ਅਕਾਲ ਸਹਾਇ ਅਕੈਡਮੀ ਵੱਲੋਂ ਫੁਟਬਾਲ ਟੂਰਨਾਮੈਂਟ ਅੱਜ
ਅਕਾਲ ਸਹਾਇ ਅਕੈਡਮੀ ਗ੍ਰੀਨ ਪਾਰਕ ਭੁਟਾਲ ਕਲਾਂ ਸੀਬੀਐੱਸਸੀ ਨੌਰਥ ਜ਼ੋਨ-2 ਫੁਟਬਾਲ ਗਰਲਜ਼ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਇਹ ਟੂਰਨਾਮੈਂਟ ਪਹਿਲੀ ਅਗਸਤ ਤੋਂ 5 ਅਗਸਤ ਤੱਕ ਲਗਾਤਾਰ ਪੰਜ ਦਿਨ ਚੱਲੇਗਾ। ਟੂਰਨਾਮੈਂਟ ਵਿੱਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਆਦਿ ਸੂਬਿਆਂ ਦੀ...
Advertisement
ਅਕਾਲ ਸਹਾਇ ਅਕੈਡਮੀ ਗ੍ਰੀਨ ਪਾਰਕ ਭੁਟਾਲ ਕਲਾਂ ਸੀਬੀਐੱਸਸੀ ਨੌਰਥ ਜ਼ੋਨ-2 ਫੁਟਬਾਲ ਗਰਲਜ਼ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਇਹ ਟੂਰਨਾਮੈਂਟ ਪਹਿਲੀ ਅਗਸਤ ਤੋਂ 5 ਅਗਸਤ ਤੱਕ ਲਗਾਤਾਰ ਪੰਜ ਦਿਨ ਚੱਲੇਗਾ। ਟੂਰਨਾਮੈਂਟ ਵਿੱਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਆਦਿ ਸੂਬਿਆਂ ਦੀ ਟੀਮਾਂ ਹਿੱਸਾ ਲੈਣਗੀਆਂ। ਪ੍ਰਬੰਧਾਂ ਦੀ ਨਿਗਰਾਨੀ ਪ੍ਰਿੰਸੀਪਲ ਰਜਨੀ ਰਾਣੀ ਅਤੇ ਚੇਅਰਮੈਨ ਤਰਸੇਮ ਪੁਰੀ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਬੰਧਾਂ ਦੀ ਘਾਟ ਨਹੀਂ ਰਹਿਣ ਦਿੱਤੀ ਜਾਵੇਗੀ। ਟੂਰਨਾਮੈਂਟ ਨੂੰ ਲੈ ਕੇ ਭੁਟਾਲ ਕਲਾਂ ਪਿੰਡ ਦੀ ਗ੍ਰਾਮ ਪੰਚਾਇਤ ਵੀ ਬਹੁਤ ਉਤਸ਼ਾਹਿਤ ਹੈ।
Advertisement
Advertisement