ਪਾਣੀ ਦੇ ਪੁਖਤਾ ਪ੍ਰਬੰਧ ਨਾ ਹੋਣ ਤੋਂ ਕਿਸਾਨਾਂ ਤੇ ਮਜ਼ਦੂਰਾਂ ’ਚ ਰੋਸ
ਹੇੜੀਕੇ ਦੇ ਖਰੀਦ ਕੇਂਦਰ ’ਚ ਪ੍ਰਬੰਧ ਮੁਕੰਮਲ ਹੋਣ ਦੇ ਦਾਅਵੇ ਠੁੱਸ
Advertisement
ਪਿੰਡ ਹੇੜੀਕੇ ਦੇ ਖਰੀਦ ਕੇਂਦਰ ਵਿੱਚ ਝੋਨੇ ਦੀ ਆਮਦ ਦੇ ਬਾਵਜੂਦ ਪਾਣੀ ਦੇ ਪੁਖਤਾ ਪ੍ਰਬੰਧ ਨਾ ਹੋਣ ਕਾਰਨ ਕਿਸਾਨਾਂ ਤੇ ਮਜ਼ਦੂਰਾਂ ਵਿੱਚ ਰੋਸ ਹੈ। ਕਿਸਾਨ ਅਵਤਾਰ ਸਿੰਘ ਨੇ ਦੱਸਿਆ ਕਿ ਪਿਛਲੇ ਚਾਰ ਪੰਜ ਦਿਨ ਤੋਂ ਖਰੀਦ ਕੇਂਦਰ ਵਿੱਚ ਕਿਸਾਨ ਝੋਨਾ ਲੈ ਕੇ ਪੁੱਜ ਰਹੇ ਹਨ ਅਤੇ ਦਰਜਨਾਂ ਮਜ਼ਦੂਰ ਵੀ ਕਈ ਦਿਨਾਂ ਤੋਂ ਖਰੀਦ ਕੇਂਦਰ ਵਿੱਚ ਪਹੁੰਚੇ ਹੋਏ ਹਨ ਪਰ ਅੱਜ ਤੱਕ ਮਾਰਕੀਟ ਕਮੇਟੀ ਸ਼ੇਰਪੁਰ ਨੇ ਖਰੀਦ ਕੇਂਦਰ ਵਿੱਚ ਪਾਣੀ ਦਾ ਪ੍ਰਬੰਧ ਨਹੀਂ ਕੀਤਾ। ਇੱਥੇ ਨਾ ਮੋਟਰ ਚੱਲ ਰਹੀ ਹੈ ਅਤੇ ਨਾ ਹੀ ਕੋਈ ਪਾਣੀ ਵਾਲੀ ਟੈਂਕੀ ਦਿਖਾਈ ਦੇ ਰਹੀ ਹੈ ਅਤੇ ਆਲੇ-ਦੁਆਲੇ ਮੋਟਰਾਂ ਤੋਂ ਵਰਤੋਂਯੋਗ ਪਾਣੀ ਲਿਆ ਕੇ ਡੰਗ ਟਪਾਇਆ ਜਾ ਰਿਹਾ ਹੈ। ਕਿਸਾਨਾਂ ਨੇ ਪਾਣੀ ਦਾ ਤੁਰੰਤ ਪ੍ਰਬੰਧ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਮਾਰਕੀਟ ਕਮੇਟੀ ਸ਼ੇਰਪੁਰ ਦੇ ਸੈਕਟਰੀ ਡੀਨਪਾਲ ਸਿੰਘ ਨੇ ਮੋਟਰ ਵਿੱਚ ਸਮੱਸਿਆ ਹੋਣ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮੋਟਰ ਠੀਕ ਕਰਵਾਈ ਜਾ ਰਹੀ ਹੈ ਅਤੇ ਜੇਕਰ ਠੀਕ ਨਾ ਹੋਈ ਤਾਂ ਤੁਰੰਤ ਬਦਲਵੇਂ ਪ੍ਰਬੰਧ ਕੀਤੇ ਜਾਣਗੇ।
Advertisement
Advertisement