ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਕਿਸਾਨ ਜਥੇਬੰਦੀਆਂ ਵੱਲੋਂ ‘ਪੰਜਾਬ ਬੰਦ’ ਲਈ ਲਾਮਬੰਦੀ

ਪੱਤਰ ਪ੍ਰੇਰਕ ਸੰਦੌੜ, 27 ਦਸੰਬਰ ਸੰਯੁਕਤ ਕਿਸਾਨ ਮੋਰਚੇ ਅਤੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ 30 ਦਸੰਬਰ ਨੂੰ ਦਿੱਤੇ ਗਏ ‘ਪੰਜਾਬ ਬੰਦ’ ਦੇ ਸੱਦੇ ਨੂੰ ਸਫ਼ਲ ਬਣਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ (ਆਜ਼ਾਦ) ਦੀ ਮੀਟਿੰਗ ਪਿੰਡ ਮਹੋਲੀ ਕਲਾਂ ’ਚ ਹੋਈ। ਮੀਟਿੰਗ ਵਿੱਚ...
Advertisement

ਪੱਤਰ ਪ੍ਰੇਰਕ

ਸੰਦੌੜ, 27 ਦਸੰਬਰ

Advertisement

ਸੰਯੁਕਤ ਕਿਸਾਨ ਮੋਰਚੇ ਅਤੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ 30 ਦਸੰਬਰ ਨੂੰ ਦਿੱਤੇ ਗਏ ‘ਪੰਜਾਬ ਬੰਦ’ ਦੇ ਸੱਦੇ ਨੂੰ ਸਫ਼ਲ ਬਣਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ (ਆਜ਼ਾਦ) ਦੀ ਮੀਟਿੰਗ ਪਿੰਡ ਮਹੋਲੀ ਕਲਾਂ ’ਚ ਹੋਈ। ਮੀਟਿੰਗ ਵਿੱਚ ਸੂਬਾਈ ਆਗੂ ਗੁਰਮੇਲ ਸਿੰਘ ਮਹੋਲੀ, ਜ਼ਿਲ੍ਹਾ ਪ੍ਰਧਾਨ ਮਾਲੇਰਕੋਟਲਾ ਸ਼ੇਰ ਸਿੰਘ ਮਹੋਲੀ, ਮਨਜੀਤ ਸਿੰਘ ਫਰਵਾਲੀ ਸਮੇਤ ਮਾਲੇਰਕੋਟਲਾ ਅਤੇ ਲੁਧਿਆਣਾ ਨਾਲ ਸਬੰਧਤ ਆਗੂਆਂ ਨੇ ਸ਼ਿਰਕਤ ਕੀਤੀ। ਕਿਸਾਨ ਆਗੂ ਗੁਰਮੇਲ ਸਿੰਘ ਮਹੋਲੀ ਅਤੇ ਸ਼ੇਰ ਸਿੰਘ ਮਹੋਲੀ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਕਸਬਾ ਸੰਦੌੜ ਦੇ ਮੁੱਖ ਚੌਕ ਸਮੇਤ ਅਹਿਮਦਗੜ੍ਹ ਵਿੱਚ ਜਗੇੜਾ ਪੁਲ ਉਪਰ ਵੱਡੇ ਇਕੱਠ ਕਰ ਕੇ ਰੋਸ ਮੁਜ਼ਾਹਰਾ ਕੀਤਾ ਜਾਵੇਗਾ। ਇਸ ਮੌਕੇ ਤਪਿੰਦਰ ਸਿੰਘ ਲੋਹਟਬੱਦੀ ਜ਼ਿਲ੍ਹਾ ਪ੍ਰਧਾਨ ਲੁਧਿਆਣਾ, ਤੇਜਵੰਤ ਸਿੰਘ ਕੁੱਕੀ ਕੁਠਾਲਾ, ਜਰਨੈਲ ਸਿੰਘ ਬਿਸ਼ਨਗੜ੍ਹ, ਮਾ. ਜਗਰੂਪ ਸਿੰਘ ਸੰਦੌੜ, ਪ੍ਰਦੀਪ ਸਿੰਘ ਰਛੀਨ ਤੇ ਚਰਨ ਸਿੰਘ ਤੇ ਹੋਰ ਕਿਸਾਨ ਆਗੂ ਹਾਜ਼ਰ ਸਨ।

