ਪੋਲਟਰੀ ਫਾਰਮ ਵਿੱਚ ਪਟਾਕੇ ਬਣਾਉਣ ਵਾਲਾ ਕਾਬੂ
ਧੂਰੀ ਦੇ ਡੀ ਐੱਸ ਪੀ ਦਮਨਬੀਰ ਸਿੰਘ ਦੀ ਅਗਵਾਈ ਹੇਠ ਐੱਸ ਐੱਚ ਓ ਸਦਰ ਧੂਰੀ ਕਰਨਵੀਰ ਸਿੰਘ ਨੇ ਪਿੰਡ ਭਸੌੜ ਵਿੱਚ ਨਾਜਾਇਜ਼ ਤੌਰ ’ਤੇ ਬਣਾਏ ਜਾ ਰਹੇ ਛੋਟੇ ਪਟਾਕੇ ਬਣਾਉਣ ਦਾ ਪਰਦਾਫਾਸ਼ ਕਰਕੇ ਇੱਕ ਵਿਆਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣਾ...
Advertisement
ਧੂਰੀ ਦੇ ਡੀ ਐੱਸ ਪੀ ਦਮਨਬੀਰ ਸਿੰਘ ਦੀ ਅਗਵਾਈ ਹੇਠ ਐੱਸ ਐੱਚ ਓ ਸਦਰ ਧੂਰੀ ਕਰਨਵੀਰ ਸਿੰਘ ਨੇ ਪਿੰਡ ਭਸੌੜ ਵਿੱਚ ਨਾਜਾਇਜ਼ ਤੌਰ ’ਤੇ ਬਣਾਏ ਜਾ ਰਹੇ ਛੋਟੇ ਪਟਾਕੇ ਬਣਾਉਣ ਦਾ ਪਰਦਾਫਾਸ਼ ਕਰਕੇ ਇੱਕ ਵਿਆਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਥਾਣਾ ਸਦਰ ਦੇ ਐੱਸ ਐੱਚ ਓ ਕਰਨਵੀਰ ਸਿੰਘ ਸੰਧੂ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਓਂਕਾਰ ਸਿੰਘ ਤੇ ਚੌਕੀ ਇੰਚਾਰਜ ਰਣੀਕੇ ਨੂੰ ਇਤਲਾਹ ਮਿਲੀ ਕਿ ਫਿਆਜ਼ ਖਾਨ ਵਾਸੀ ਬਿਹਾਰ ਪਿੰਡ ਭਸੌੜ ਦੇ ਬੰਦ ਪਏ ਪੋਲਟਰੀ ਫਾਰਮ ਵਿੱਚ ਗੈਰ-ਕਾਨੂੰਨੀ ਕੰਮ ਕਰਦਾ ਹੈ। ਉਨ੍ਹਾਂ ਕਿਹਾ ਇਤਲਾਹ ਮੁਤਾਬਕ ਪੋਲਟਰੀ ਫਾਰਮ ਦੀ ਚੈਕਿੰਗ ਕੀਤੀ ਜਿੱਥੇ ਛੋਟੇ ਪਟਾਕੇ ਤੇ ਪਟਾਕੇ ਬਣਾਉਣ ਵਾਲੀ ਸਮੱਗਰੀ ਬਰਾਮਦ ਕੀਤੀ। ਪੁਲੀਸ ਨੇ ਫ਼ਿਆਜ਼ ਖਾਨ ਨੂੰ ਕਾਬੂ ਕਰਕੇ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲੀਸ ਦਾ ਕਹਿਣਾ ਹੈ ਕਿ ਮੁਲਜ਼ਮ ਕੋਲੋਂ ਹੋਰ ਪੁੱਛ-ਪੜਤਾਲ ਕੀਤੀ ਜਾ ਰਹੀ ਹੈ।
Advertisement
Advertisement