ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਭੁਟਾਲ ਕਲਾਂ ਵਾਸੀ ਪਰਿਵਾਰ ਦੀਆਂ ਚਾਰ ਮੱਝਾਂ ਮਰੀਆਂ

ਪੱਤਰ ਪ੍ਰੇਰਕ ਲਹਿਰਾਗਾਗਾ, 8 ਜੁਲਾਈ ਪਿੰਡ ਭੁਟਾਲ ਕਲਾਂ ਦੇ ਕਿਸਾਨ ਦੀਆਂ ਦੋ ਮਹੀਨਿਆਂ ਵਿੱਚ ਚਾਰ ਮੱਝਾਂ ਦੀ ਮੌਤ ਹੋ ਗਈ ਹੈ। ਇਸ ਸਬੰਧੀ ਪੀੜਤ ਕਿਸਾਨ ਕ੍ਰਿਸ਼ਨ ਸਿੰਘ ਕਾਕਾ ਨੇ ਦੱਸਿਆ ਕਿ ਤਕਰੀਬਨ ਦੋ ਮਹੀਨੇ ਪਹਿਲਾਂ ਦੋ ਮੱਝਾਂ ਦੀ ਅਚਾਨਕ ਹੀ...
Advertisement

ਪੱਤਰ ਪ੍ਰੇਰਕ

ਲਹਿਰਾਗਾਗਾ, 8 ਜੁਲਾਈ

Advertisement

ਪਿੰਡ ਭੁਟਾਲ ਕਲਾਂ ਦੇ ਕਿਸਾਨ ਦੀਆਂ ਦੋ ਮਹੀਨਿਆਂ ਵਿੱਚ ਚਾਰ ਮੱਝਾਂ ਦੀ ਮੌਤ ਹੋ ਗਈ ਹੈ। ਇਸ ਸਬੰਧੀ ਪੀੜਤ ਕਿਸਾਨ ਕ੍ਰਿਸ਼ਨ ਸਿੰਘ ਕਾਕਾ ਨੇ ਦੱਸਿਆ ਕਿ ਤਕਰੀਬਨ ਦੋ ਮਹੀਨੇ ਪਹਿਲਾਂ ਦੋ ਮੱਝਾਂ ਦੀ ਅਚਾਨਕ ਹੀ ਮੌਤ ਹੋ ਗਈ ਸੀ। ਉਸ ਤੋਂ ਬਾਅਦ ਇੱਕ ਮੱਝ ਹੋਰ ਬਿਮਾਰ ਹੋ ਗਈ ਨੁਕਸਾਨ ਹੋਣ ਦੇ ਡਰ ਤੋਂ ਬਹੁਤ ਹੀ ਘੱਟ ਕੀਮਤ ’ਤੇ ਵੇਚਣੀ ਪਈ, ਹੁਣ ਫਿਰ ਇੱਕ ਮੱਝ ਅਚਾਨਕ ਹੀ ਬਿਮਾਰ ਹੋ ਗਈ। ਮੱਝ ਦਾ ਵੱਖ ਵੱਖ ਡਾਕਟਰਾਂ ਕੋਲੋਂ ਇਲਾਜ ਕਰਵਾਇਆ ਗਿਆ। ਠੀਕ ਨਾ ਹੋਣ ’ਤੇ ਹਿਸਾਰ ਲੈ ਗਏ ਸਨ ਅੱਜ ਉਸ ਦੀ ਵੀ ਅਚਾਨਕ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਮੈਡੀਕਲ ਰਿਪੋਰਟ ਵਿੱਚ ਵੀ ਕੋਈ ਕਾਰਨ ਸਪਸ਼ਟ ਨਹੀਂ ਹੋ ਸਕਿਆ। ਸਰਪੰਚ ਗੁਰਵਿੰਦਰ ਸਿੰਘ ਬੱਗੜ ਇਸ ਮਾਮਲੇ ਦੀ ਜਾਂਚ ਮੰਗੀ ਹੈ। ਪੀੜਤ ਨੇ ਕਿਹਾ ਕਿ ਪਿੰਡਾਂ ਵਿੱਚ ਪਸ਼ੂਆਂ ਲਈ ਮੈਡੀਕਲ ਸਹੂਲਤਾਂ ਦੀ ਅਜੇ ਵੀ ਵੱਡੀ ਘਾਟ ਹੈ।

Advertisement
Tags :
ਕਲਾਂਦੀਆਂਪਰਿਵਾਰਭੁਟਾਲਮੱਝਾਂਮਰੀਆਂਵਾਸੀ