ਕਿਸਾਨ ਜਥੇਬੰਦੀ ਵੱਲੋਂ ਹੜ੍ਹ ਪ੍ਰਭਾਵਿਤ ਇੱਕ ਹਜ਼ਾਰ ਪਿੰਡਾਂ ਨੂੰ ਅਪਨਾਉਣ ਦਾ ਐਲਾਨ
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਫਿਰੋਜ਼ਪੁਰ ਅਤੇ ਫਾਜ਼ਿਲਕਾ ਅੰਦਰ ਜਥੇਬੰਦੀ ਵੱਲੋਂ ਸੇਵਾ ਕੈਂਪਾਂ ਲਈ ਸੱਤ ਥਾਵਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ ਜਿੱਥੋਂ ਸਮੁੱਚੇ ਸੇਵਾ ਕਾਰਜ ਨੂੰ ਤਰਤੀਬਬੱਧ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਹੜ੍ਹਾਂ ਨਾਲ ਜ਼ਮੀਨਾਂ ’ਚ ਭਰੀ ਰੇਤ ਨੂੰ ਹਟਾਉਣ ਤੇ ਫ਼ਸਲ ਦੀ ਬਿਜਾਈ ਲਈ ਟਰੈਕਟਰਾਂ, ਡੀਜ਼ਲ, ਬੀਜਾਂ ਅਤੇ ਖਾਦਾਂ ਦਾ ਸਾਰਾ ਪ੍ਰਬੰਧ ਜਥੇਬੰਦੀ ਵੱਲੋਂ ਕੀਤਾ ਜਾਵੇਗਾ। ਜਥੇਬੰਦੀ ਨੇ ਸਹਿਕਾਰੀ ਸਭਾਵਾਂ, ਖਾਦ ਤੇ ਕੀੜੇ ਮਾਰ ਦਵਾਈ ਡੀਲਰਾਂ ਨੂੰ ਚਿਤਾਵਨੀ ਦਿੱਤੀ ਕਿ ਕਿਸਾਨਾਂ ਨੂੰ ਨਕਲੀ ਦਵਾਈਆਂ ਅਤੇ ਨੈਨੋ ਯੂਰੀਆ ਦੇ ਨਾਲ ਬੇਲੋੜਾ ਸਮਾਨ ਵੇਚਣ ਵਾਲਿਆਂ ਖ਼ਿਲਾਫ਼ ਜਥੇਬੰਦੀ ਸਖਤ ਐਕਸਨ ਲਵੇਗੀ। ਮੀਟਿੰਗ ਵਿੱਚ ਪ੍ਰਧਾਨ ਅਮਰਜੀਤ ਸਿੰਘ ਰੋਹਣੋਂ ਦੇ ਨਾਲ ਵਾਇਸ ਪ੍ਰਧਾਨ ਅਵਤਾਰ ਸਿੰਘ ਮੋਹਾਲਾ, ਪਰਗਟ ਸਿੰਘ, ਭਾਈ ਜਗਦੀਸ਼ ਸਿੰਘ ਘੁੰਮਣ, ਜਤਿੰਦਰ ਸਿੰਘ ਮਹੋਲੀ, ਕੁਲਵਿੰਦਰ ਸਿੰਘ ਹਿੰੰਮਤਾਣਾ, ਨਿਰਮਲ ਸਿੰਘ ਮਹੋਲੀ ਕਲਾਂ, ਮਨਪਰੀਤ ਸਿੰਘ, ਜਗਮੇਲ ਸਿੰਘ ਸੰਘੈਣ, ਗੁਰਤੇਜ ਸਿੰਘ, ਚਰਨਜੀਤ ਸਿੰਘ ਸਰੌਦ, ਅਮਰ ਸਿੰਘ ਜਮਾਲਪੁਰਾ, ਦਲਵੀਰ ਸਿੰਘ ਅਤੇ ਦਰਸ਼ਨ ਸਿੰਘ ਕੁੱਪ ਕਲਾਂ ਹਾਜ਼ਰ ਸਨ।