ਧੂਰੀ ਵਿੱਚ ਗਊਸ਼ਾਲਾ ਦੇ ਨਵੀਨੀਕਰਨ ਦਾ ਨੀਂਹ ਪੱਥਰ ਰੱਖਿਆ
ਗਊਸ਼ਾਲਾ ਚੈਰੀਟੇਬਲ ਟਰੱਸਟ ਧੂਰੀ ਵੱਲੋਂ ਸੰਚਾਲਤ ਸ਼ਥਾਨਕ ਗਊਸ਼ਾਲਾ ਦੀ ਕਾਇਆਕਲਪ ਕਰਨ ਖਾਤਰ ਇਲਾਕੇ ਉਦਯੋਗਿਕ ਇਕਾਈ ਕੇ.ਆਰ.ਬੀ.ਐੱਲ ਭਸੌੜ ਦੇ ਸਹਿਯੋਗ ਨਾਲ ਇਸ ਦੇ ਨਵੀਨੀਕਰਨ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਕੇ.ਆਰ.ਬੀ.ਐੱਲ ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਅਨਿਲ ਮਿੱਤਲ ਅਤੇ ਜੁਆਇੰਟ...
Advertisement
ਗਊਸ਼ਾਲਾ ਚੈਰੀਟੇਬਲ ਟਰੱਸਟ ਧੂਰੀ ਵੱਲੋਂ ਸੰਚਾਲਤ ਸ਼ਥਾਨਕ ਗਊਸ਼ਾਲਾ ਦੀ ਕਾਇਆਕਲਪ ਕਰਨ ਖਾਤਰ ਇਲਾਕੇ ਉਦਯੋਗਿਕ ਇਕਾਈ ਕੇ.ਆਰ.ਬੀ.ਐੱਲ ਭਸੌੜ ਦੇ ਸਹਿਯੋਗ ਨਾਲ ਇਸ ਦੇ ਨਵੀਨੀਕਰਨ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਕੇ.ਆਰ.ਬੀ.ਐੱਲ ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਅਨਿਲ ਮਿੱਤਲ ਅਤੇ ਜੁਆਇੰਟ ਐੱਮਡੀ ਅਨੂਪ ਮਿੱਤਲ ਮੁੱਖ ਮਹਿਮਾਨ ਅਤੇ ਡਾਇਰੈਕਟਰ ਮਹੇਸ਼ ਜੈਨ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ। ਸਮਾਗਮ ਦੀ ਸ਼ੁਰੂਆਤ ਗਊਸ਼ਾਲਾ ਟਰੱਸਟ ਦੇ ਚੇਅਰਮੈਨ ਐਡਵੋਕੇਟ ਬ੍ਰਿਜ ਭੂਸ਼ਣ ਬਾਂਸਲ ਨੇ ਮਹਿਮਾਨਾਂ ਦਾ ਸਵਾਗਤ ਕਰਕੇ ਕੀਤੀ। ਉਨ੍ਹਾਂ ਦੱਸਿਆ ਕਿ ਲਗਪਗ ਸਾਢੇ ਤਿੰਨ ਕਰੋੜ ਰੁਪਏ ਦੀ ਲਾਗਤ ਨਾਲ ਗਊਸ਼ਾਲਾ ਦਾ ਹੋਣ ਜਾ ਰਹੇ ਨਵੀਨੀਕਰਨ ਲਈ ਇਨ੍ਹਾਂ ਵੱਲੋਂ ਟਰੱਸਟ ਨੂੰ 50 ਲੱਖ ਰੁਪਏ ਦੀ ਗ੍ਰਾਂਟ ਵੀ ਜਾਰੀ ਕਰ ਦਿੱਤੀ ਗਈ ਹੈ। ਇਸ ਤੋਂ ਉਪਰੰਤ ਟਰੱਸਟ ਦੇ ਜਨਰਲ ਸਕੱਤਰ ਨਰੇਸ਼ ਕੁਮਾਰ ਮੰਗੀ ਨੇ ਟਰੱਸਟ ਵੱਲੋਂ ਚਲਾਈਆਂ ਜਾ ਰਹੀਆਂ ਤਿੰਨੋਂ ਗਊਸ਼ਾਲਾ ਸਬੰਧੀ ਮਹਿਮਾਨਾਂ ਨਾਲ ਜਾਣਕਾਰੀ ਸਾਂਝੀ ਕੀਤੀ। ਇਸ ਤੋਂ ਪਹਿਲਾਂ ਰਾਈਸੀਲਾ ਗਰੁੱਪ ਆਫ ਕੰਪਨੀਜ਼ ਦੇ ਡਾਇਰੈਕਟਰ ਪੁਰਸ਼ੋਤਮ ਗਰਗ ਕਾਲਾ, ਅਰਪਣ ਫੂਡਜ਼ ਦੇ ਡਾਇਰੈਕਟਰ ਰਮੇਸ਼ ਗੋਇਲ ਅਤੇ ਰਵੀ ਕਾਂਸਲ ਸਮੇਤ ਗਊਸ਼ਾਲਾ ਟਰੱਸਟ ਦੇ ਪ੍ਰਧਾਨ ਸੰਜੇ ਸਿੰਗਲਾ ਦੀ ਅਗਵਾਈ ਹੇਠ ਸਮੂਹ ਟਰੱਸਟ ਮੈਂਬਰਾਂ ਵੱਲੋਂ ਆਏ ਹੋਏ ਮਹਿਮਾਨਾਂ ਦਾ ਸਵਾਗਤ ਵੀ ਕੀਤਾ ਗਿਆ। ਸਮਾਗਮ ਦੌਰਾਨ ਗਊਸ਼ਾਲਾ ਟਰੱਸਟ ਵੱਲੋਂ ਆਏ ਹੋਏ ਮਹਿਮਾਨਾਂ ਦਾ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਵਿੱਤ ਸਕੱਤਰ ਬਸੰਤ ਕੁਮਾਰ, ਜਤਿੰਦਰ ਮੰਡੇਰ ਸੋਨੀ, ਪ੍ਰਵੀਨ ਗਰਗ, ਰਾਮਨਾਥ ਸਿੰਗਲਾ, ਵਿਨੋਦ ਗਰਗ, ਭੂਸ਼ਣ ਗਰਗ, ਸੁਭਾਸ਼ ਕੁਮਾਰ, ਰੋਮੀ ਸਿੰਗਲਾ, ਸ਼ਸ਼ੀ ਭੂਸ਼ਣ ਬਾਂਸਲ ਤੇ ਰਜਨੀਸ਼ ਗਰਗ ਰਾਜੂ ਆਦਿ ਹਾਜ਼ਰ ਸਨ।
Advertisement
Advertisement