ਲਹਿਰਾਗਾਗਾ (ਪੱਤਰ ਪ੍ਰੇਰਕ): ਇੱਥੇ ਭਗਤ ਧੰਨਾ ਜੱਟ ਗੁਰਦੁਆਰਾ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਬਲਾਕ ਲਹਿਰਾਗਾਗਾ ਦੀ ਮੀਟਿੰਗ ਬਲਾਕ ਪ੍ਰਧਾਨ ਮੱਖਣ ਸਿੰਘ ਪਾਪੜਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ‘ਪੰਜਾਬ ਬੰਦ’ ਦੀ ਤਿਆਰੀ ਲਈ ਚਰਚਾ ਕੀਤੀ ਗਈ। ਇਸ ਦੌਰਾਨ ਬਲਾਕ ਜਨਰਲ ਸਕੱਤਰ ਬਲਜੀਤ ਸਿੰਘ ਗੋਬਿੰਦਗੜ੍ਹ ਜੇਜੀਆਂ ਨੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਵੱਲੋਂ ਲਹਿਰਾਗਾਗਾ ਸ਼ਹਿਰ, ਗੋਬਿੰਦਪੁਰਾ ਪਾਪੜਾ, ਮੂਨਕ, ਬੱਲਰਾਂ, ਚੋਟੀਆਂ, ਬਖੋਰਾ ਕਲਾਂ ਤੇ ਬਖੋਰਾ ਖੁਰਦ ਵਿੱਚ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ 30 ਦਸੰਬਰ ਨੂੰ ਲਹਿਰਾਗਾਗਾ ਬਲਾਕ ਵੱਲੋਂ ਰੇਲਵੇ ਲਾਈਨ ਗੁਰਨੇ ਕਲਾਂ ਸਟੇਸ਼ਨ ਤੇ ਲਹਿਰਾਗਾਗਾ ਨਹਿਰ ਵਾਲਾ ਪੁਲ ਰੋਕਿਆ ਜਾਵੇਗਾ।

ਜਥੇਬੰਦੀਆਂ ਵੱਲੋਂ ਬੰਦ ਦੇ ਸੱਦੇ ਦੀ ਹਮਾਇਤ

ਭਵਾਨੀਗੜ੍ਹ: ਡਾ. ਬੀ ਆਰ ਅੰਬੇਡਕਰ ਚੇਤਨਾ ਮੰਚ ਭਵਾਨੀਗੜ੍ਹ ਅਤੇ ਗੌਰਮਿੰਟ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਭਵਾਨੀਗੜ੍ਹ ਨੇ ਕਿਸਾਨ ਜਥੇਬੰਦੀਆਂ ਵੱਲੋਂ ਕਿਸਾਨੀ ਮੰਗਾਂ ਲਾਗੂ ਕਰਵਾਉਣ ਲਈ 30 ਦਸੰਬਰ ਨੂੰ ਦਿੱਤੇ ‘ਪੰਜਾਬ ਬੰਦ’ ਦੇ ਸੱਦੇ ਦੀ ਹਮਾਇਤ ਕੀਤੀ। ਮੰਚ ਦੇ ਸਰਪ੍ਰਸਤ ਮਾਸਟਰ ਚਰਨ ਸਿੰਘ ਚੋਪੜਾ, ਪ੍ਰਧਾਨ ਬਲਕਾਰ ਸਿੰਘ, ਜਨਰਲ ਸਕੱਤਰ ਗੁਰਤੇਜ ਸਿੰਘ ਕਾਦਰਾਬਾਦ, ਗੌਰਮਿੰਟ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸਤਨਾਮ ਸਿੰਘ ਸੰਧੂ ਅਤੇ ਜਨਰਲ ਸਕੱਤਰ ਕੇਵਲ ਸਿੰਘ ਸਿੱਧੂ ਨੇ ਸ਼ਹਿਰ ਵਾਸੀ ਭਰਾਵਾਂ ਨੂੰ ਅਪੀਲ ਕੀਤੀ ਕਿ ਉਹ ‘ਪੰਜਾਬ ਬੰਦ’ ਦੇ ਸੱਦੇ ਤਹਿਤ ਆਪਣੀਆਂ ਦੁਕਾਨਾਂ ਬੰਦ ਰੱਖਣ। ਮੀਟਿੰਗ ਵਿੱਚ ਪ੍ਰੈੱਸ ਸਕੱਤਰ ਜਸਵਿੰਦਰ ਸਿੰਘ ਚੋਪੜਾ, ਡਾ. ਰਾਮਪਾਲ ਸਿੰਘ, ਗੁਰਜੰਟ ਭਾਂਖਰ, ਬਹਾਦਰ ਸਿੰਘ ਕੈਸ਼ੀਅਰ, ਹਰੀ ਸਿੰਘ, ਬੀਰਬਲ ਸਿੰਘ, ਰਾਮ ਸਿੰਘ ਸਿੱਧੂ, ਜਗਤਾਰ ਸਿੰਘ ਤੇ ਚਮਨ ਲਾਲ ਲਾਲਕਾ ਸਮੇਤ ਸਾਥੀ ਆਗੂ ਸ਼ਾਮਲ ਹੋਏ। - ਪੱਤਰ ਪ੍ਰੇਰਕ

Advertisement