮਰੇ ਤੋੜੇ ਅਤੇ ਕੰਧ ਟੱਪ ਕੇ ਦਾਖਲ ਹੋਏ। ਚੋਰੀ ਦੀ ਵਾਰਦਾਤ ਦਰਬਾਰ ਸਾਹਿਬ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਚੋਰੀ ਦਾ ਪਤਾ ਲੱਗਦਿਆਂ ਹੀ ਮੌਕੇ ’ਤੇ ਪਹੁੰਚ ਕੁੱਝ ਨਿਹੰਗ ਸਿੰਘ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨਾਲ ਬਹਿਸ ਕਰਦੇ ਵਿਖਾਈ ਦਿੱਤੇ। ਪੁਲੀਸ ਚੌਕੀ ਹਿੰਮਤਾਣਾ ਦੇ ਇੰਚਾਰਜ ਥਾਣੇਦਾਰ ਤਰਸੇਮ ਚੰਦ ਅਨੁਸਾਰ ਪਿੰਡ ਮੁਹੰਮਦਗੜ੍ਹ ਦੇ ਗੁਰਦੁਆਰਾ ਸਾਹਿਬ ਦੀ ਚੋਰੀ ਹੋਈ ਗੋਲਕ ਨੇੜਲੇ ਖੇਤ ਦੀ ਮੋਟਰ ਤੋਂ ਮਿਲ ਗਈ ਹੈ। ਪੁਲੀਸ ਅਨੁਸਾਰ ਮੁਲਜ਼ਮਾਂ ਛੇਤੀ ਕਾਬੂ ਕਰ ਲਿਆ ਜਾਵੇਗਾ ਤੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।

Advertisement
Advertisement
Show comments