ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਖਨੌਰੀ ਤੇ ਮੂਨਕ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ

ਗੁਰਦੀਪ ਸਿੰਘ ਲਾਲੀ/ਹਰਜੀਤ ਸਿੰਘ ਸੰਗਰੂਰ/ਖਨੌਰੀ, 17 ਜੁਲਾਈ ਅਕਾਲੀ ਦਲ ਸੰਯੁਕਤ ਦੇ ਸੀਨੀਅਰ ਆਗੂ ਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਘੱਗਰ ਪਾਰ ਪਿੰਡਾਂ ਦੇ ਦੌਰੇ ਮਗਰੋਂ ਕਿਹਾ ਕਿ ਘੱਗਰ ਵਿਚ ਹੜ੍ਹ ਦੇ ਕਾਫ਼ੀ ਦਿਨ ਬੀਤਣ ਉਪਰੰਤ ਪ੍ਰਭਾਵਿਤ ਲੋਕਾਂ ਨੂੰ...
Advertisement

ਗੁਰਦੀਪ ਸਿੰਘ ਲਾਲੀ/ਹਰਜੀਤ ਸਿੰਘ

ਸੰਗਰੂਰ/ਖਨੌਰੀ, 17 ਜੁਲਾਈ

Advertisement

ਅਕਾਲੀ ਦਲ ਸੰਯੁਕਤ ਦੇ ਸੀਨੀਅਰ ਆਗੂ ਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਘੱਗਰ ਪਾਰ ਪਿੰਡਾਂ ਦੇ ਦੌਰੇ ਮਗਰੋਂ ਕਿਹਾ ਕਿ ਘੱਗਰ ਵਿਚ ਹੜ੍ਹ ਦੇ ਕਾਫ਼ੀ ਦਿਨ ਬੀਤਣ ਉਪਰੰਤ ਪ੍ਰਭਾਵਿਤ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਵੱਲ ਪੰਜਾਬ ਸਰਕਾਰ ਤੇ ਪ੍ਰਸ਼ਾਸ਼ਨ ਧਿਆਨ ਨਹੀਂ ਦੇ ਰਿਹਾ, ਜਿਸ ਕਾਰਨ ਲੋਕ ਕਾਫੀ ਪ੍ਰੇਸ਼ਾਨ ਹਨ ਅਤੇ ਬਿਮਾਰੀਆਂ ਫੈਲਣ ਦਾ ਡਰ ਹੈ।

ਸ੍ਰੀ ਢੀਂਡਸਾ ਨੇ ਅੱਜ ਖਨੌਰੀ, ਬਨਾਰਸੀ, ਬੌਪੁਰ, ਅੰਨਦਾਨਾ, ਚਾਂਦੂ, ਸ਼ਾਹਪੁਰ ਥੇੜੀ, ਮੰਡਵੀ, ਮਕਰੋੜ ਸਾਹਬਿ, ਫੂਲਦ, ਗਨੋਟਾ, ਰਾਮਪੁਰਾ, ਕੁਦਨੀ ਤੇ ਹਾਂਡਾ ਪਿੰਡਾਂ ’ਚ ਲੋਕਾਂ ਦੀਆਂ ਸਮੱਸਿਆਵਾਂ ਸੁਣੀਆ ਤੇ ਸਾਰੀਆਂ ਮੁਸ਼ਕਲਾਂ ਬਾਰੇ ਪ੍ਰਸ਼ਾਸ਼ਨ ਨੂੰ ਸੂਚਿਤ ਕੀਤਾ। ਸ੍ਰੀ ਢੀਂਡਸਾਨੇ ਕਿਹਾ ਕਿ ਘੱਗਰ ਪਾਰ ਦੇ ਪਿੰਡਾਂ ਵਿੱਚ ਹਾਲੇ ਤੱਕ ਸਿਹਤ ਵਿਭਾਗ ਦਾ ਨਾ ਹੀ ਕੋਈ ਅਧਿਕਾਰੀ ਪੁੱਜਿਆ ਹੈ ਅਤੇ ਨਾ ਹੀ ਦਵਾਈਆਂ ਪੁੱਜੀਆਂ ਹਨ। ਜ਼ਿਆਦਾਤਰ ਪਿੰਡਾਂ ਦੇ 90 ਫੀਸਦੀ ਲੋਕ ਗਰੀਬ ਹਨ ਅਤੇ ਲੋਕਾਂ ਵਿਚ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਜ਼ੋਰ ਦੇ ਕੇ ਕਿਹਾ ਕਿ ਇਸ਼ਤਿਹਾਰਬਾਜ਼ੀ ਤੋਂ ਬਿਨ੍ਹਾਂ ਵਜ੍ਹਾ ਬਿਆਨਬਾਜ਼ੀ ਤੋਂ ਪਾਸੇ ਹੋ ਕੇ ਲੋਕਾਂ ਦੇ ਭਲੇ ਵੱਲ ਧਿਆਨ ਦਿੱਤਾ ਜਾਵੇ। ਬਨਾਰਸੀ ਨੇੜੇ ਘੱਗਰ ਦੇ ਟੁੱਟੇ ਬੰਨ੍ਹਾਂ ਨੂੰ ਪੂਰਨ ਲਈ ਸਰਕਾਰ ਦਾ ਇੱਕ ਬੰਦਾ ਵੀ ਨਹੀਂ ਪੁੱਜਿਆ ਅਤੇ ਤਿੰਨ ਬੰਨ੍ਹਾਂ ’ਚੋਂ ਇਕ ਬੰਨ੍ਹ ਨੂੰ ਲੋਕ ਖੁਦ ਪੂਰ ਰਹੇ ਹਨ ਤੇ ਇਕ ਥਾਂ ਸਫਲ ਵੀ ਹੋਏ ਹਨ ਪਰ ਪੰਜਾਬ ਸਰਕਾਰ ਨੇ ਬੰਨ੍ਹ ਪੂਰਨ ਦੀ ਜ਼ਿੰਮੇਵਾਰੀ ਤਾਂ ਕੀ ਨਿਭਾਉਣੀ ਸੀ, ਉਥੇ ਜੱਦੋ-ਜਹਿਦ ਕਰ ਰਹੇ ਲੋਕਾਂ ਦੀ ਹੌਸਲਾ ਅਫਜਾਈ ਕਰਨ ਲਈ ਵੀ ਕੋਈ ਨਹੀਂ ਪੁੱਜਿਆ ਅਤੇ ਸਰਕਾਰ ਨੇ ਸਾਰਾ ਕੁੱਝ ਕੁਦਰਤ ਦੇ ਰਹਿਮ ’ਤੇ ਹੀ ਛੱਡ ਦਿੱਤਾ ਜਾਪਦਾ ਹੈ।

Advertisement
Tags :
ਸਾਬਕਾਸਿੰਘਹੜ੍ਹਕੀਤਾਖਨੌਰੀ:ਢੀਂਡਸਾਦੌਰਾਪਰਮਿੰਦਰਪਿੰਡਾਂਪ੍ਰਭਾਵਿਤਮੰਤਰੀਮੂਨਕਵਿੱਤ
Show comments