ਕਿਸਾਨ ਜਥੇਬੰਦੀ ਵੱਲੋਂ ਮੁਆਵਜ਼ਾ ਦੇਣ ਦੀ ਮੰਗ
ਭਾਰਤੀ ਕਿਸਾਨ ਯੂਨੀਅਨ-ਏਕਤਾ (ਉਗਰਾਹਾਂ) ਦੇ ਬਲਾਕ ਲਹਿਰਾਗਾਗਾ ਦੇ ਕਾਰਜਕਾਰੀ ਪ੍ਰਧਾਨ ਗੁਰਪ੍ਰੀਤ ਸਿੰਘ ਸੰਗਤਪੁਰਾ ਨੇ ਕਿਹਾ ਕਿ ਬੀਤੇ ਦਿਨੀਂ ਹੋਈ ਭਾਰੀ ਬਾਰਿਸ਼ ਕਾਰਨ ਸੰਗਤਪੁਰਾ, ਹਰਿਆਊ, ਲਦਾਲ, ਗਿਦੜਿਆਣੀ, ਚੋਟੀਆਂ ਅਤੇ ਫਤਹਿਗੜ੍ਹ ਸਮੇਤ ਹੋਰ ਪਿੰਡ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਨੀਵੇਂ ਖੇਤਾਂ ਵਿੱਚ...
Advertisement
ਭਾਰਤੀ ਕਿਸਾਨ ਯੂਨੀਅਨ-ਏਕਤਾ (ਉਗਰਾਹਾਂ) ਦੇ ਬਲਾਕ ਲਹਿਰਾਗਾਗਾ ਦੇ ਕਾਰਜਕਾਰੀ ਪ੍ਰਧਾਨ ਗੁਰਪ੍ਰੀਤ ਸਿੰਘ ਸੰਗਤਪੁਰਾ ਨੇ ਕਿਹਾ ਕਿ ਬੀਤੇ ਦਿਨੀਂ ਹੋਈ ਭਾਰੀ ਬਾਰਿਸ਼ ਕਾਰਨ ਸੰਗਤਪੁਰਾ, ਹਰਿਆਊ, ਲਦਾਲ, ਗਿਦੜਿਆਣੀ, ਚੋਟੀਆਂ ਅਤੇ ਫਤਹਿਗੜ੍ਹ ਸਮੇਤ ਹੋਰ ਪਿੰਡ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਨੀਵੇਂ ਖੇਤਾਂ ਵਿੱਚ ਪਾਣੀ ਭਰ ਗਿਆ ਹੈ। ਡਰੇਨ ਨਾਲੇ ਓਵਰ-ਫਲੋਅ ਚੱਲ ਰਹੇ ਹਨ। ਲਦਾਲ ਵਿੱਚ ਰਜਬਾਹਾ ਟੁੱਟਣ ਕਾਰਨ ਫ਼ਸਲ ਅਤੇ ਨੇੜਲੇ ਘਰ ਨੁਕਸਾਨੇ ਗਏ ਹਨ। ਹਰਿਆਊ ਅਤੇ ਹੋਰਨਾਂ ਪਿੰਡਾਂ ’ਚ ਗ਼ਰੀਬ ਘਰਾਂ ਦੀਆਂ ਛੱਤਾਂ ਅਤੇ ਕੰਧਾਂ ਦਾ ਬਹੁਤ ਨੁਕਸਾਨ ਹੋਇਆ ਹੈ। ਸੰਗਤਪੁਰਾ ਵਿੱਤ ਕੰਧਾਂ ਡਿੱਗਣ, ਛੱਤਾਂ ਚੋਣ ਅਤੇ ਇੱਕ ਪਸ਼ੂ ਦੇ ਮਾਰੇ ਜਾਣ ਦੀ ਖ਼ਬਰ ਹੈ। ਸਬਜ਼ੀਆਂ ਅਤੇ ਹਰਾ ਚਾਰਾ ਪਾਣੀ ਦੀ ਮਾਰ ਹੇਠ ਆ ਗਿਆ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪ੍ਰਭਾਵਿਤ ਫ਼ਸਲਾਂ ਅਤੇ ਘਰਾਂ ਦੇ ਨੁਕਸਾਨ ਦੀ ਤੁਰੰਤ ਰਿਪੋਰਟ ਕਰਵਾ ਕੇ ਪੀੜਤਾਂ ਨੂੰ ਮੁਆਵਜ਼ਾ ਦਿੱਤਾ ਜਾਵੇ।
Advertisement
Advertisement