ਕਿਸਾਨਾਂ ਵੱਲੋਂ ਮੋਗਾ ਰੈਲੀ ਲਈ ਲਾਮਬੰਦੀ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਸੰਗਰੂਰ ਦੀ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਸੂਬਾ ਪ੍ਰਚਾਰ ਸਕੱਤਰ ਜਗਤਾਰ ਸਿੰਘ ਕਾਲਾਝਾੜ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਮੀਟਿੰਗ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਦੱਸਿਆ ਕਿ ਕਿਸਾਨਾਂ ਵਲੋਂ ਆਉਂਦੀ 8 ਅਗਸਤ ਨੂੰ ਮੋਗਾ ਵਿੱਚ ਆਪਣੀਆਂ ਹੱਕੀ ਮੰਗਾਂ ਨੂੰ ਲੈਕੇ ਇੱਕ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ ਜਿਸ ਤੋਂ ਪਹਿਲਾਂ ਵਿਸ਼ਾਲ ਮਾਰਚ ਵੀ ਹੋਵੇਗਾ। ਕਿਸਾਨ ਆਗੂਆਂ ਦੋਸ਼ ਸੀ ਕਿ ਸੂਬਾ ਸਰਕਾਰ ਕਿਸਾਨਾਂ ਨਾਲ ਧ੍ਰੋਹ ਕਮਾ ਰਹੀ ਹੈ ਜਿਸ ਨੂੰ ਅਸਫ਼ਲ ਕਰਨ ਲਈ ਕਿਸਾਨ ਇਕਜੁੱਟ ਹੋਣ ਲਈ ਮਜਬੂਰ ਹੋ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਸੰਗਰੂਰ ਜ਼ਿਲ੍ਹੇ ਵਿੱਚੋਂ 100 ਬੱਸਾਂ ਦਾ ਕਾਫਲਾ ਮੋਗਾ ਰੈਲੀ ਵੱਲ ਰਵਾਨਾ ਹੋਵੇਗਾ। ਇਸ ਮੌਕੇ ਜ਼ਿਲ੍ਹਾ ਆਗੂ ਦਰਸ਼ਨ ਸਿੰਘ ਚੰਗਾਲੀਵਾਲਾ, ਸੁਨਾਮ ਬਲਾਕ ਦੇ ਆਗੂ ਜਸਵੰਤ ਸਿੰਘ ਤੋਲਾਵਾਲ, ਮਾਨਕ ਕਣਕਵਾਲ, ਭਵਾਨੀਗੜ੍ਹ ਬਲਾਕ ਤੋਂ ਮਨਜੀਤ ਘਰਾਚੋਂ ,ਹਰਜਿੰਦਰ ਘਰਾਚੋਂ, ਬਲਾਕ ਸੰਗਰੂਰ ਦੇ ਜਗਤਾਰ ਲੱਡੀ, ਕਰਮਜੀਤ ਮੰਗਵਾਲ ਤੇ ਲਹਿਰਾ ਬਲਾਕ ਤੋਂ ਕਰਨੈਲ ਗਨੌਟਾ, ਸੁਖਦੇਵ ਕੜੈਲ, ਰੋਸ਼ਨ ਮੂਨਕ, ਧੂਰੀ ਬਲਾਕ ਹਰਬੰਸ ਲੱਡਾ, ਰਾਮ ਕੱਕੜਵਾਲ ਤੇ ਦਿੜ੍ਹਬਾ ਬਲਾਕ ਤੋਂ ਹਰਜੀਤ ਸਿੰਘ ਮਹਿਲਾਂ ਆਦਿ ਹਾਜ਼ਰ ਸਨ।