ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕਿਸਾਨਾਂ ਵੱਲੋਂ ਨੈਨੋ ਯੂਰੀਆ ਅਤੇ ਡੀਏਪੀ ਤਰਲ ਲੈਣ ਤੋਂ ਇਨਕਾਰ

ਲੌਂਗੋਵਾਲ ਵਿੱਚ ਵੱਖ-ਵੱਖ ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਇਕੱਠੇ ਹੋਏ ਕਿਸਾਨਾਂ ਵਲੋਂ ਸਰਬਸੰਮਤੀ ਨਾਲ ਫੈਸਲਾ ਲੈਂਦਿਆਂ ਐਲਾਨ ਕੀਤਾ ਗਿਆ ਕਿ ਉਹ ਨੈਨੋ ਯੂਰੀਆ ਅਤੇ ਡੀਏਪੀ ਤਰਲ ਦੀ ਪੈਕਿੰਗ ਨਹੀਂ ਲੈਣਗੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਕੋਈ ਵੀ ਸੁਸਾਇਟੀ, ਕੰਪਨੀ ਜਾਂ...
Advertisement

ਲੌਂਗੋਵਾਲ ਵਿੱਚ ਵੱਖ-ਵੱਖ ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਇਕੱਠੇ ਹੋਏ ਕਿਸਾਨਾਂ ਵਲੋਂ ਸਰਬਸੰਮਤੀ ਨਾਲ ਫੈਸਲਾ ਲੈਂਦਿਆਂ ਐਲਾਨ ਕੀਤਾ ਗਿਆ ਕਿ ਉਹ ਨੈਨੋ ਯੂਰੀਆ ਅਤੇ ਡੀਏਪੀ ਤਰਲ ਦੀ ਪੈਕਿੰਗ ਨਹੀਂ ਲੈਣਗੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਕੋਈ ਵੀ ਸੁਸਾਇਟੀ, ਕੰਪਨੀ ਜਾਂ ਦੁਕਾਨਦਾਰ ਧੱਕੇ ਨਾਲ ਇਹ ਸਾਮਾਨ ਕਿਸਾਨਾਂ ਸਿਰ ਮੜ੍ਹੇਗਾ ਤਾਂ ਉਸ ਦਾ ਡਟਵਾਂ ਵਿਰੋਧ ਕੀਤਾ ਜਾਵੇਗਾ ਅਤੇ ਸੰਘਰਸ਼ ਵਿੱਢਿਆ ਜਾਵੇਗਾ। ਲੌਂਗੋਵਾਲ ਦੇ ਗੁਰਦੁਆਰਾ ਢਾਬ ਬਾਬਾ ਆਲਾ ਸਿੰਘ ਵਿੱਚ ਕਿਸਾਨਾਂ ਦਾ ਇਕੱਠ ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਹੋਇਆ ਜਿਸ ਵਿਚ ਕੋਆਪ੍ਰੇਟਿਵ ਸੁਸਾਇਟੀਆਂ ਰਾਹੀਂ ਕਿਸਾਨਾਂ ਨੂੰ ਡੀਏਪੀ ਅਤੇ ਯੂਰੀਆ ਲੈਣ ਸਮੇਂ ਉਸਦੇ ਨਾਲ ਨੈਨੋ ਯੂਰੀਆ ਤੇ ਡੀਏਪੀ ਤਰਲ 16 ਫੀਸਦੀ ਦੀ ਪੈਕਿੰਗ ਧੱਕੇ ਨਾਲ ਕਿਸਾਨਾਂ ਨੂੰ ਥੋਪੀ ਜਾ ਰਹੀ ਹੈ ਜਿਸਨੂੰ ਕਿਸਾਨਾਂ ਨੇ ਲੁੱਟ ਕਰਾਰ ਦਿੱਤਾ ਗਿਆ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਕਰਮਜੀਤ ਸਿੰਘ ਸਤੀਪੁਰਾ, ਬੀਕੇਯੂ ਡਕੌਂਦਾ ਦੇ ਬਲਾਕ ਆਗੂ ਦਰਬਾਰਾ ਸਿੰਘ, ਬੀਕੇਯੂ ਏਕਤਾ ਉਗਰਾਹਾਂ ਦੇ ਆਗੂ ਬੂਟਾ ਸਿੰਘ, ਬੀਕੇਯੂ ਏਕਤਾ ਆਜ਼ਾਦ ਦੇ ਆਗੂ ਅਮਰ ਸਿੰਘ ਨੇ ਦੱਸਿਆ ਕਿ ਪਿਛਲੇ ਸਮੇਂ ਤੋਂ ਜਦੋਂ ਵੀ ਕਿਸਾਨ ਸੁਸਾਇਟੀ ਤੋਂ ਜਾਂ ਦੁਕਾਨਾਂ ਤੋਂ ਡੀਏਪੀ ਅਤੇ ਯੂਰੀਆ ਖਾਦ ਲੈਂਦੇ ਹਨ ਤਾਂ ਉਨ੍ਹਾਂ ਨੂੰ ਇਸ ਦੀ ਘਾਟ ਦਾ ਡਰਾਵਾ ਦੇ ਕੇ ਇਨ੍ਹਾਂ ਦੇ ਨਾਲ ਨੈਨੋ ਡੀਏਪੀ ਅਤੇ ਯੂਰੀਏ ਦੀ ਤਰਲ 16 ਫ਼ੀਸਦ ਦੀ ਪੈਕਿੰਗ ਧੱਕੇ ਨਾਲ ਦਿੱਤੀ ਜਾਂਦੀ ਹੈ।

ਅੱਜ ਇਕੱਤਰਤਾ ਵਿੱਚ ਸਾਰੇ ਕਿਸਾਨਾਂ ਨੇ ਰੋਸ ਜ਼ਾਹਿਰ ਕੀਤਾ ਅਤੇ ਸਰਬਸੰਮਤੀ ਨਾਲ ਕੋਆਪਰੇਟਿਵ ਸੁਸਾਇਟੀ ਦੇ ਮੈਂਬਰਾਂ ਨੂੰ ਵੀ ਇਹ ਅਪੀਲ ਕੀਤੀ ਕਿ ਇੱਕ ਮਤਾ ਪਾ ਕੇ ਉੱਚ ਅਧਿਕਾਰੀਆਂ ਨੂੰ ਭੇਜਿਆ ਜਾਵੇ ਤਾਂ ਜੋ ਸੁਸਾਇਟੀ ਨੂੰ ਆਉਂਦੇ ਡੀਏਪੀ ਅਤੇ ਯੂਰੀਏ ਦੇ ਨਾਲ ਨੈਨੋ ਪੈਕਿੰਗ ਨਾ ਭੇਜੀ ਜਾਵੇ।

Advertisement

Advertisement
Show comments