ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕਿਸਾਨਾਂ ਨੇ ਬਿਜਲੀ ਦਾ ਚਿੱਪ ਵਾਲਾ ਮੀਟਰ ਉਤਾਰਿਆ

ਨਿੱਜੀ ਪੱਤਰ ਪ੍ਰੇਰਕ ਮਾਲੇਰਕੋਟਲਾ, 30 ਜੂਨ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਮਾਲੇਰਕੋਟਲਾ ਇਕਾਈ ਨੇ ਪਿੰਡ ਹਥਨ ਦੇ ਕਿਸਾਨ ਜਰਨੈਲ ਸਿੰਘ ਦੇ ਘਰ ਪਾਵਰਕੌਮ ਵੱਲੋਂ ਲਗਾਇਆ ਗਿਆ ਬਿਜਲੀ ਦਾ ਚਿੱਪ ਵਾਲਾ ਮੀਟਰ ਉਤਾਰ ਕੇ ਪਿੰਡ ਦੇ ਗਰਿਡ ਵਿੱਚ ਜਮ੍ਹਾਂ ਕਰਵਾ...
ਕਿਸਾਨ ਆਗੂ ਚਿੱਪ ਵਾਲਾ ਮੀਟਰ ਅਧਿਕਾਰੀ ਕੋਲ ਜਮ੍ਹਾਂ ਕਰਵਾਉਂਦੇ ਹੋਏ। -ਫੋਟੋ: ਰਾਣੂ
Advertisement

ਨਿੱਜੀ ਪੱਤਰ ਪ੍ਰੇਰਕ

ਮਾਲੇਰਕੋਟਲਾ, 30 ਜੂਨ

Advertisement

ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਮਾਲੇਰਕੋਟਲਾ ਇਕਾਈ ਨੇ ਪਿੰਡ ਹਥਨ ਦੇ ਕਿਸਾਨ ਜਰਨੈਲ ਸਿੰਘ ਦੇ ਘਰ ਪਾਵਰਕੌਮ ਵੱਲੋਂ ਲਗਾਇਆ ਗਿਆ ਬਿਜਲੀ ਦਾ ਚਿੱਪ ਵਾਲਾ ਮੀਟਰ ਉਤਾਰ ਕੇ ਪਿੰਡ ਦੇ ਗਰਿਡ ਵਿੱਚ ਜਮ੍ਹਾਂ ਕਰਵਾ ਦਿੱਤਾ ਹੈ। ਕਿਸਾਨ ਆਗੂਆਂ ਨੇ ਪਾਵਰਕੌਮ ਦੇ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਕਿ ਭਵਿੱਖ ’ਚ ਕਿਸੇ ਵੀ ਘਰ ਚਿੱਪ ਵਾਲਾ ਮੀਟਰ ਨਾ ਲਾਇਆ ਜਾਵੇ। ਆਗੂਆਂ ਨੇ ਕਿਹਾ ਕਿ ਇਸ ਸਬੰਧੀ ਪਹਿਲਾਂ ਪਾਵਰਕੌਮ ਦੇ ਐਕਸੀਅਨ ਮਾਲੇਰਕੋਟਲਾ ਅਤੇ ਐੱਸਡੀਓ ਨੂੰ ਵੀ ਚਿੱਪ ਵਾਲੇ ਮੀਟਰ ਨਾ ਲਾਉਣ ਲਈ ਕਿਹਾ ਗਿਆ ਸੀ। ਆਗੂਆਂ ਨੇ ਕਿਹਾ ਕਿ ਜੇਕਰ ਪਾਵਰਕੌਮ ਚਿੱਪ ਵਾਲੇ ਮੀਟਰ ਲਾਵੇਗੀ ਤਾਂ ਯੂਨੀਅਨ ਇਸ ਦਾ ਵਿਰੋਧ ਕਰੇਗੀ। ਇਸ ਮੌਕੇ ਬਲਾਕ ਪ੍ਰਧਾਨ ਚਰਨਜੀਤ ਸਿੰਘ ਹਥਨ, ਬਲਾਕ ਆਗੂ ਗੁਰਪ੍ਰੀਤ ਸਿੰਘ ਹਥਨ, ਪਿੰਡ ਇਕਾਈ ਦੇ ਆਗੂ ਬਲਵਿੰਦਰ ਸਿੰਘ, ਬਲਜੀਤ ਸਿੰਘ, ਨਿਰਮਲ ਸਿੰਘ, ਨਾਹਰ ਸਿੰਘ ਅਤੇ ਮਜ਼ਦੂਰ ਆਗੂ ਮੇਜਰ ਸਿੰਘ ਹਥਨ ਆਦਿ ਹਾਜ਼ਰ ਸਨ।

Advertisement
Tags :
ਉਤਾਰਿਆਕਿਸਾਨਾਂਚਿੱਪਬਿਜਲੀਮੀਟਰਵਾਲਾ