ਬਿੱਲ ਦੀਆਂ ਕਾਪੀਆਂ ਸਾੜਨਗੇ ਕਿਸਾਨ ਤੇ ਬਿਜਲੀ ਮੁਲਾਜ਼ਮ
ਸੰਯੁਕਤ ਕਿਸਾਨ ਮੋਰਚਾ ਪਟਿਆਲਾ ਤੇ ਬਿਜਲੀ ਮੁਲਾਜ਼ਮਾਂ ਦੀ ਸਾਂਝੀ ਮੀਟਿੰਗ
Advertisement
ਸੰਯੁਕਤ ਕਿਸਾਨ ਮੋਰਚਾ ਪਟਿਆਲਾ ਤੇ ਬਿਜਲੀ ਮੁਲਾਜ਼ਮਾਂ ਦੀ ਸਾਂਝੀ ਮੀਟਿੰਗ ਕੁਲਵੰਤ ਸਿੰਘ ਮੌਲਵੀਵਾਲਾ ਦੀ ਪਰਧਾਨਗੀ ਹੇਠ ਅੱਜ ਇਥੇ ਗੁਰਦਵਾਰਾ ਦੂਖ ਨਿਵਾਰਨ ਸਾਹਿਬ ਪਟਿਾਅਲਾ ਵਿੱਚ ਹੋਈ। ਇਸ ਦੌਰਾਨ ਸੰਸਦ ਵਿੱਚ ਪੇਸ਼ ਕੀਤੇ ਜਾਣ ਵਾਲੇ ਬਿਜਲੀ ਸੋਧ ਬਿੱਲ ਤੇ ਸੀਡ ਬਿਲਾਂ ਦੀਆਂ ਕਾਪੀਆਂ ਸਾੜਨ ਦਾ ਫ਼ੈਸਲਾ ਕੀਤਾ ਗਿਆ। ਇਸੇ ਤਰ੍ਹਾਂ ਪੰਜਾਬ ਸਰਕਾਰ ਤੋਂ ਇਨ੍ਹਾਂ ਬਿੱਲ ਖ਼ਿਲਾਫ਼ ਲਿਖ ਕੇ ਭੇਜਣ ਦੀ ਮੰਗ ਵੀ ਕੀਤੀ ਜਾਵੇਗੀ।
ਕਿਸਾਨ ਆਗੂ ਕਾਮਰੇਡ ਧਰਮਪਾਲ ਸੀਲ ਨੇ ਕਿਹਾ ਕਿ ਅਜਿਹੇ ਐਕਸ਼ਨ ਪਟਿਆਲਾ ਜ਼ਿਲ੍ਹੇ ਦੀਆਂ ਪਾਵਰਕੌਮ ਨਾਲ ਸਬੰਧਿਤ ਬਾਰਾਂ ਸਬ-ਡਿਵੀਜ਼ਨਾਂ ਵਿੱਚ ਕੀਤੇ ਜਾਣਗੇ, ਜਿਨ੍ਹਾਂ ਵਿੱਚ ਰੀਠਖੇੜੀ, ਪਟਿਆਲਾ, ਬਹਾਦਰਗੜ੍ਹ, ਰਾਜਪੁਰਾ, ਦੇਵੀਗੜ੍ਹ, ਘਨੌਰ, ਸਨੌਰ, ਬਲਵੇੜਾ, ਸਮਾਣਾ, ਨਾਭਾ, ਪਾਤੜਾਂ ਤੇ ਗੱਜੂਮਾਜਰਾ ਸ਼ਾਮਲ ਹਨ।
Advertisement
ਮੀਟਿੰਗ ਵਿੱਚ ਧਰਮਪਲ ਸੀਲ, ਕਾਮਰੇਡ ਹਰੀ ਸਿੰਘ ਦੌਣਕਲਾਂ, ਬਲਰਾਜ ਜੋਸ਼ੀ, ਵਿਜੈਦੇਵ ਕੁਮਾਰ, ਦਵਿੰਦਰ ਪੂਨੀਆ, ਕ੍ਰਿਸ਼ਨ ਕੁਮਾਰ, ਸ਼ੋਗਲਪੁਰ, ਜਵਾਲਾ ਰਾਮ, ਨਰਿੰਦਰ ਲੇਹਲਾਂ, ਅਜੈਬ ਸਿੰਘ, ਸੁਖਵਿੰਦਰ ਤੁੱਲੇਵਾਲ, ਜਸਦੇਵ ਬਹਿਣੀਵਾਲ, ਹਰਦੀਪ ਸੇਹਰਾ, ਰਾਣਾ ਨਿਰਮਾਣ, ਗੁਰਦੀਪ ਸਿੰਘ , ਜਗਪਾਲ ਊਧਾ, ਅਵਤਾਰ ਕੌਰਜੀਵਾਲਾ, ਜਤਿੰਦਰ ਸਿੰਘ, ਇਕਬਾਲ ਸਿੰਘ ਮੰਡੌਲੀ, ਸੁਖਵਿੰਦਰ ਲਾਲ ਅਤੇ ਗੁਰਦੀਪ ਮਰਦਾਂਹੇੜੀ ਹਾਜ਼ਰ ਸਨ।
ਕਿਸਾਨ ਜਥੇਬੰਦੀ ਦੀ ਮੀਟਿੰਗ
ਸੁਨਾਮ ਊਧਮ ਸਿੰਘ ਵਾਲਾ: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਅਤੇ ਜ਼ਿਲ੍ਹਾ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਸੂਬਾ ਸਕੱਤਰ ਜਗਤਾਰ ਸਿੰਘ ਕਾਲਾਝਾੜ ਨੇ ਕਿਹਾ ਕਿ ਕੇਂਦਰ ਸਰਕਾਰ ਜਿੱਥੇ ਕਿਸਾਨਾਂ ਦੀਆਂ ਦਿੱਲੀ ਅੰਦੋਲਨ ਦੌਰਾਨ ਮੰਨੀਆਂ ਗਈਆਂ ਮੰਗਾਂ ਲਾਗੂ ਕਰਨ ਤੋਂ ਭੱਜ ਰਹੀ ਹੈ, ਉੱਥੇ ਹੀ ਬਿਜਲੀ ਬਿੱਲ-2025 ਜਰੀਏ ਬਿਜਲੀ ਦਾ ਨਿੱਜੀਕਰਨ ਕਰਨ ’ਤੇ ਤੁਲੀ ਹੋਈ ਹੈ, ਜਿਸ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ 8 ਦਸੰਬਰ ਨੂੰ ਐੱਸ ਡੀ ਓ ਪਾਵਰਕੌਮ ਦੇ ਦਫ਼ਤਰਾਂ ਅੱਗੇ ਧਰਨੇ ਦਿੱਤੇ ਜਾਣਗੇ। ਇਸ ਮੌਕੇ ਬਹਾਦਰ ਸਿੰਘ ਭੁਟਾਲ ਖੁਰਦ, ਹਰਜੀਤ ਸਿੰਘ ਮਹਿਲਾਂ, ਬਲਵਿੰਦਰ ਸਿੰਘ ਮਨਿਆਣਾ, ਰਣਜੀਤ ਸਿੰਘ ਸੰਗਰੂਰ, ਜਸਵੰਤ ਸਿੰਘ ਤੋਲਾਵਾਲ ਅਤੇ ਸੁਖਪਾਲ ਸਿੰਘ ਮਾਣਕ ਕਣਕਵਾਲ ਮੌਜੂਦ ਸਨ। -ਨਿੱਜੀ ਪੱਤਰ ਪ੍ਰੇਰਕ
Advertisement
