ਨਰਿੰਦਰ ਸਿੰਘ ਬਿਰਧ ਆਸ਼ਰਮ ਦਾ ਸਥਾਪਨਾ ਦਿਵਸ ਮਨਾਇਆ
ਡਾ. ਨਰਿੰਦਰ ਸਿੰਘ ਬਿਰਧ ਆਸ਼ਰਮ ਬਡਰੁੱਖਾਂ ਦਾ ਸਥਾਪਨਾ ਦਿਵਸ ਮਨਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਬਿਰਧ ਆਸ਼ਰਮ ’ਚ ਰਹਿ ਰਹੇ ਬਜ਼ੁਰਗ ਸੁਰਜੀਤ ਸਿੰਘ ਵੱਲੋਂ ਧਾਰਮਿਕ ਗੀਤ ਗਾ ਕੇ ਕੀਤੀ ਗਈ। ਆਸ਼ਰਮ ਦੇ ਸਕੱਤਰ ਸੁਖਮਿੰਦਰ ਸਿੰਘ ਭੱਠਲ ਵੱਲੋਂ ਬਿਰਧ ਆਸ਼ਰਮ ’ਚ ਰਹਿ ਰਹੇ ਬਜ਼ੁਰਗਾਂ ਅਤੇ ਉਨ੍ਹਾਂ ਦੀ ਦੇਖਭਾਲ ਕਰ ਰਹੇ ਸਾਰੇ ਹੀ ਟਰੱਸਟ ਮੈਂਬਰਾਂ ਬਾਰੇ ਪੂਰੀ ਜਾਣਕਾਰੀ ਦਿੱਤੀ ਦਿੰਦੇ ਹੋਏ ਦੱਸਿਆ ਕਿ ਬਿਰਧ ਆਸ਼ਰਮ ਦੀ ਸ਼ੁਰੂਆਤ 26 ਸਤੰਬਰ 2010 ਨੂੰ ਕੀਤੀ ਗਈ ਸੀ। ਬਿਰਧ ਆਸ਼ਰਮ ਵਿੱਚ 31 ਬਜ਼ੁਰਗ ਰਹਿ ਰਹੇ ਹਨ ਜਿਨ੍ਹਾਂ ’ਚ ਮਰਦ ਅਤੇ ਔਰਤਾਂ ਸ਼ਾਮਲ ਹਨ। ਸਥਾਪਨਾ ਦਿਵਸ ਮੌਕੇ ਬੁਲਾਰਿਆਂ ਡਾ. ਇਕਬਾਲ ਸਿੰਘ ਸਕਰੌਦੀ, ਸਰਪੰਚ ਰਣਦੀਪ ਸਿੰਘ ਮਿੰਟੂ, ਸਾਬਕਾ ਸੈਸਨ ਜੱਜ ਐਮ ਪੀ ਸਿੰਘ ਪਾਹਵਾ, ਡਾ. ਅਮਰਜੀਤ ਸਿੰਘ ਮਾਨ, ਸੁਰਿੰਦਰ ਪਾਲ ਸਿੰਘ, ਜਸਵੰਤ ਸਿੰਘ ਖਹਿਰਾ ਸਕੱਤਰ ਅਕਾਲ ਕੌਂਸਲ ਮਸਤੂਆਣਾ ਸਾਹਿਬ ਵਲੋਂ ਬਿਰਧ ਆਸ਼ਰਮਾਂ ਵਿਚ ਬਜ਼ੁਰਗਾਂ ਦੀ ਵਧ ਰਹੀ ਗਿਣਤੀ ਅਤੇ ਬਜ਼ੁਰਗਾਂ ਦੇ ਘਰਾਂ ਵਿਚ ਹੋ ਰਹੇ ਨਿਰਾਦਰ ’ਤੇ ਚਿੰਤਾ ਪ੍ਰਗਟ ਕੀਤੀ ਗਈ। ਇਸ ਮੌਕੇ ਸਰਕਾਰੀ ਪ੍ਰਾਇਮਰੀ ਸਕੂਲ ਬਡਰੁੱਖਾਂ ਅਤੇ ਮਾਤਾ ਰਾਜ ਕੌਰ ਸੀਨੀਅਰ ਸੈਕੰਡਰੀ ਸਕੂਲ ਬਡਰੁੱਖਾਂ ਦੇ ਵਿਦਿਆਰਥੀਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਸਮਾਗਮ ’ਚ ਇੰਜ. ਪ੍ਰਵੀਨ ਬਾਂਸਲ, ਇੰਜ. ਹਰੀ ਸਿੰਘ ਸੋਹੀ, ਇੰਜ. ਵੀ. ਕੇ ਦੀਵਾਨ, ਮਾਸਟਰ ਮੱਘਰ ਸਿੰਘ ਲਿੱਦੜਾਂ, ਮਾਸਟਰ ਜੱਗਾ ਸਿੰਘ ਕਾਂਝਲਾ, ਜੁਗਰਾਜ ਸਿੰਘ ਇੰਸਪੈਕਟਰ, ਡਾਕਟਰ ਕਿਰਨ ਬਾਲੀ, ਡਾ. ਸੁਖਦੀਪ ਕੌਰ ਤੇ ਰਾਜਦੀਪ ਕੌਰ ਬਰਾੜ ਆਦਿ ਸ਼ਾਮਲ ਸਨ। ਪ੍ਰਬੰਧਕ ਕਮੇਟੀ ਵਲੋਂ ਵਿਦਿਆਰਥੀਆਂ, ਮਹਿਮਾਨਾਂ ਤੇ ਸੰਸਥਾਵਾਂ ਦੇ ਮੁਖੀਆਂ ਨੂੰ ਸਨਮਾਨਿਤ ਕੀਤਾ ਗਿਆ।