ਕੌਮੀ ਖਿਡਾਰੀ ਕਸ਼ਿਸ਼ ਦੀ ਆਰਥਿਕ ਮਦਦ
ਲਹਿਰਾਗਾਗਾ: ਇੱਥੋਂ ਦੇ ਸਰਕਾਰੀ ਸੀਨੀਅਰ ਕੰਨਿਆ ਸੈਕੰਡਰੀ ਸਕੂਲ ਦੀ ਵਿਦਿਆਰਥਣ ਕਸ਼ਿਸ਼ ਪੁੱਤਰੀ ਸੰਜੀਵ ਕੁਮਾਰ ਨੇ ਦੌੜ ਵਿੱਚ ਨੈਸ਼ਨਲ ਖਿਡਾਰੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਮੈਂਬਰ ਜਥੇਦਾਰ ਰਾਮਪਾਲ ਸਿੰਘ ਬਹਿਣੀਵਾਲ ਨੇ ਹੌਸਲਾ ਵਧਾਉਣ ਲਈ 15000 ਦੀ ਮਾਲੀ...
Advertisement
ਲਹਿਰਾਗਾਗਾ:
ਇੱਥੋਂ ਦੇ ਸਰਕਾਰੀ ਸੀਨੀਅਰ ਕੰਨਿਆ ਸੈਕੰਡਰੀ ਸਕੂਲ ਦੀ ਵਿਦਿਆਰਥਣ ਕਸ਼ਿਸ਼ ਪੁੱਤਰੀ ਸੰਜੀਵ ਕੁਮਾਰ ਨੇ ਦੌੜ ਵਿੱਚ ਨੈਸ਼ਨਲ ਖਿਡਾਰੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਮੈਂਬਰ ਜਥੇਦਾਰ ਰਾਮਪਾਲ ਸਿੰਘ ਬਹਿਣੀਵਾਲ ਨੇ ਹੌਸਲਾ ਵਧਾਉਣ ਲਈ 15000 ਦੀ ਮਾਲੀ ਮਦਦ ਦਾ ਚੈੱਕ ਦਿੱਤਾ ਅਤੇ ਭਵਿੱਖ ਵਿੱਚ ਹਰ ਪ੍ਰਕਾਰ ਦੀ ਮਦਦ ਦਾ ਭਰੋਸਾ ਦਿੱਤਾ। ਵਰਨਨਯੋਗ ਹੈ ਕਿ ਕਸ਼ਿਸ਼ ਨੇ 100 ਮੀਟਰ ਦੌੜ 13 ਸਕਿੰਟਾਂ ਵਿੱਚ ਦੌੜ ਕੇ ਪੰਜਾਬ ਵਿੱਚੋਂ ਅੰਡਰ 14 ਵਿੱਚ ਗੋਲਡ ਮੈਡਲ ਜਿੱਤਿਆ ਸੀ। ਹੁਣ ਅੰਡਰ 17 ਵਿੱਚ ਨੈਸ਼ਨਲ ਖੇਡਣ ਲਈ ਚੁਣੀ ਗਈ ਹੈ। ਖਿਡਾਰਨ ਦੇ ਕੋਚ ਮੋਨੂ ਨੇ ਦੱਸਿਆ ਕਿ ਇਹ ਖਿਡਾਰਨ ਭਵਿੱਖ ਵਿੱਚ ਹੋਰ ਵੀ ਮੱਲਾਂ ਮਾਰੇਗੀ ਅਤੇ ਪੰਜਾਬ ਦਾ ਨਾਮ ਰੌਸ਼ਨ ਕਰੇਗੀ। ਇਸ ਮੌਕੇ ਸਰਦਾਰ ਛੱਜੂ ਸਿੰਘ ਧਾਲੀਵਾਲ ਹਿਮਾਂਸ਼ੂ ਵੀ ਹਾਜ਼ਰ ਸਨ। -ਪੱਤਰ ਪ੍ਰੇਰਕ
Advertisement
Advertisement