ਕਾਮਰੇਡ ਮਹਿੰਦਰ ਬਾਗ਼ੀ ਨੂੰ ਅੰਤਿਮ ਵਿਦਾਇਗੀ
ਸਾਰੀ ਉਮਰ ਮਜ਼ਦੂਰਾਂ ਤੇ ਕਿਸਾਨਾਂ ਦੇ ਹੱਕਾਂ ਲਈ ਲੜਨ ਵਾਲੇ ਕਾਮਰੇਡ ਮਹਿੰਦਰ ਬਾਗ਼ੀ ਨੂੰ ਇੱਥੇ ਉਨ੍ਹਾਂ ਦੇ ਸਾਥੀਆਂ ਨੇ ਨਾਅਰਿਆਂ ਦੀ ਗੂੰਜ ’ਚ ਅੰਤਿਮ ਵਿਦਾਇਗੀ ਦਿੱਤੀ। ਉਨ੍ਹਾਂ ਦਾ ਅੱਜ ਸਵੇਰੇ ਦੇਹਾਂਤ ਹੋ ਗਿਆ ਸੀ। ਇਸ ਮੌਕੇ ਸੀਪੀਆਈ ਅਤੇ ਏਟਕ ਦੇ ਆਗੂਆਂ ਸਮੇਤ ਲੋਕ ਚੇਤਨਾ ਮੰਚ, ਸਫ਼ਾਈ ਸੇਵਕ ਯੂਨੀਅਨ, ਫੀਲਡ ਵਰਕਰ ਯੂਨੀਅਨ ਤੇ ਹੋਰ ਜਥੇਬੰਦੀਆਂ ਦੇ ਆਗੂਆਂ ਵੱਲੋਂ ਕਾਮਰੇਡ ਬਾਗ਼ੀ ਦੀ ਦੇਹ ’ਤੇ ਲਾਲ ਝੰਡੇ ਪਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਕਾਮਰੇਡ ਬਾਗ਼ੀ ਸਾਈਕਲ ਤੋਂ ਡਿੱਗਣ ਕਾਰਨ ਟੁੱਟੇ ਚੂਲੇ ਕਾਰਨ ਪਿਛਲੇ ਦੋ-ਤਿੰਨ ਮਹੀਨਿਆਂ ਤੋਂ ਬਿਮਾਰ ਸਨ ਅਤੇ ਕੱਲ੍ਹ ਸਵੇਰੇ ਉਨ੍ਹਾਂ ਦੀ ਮੌਤ ਹੋ ਗਈ ਸੀ। ਉਹ ਸਾਰੀ ਉਮਰ ਲਾਲ ਝੰਡੇ ਦਾ ਸਿਪਾਹੀ ਰਹੇ।
ਇਸ ਮੌਕੇ ਸੀਪੀਆਈ ਤੇ ਏਟਕ ਦੇ ਆਗੂ ਖਲੀਲ ਮੁਹੰਮਦ, ਜੀਤ ਬੰਗਾ ਲੋਕ ਚੇਤਨਾ ਮੰਚ ਦੇ ਆਗੂ ਹਰਭਗਵਾਨ ਗੁਰਨੇ, ਜਗਜੀਤ ਭੁੱਟਾਲ, ਗੁਰਚਰਨ ਸਿੰਘ, ਮਾਸਟਰ ਰਘਬੀਰ ਭੁੱਟਾਲ, ਲਛਮਣ ਅਲੀਸ਼ੇਰ, ਫੀਲਡ ਵਰਕਰ ਯੂਨੀਅਨ ਦੇ ਸੁਖਦੇਵ ਚੰਗਾਲੀਵਾਲਾ, ਮੇਜਰ ਸਿੰਘ ਲਹਿਰਾ, ਸਫ਼ਾਈ ਸੇਵਕ ਯੂਨੀਅਨ ਦੇ ਪ੍ਰਧਾਨ ਸੁਖਵਿੰਦਰ ਮੰਗੂ, ਰਿਸ਼ੀਪਾਲ, ਸੁਖਵਿੰਦਰ ਭੁੱਟਾਲ ਸਮੇਤ ਹੋਰ ਆਗੂ ਤੇ ਵਰਕਰ ਹਾਜ਼ਰ ਸਨ।