ਕਿਸਾਨਾਂ ਵੱਲੋਂ ਵਾਰੰਟ ਕਬਜ਼ੇ ਖ਼ਿਲਾਫ਼ ਨਾਅਰੇਬਾਜ਼ੀ
ਭਾਕਿਯੂ ਉਗਰਾਹਾਂ ਨੇ ਭੱਟੀਵਾਲ ਕਲਾਂ ਵਿੱਚ ਪ੍ਰਦਰਸ਼ਨ
Advertisement
ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਵੱਲੋਂ ਬਲਾਕ ਪੱਧਰੀ ਅਜੈਬ ਸਿੰਘ ਲੱਖੇਵਾਲ ਦੀ ਅਗਵਾਈ ਹੇਠ ਨੇੜਲੇ ਪਿੰਡ ਭੱਟੀਵਾਲ ਕਲਾਂ ਵਿੱਚ ਜ਼ਮੀਨ ਦਾ ਵਾਰੰਟ ਕਬਜ਼ਾ ਰੋਕਿਆ ਗਿਆ।
ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਸਕੱਤਰ ਜਗਤਾਰ ਸਿੰਘ ਕਾਲਾਝਾੜ, ਬਲਾਕ ਸਕੱਤਰ ਜਸਵੀਰ ਸਿੰਘ ਗੱਗੜਪੁਰ ਅਤੇ ਬਲਾਕ ਖਜਾਨਚੀ ਬਲਵਿੰਦਰ ਸਿੰਘ ਘਨੌੜ ਨੇ ਕਿਹਾ ਕਿ ਪਿੰਡ ਦੇ ਮਹੰਤ ਕ੍ਰਿਸ਼ਨ ਦਾਸ ਅਤੇ ਜੀਤ ਦਾਸ ਸਮੇਤ ਛੇ ਭਰਾਵਾਂ ਦੀ ਜ਼ਮੀਨ ਕਿਸੇ ਠੱਗ ਨੇ ਧੋਖੇ ਨਾਲ ਫਗਵਾੜੇ ਦੀ ਇੱਕ ਟੀਮ ਨੂੰ ਵੇਚ ਦਿੱਤੀ ਹੈ, ਜਿਸ ਦਾ ਅਦਾਲਤ ਵਿੱਚ ਕੇਸ ਚੱਲ ਰਿਹਾ ਹੈ ਅਤੇ ਅਦਾਲਤ ਵੱਲੋਂ ਜ਼ਮੀਨ ਦਾ ਵਾਰੰਟ ਕਬਜ਼ਾ ਕਰਨ ਦਾ ਆਰਡਰ ਲਿਆਂਦਾ ਗਿਆ ਸੀ।
Advertisement
ਕਿਸਾਨ ਆਗੂਆਂ ਨੇ ਕਿਹਾ ਕਿ ਇਸ ਕਾਰਵਾਈ ਦਾ ਜਥੇਬੰਦੀ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਅੱਜ ਡਟਵਾਂ ਵਿਰੋਧ ਕੀਤਾ ਗਿਆ। ਇਸੇ ਦੌਰਾਨ ਪੁਲੀਸ ਪ੍ਰਸ਼ਾਸਨ ਜਾਂ ਸਿਵਲ ਪ੍ਰਸ਼ਾਸਨ ਵੱਲੋਂ ਕੋਈ ਵੀ ਅਧਿਕਾਰੀ ਵਾਰੰਟ ਕਬਜ਼ਾ ਕਰਵਾਉਣ ਨਹੀਂ ਪਹੁੰਚਿਆ। ਇਸ ਮੌਕੇ ਬਲਾਕ ਆਗੂ ਕਰਮ ਚੰਦ ਪੰਨਵਾਂ, ਰਘਬੀਰ ਸਿੰਘ ਘਰਾਚੋਂ ਅਤੇ ਕੁਲਦੀਪ ਸਿੰਘ ਬਖੋਪੀਰ ਹਾਜ਼ਰ ਸਨ।
Advertisement
