ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਅੱਖਾਂ ਦਾ ਅਪਰੇਸ਼ਨ ਅਤੇ ਜਾਂਚ ਕੈਂਪ ਲਾਇਆ

ਪੱਤਰ ਪ੍ਰੇਰਕ ਲਹਿਰਾਗਾਗਾ, 6 ਜੂਨ ਇੱਥੇ ਪੁਰਾਤਨ ਸ਼ਿਵ ਮੰਦਿਰ ਦੇ ਨਾਲ ਸ਼ੇਰੇ ਪੰਜਾਬ ਕਲੱਬ (ਬਿਰਧ ਆਸ਼ਰਮ) ਵਿੱਚ ਸ਼ਹੀਦ ਊਧਮ ਸਿੰਘ ਅਤੇ ਹਰ ਫਤਿਹ ਗਰੁੱਪ ਵੱਲੋਂ ਅੱਖਾਂ ਦਾ ਮੁਫ਼ਤ ਚੈੱਕਅਪ ਅਤੇ ਅਪਰੇਸ਼ਨ ਕੈਂਪ ਲਗਾਇਆ ਗਿਆ। ਪ੍ਰਧਾਨ ਗੁਰਪ੍ਰੀਤ ਸਿੰਘ ਲਹਿਰਾਗਾਗਾ ਨੇ ਦੱਸਿਆ...
Advertisement

ਪੱਤਰ ਪ੍ਰੇਰਕ

ਲਹਿਰਾਗਾਗਾ, 6 ਜੂਨ

Advertisement

ਇੱਥੇ ਪੁਰਾਤਨ ਸ਼ਿਵ ਮੰਦਿਰ ਦੇ ਨਾਲ ਸ਼ੇਰੇ ਪੰਜਾਬ ਕਲੱਬ (ਬਿਰਧ ਆਸ਼ਰਮ) ਵਿੱਚ ਸ਼ਹੀਦ ਊਧਮ ਸਿੰਘ ਅਤੇ ਹਰ ਫਤਿਹ ਗਰੁੱਪ ਵੱਲੋਂ ਅੱਖਾਂ ਦਾ ਮੁਫ਼ਤ ਚੈੱਕਅਪ ਅਤੇ ਅਪਰੇਸ਼ਨ ਕੈਂਪ ਲਗਾਇਆ ਗਿਆ। ਪ੍ਰਧਾਨ ਗੁਰਪ੍ਰੀਤ ਸਿੰਘ ਲਹਿਰਾਗਾਗਾ ਨੇ ਦੱਸਿਆ ਕਿ ਲੁਧਿਆਣਾ ਦੇ ਸ਼ੰਕਰਾ ਆਈ ਕੇਅਰ ਹਸਪਤਾਲ ਦੇ ਡਾਕਟਰਾਂ ਦੀ ਟੀਮ ਵੱਲੋਂ 125 ਤੋਂ ਵੱਧ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ। ਇਸ ਦੌਰਾਨ ਛੇ ਮਰੀਜ਼ਾਂ ਨੂੰ ਅਪਰੇਸ਼ਨ ਲਈ ਚੁਣਿਆ ਗਿਆ ਹੈ ਜਦਕਿ ਬਾਕੀ ਦੇ ਮਰੀਜ਼ਾਂ ਨੂੰ ਦਵਾਈ ਦਿੱਤੀ ਗਈ। ਜਿਨ੍ਹਾਂ ਮਰੀਜ਼ਾਂ ਨੂੰ ਅਪਰੇਸ਼ਨ ਲਈ ਚੁਣਿਆ ਗਿਆ ਹੈ, ਉਨ੍ਹਾਂ ਦਾ ਅਪਰੇਸ਼ਨ ਲੁਧਿਆਣਾ ਦੇ ਸ਼ੰਕਰਾ ਆਈ ਕੇਅਰ ਹਸਪਤਾਲ ਵਿੱਚ ਮੁਫ਼ਤ ਹੋਵੇਗਾ। ਮਰੀਜ਼ ਨੂੰ ਹਸਪਤਾਲ ਲਿਆਉਣ, ਵਾਪਸ ਭੇਜਣ ਅਤੇ ਉਨ੍ਹਾਂ ਦੇ ਰੱਖ ਰਖਾਅ ਤੇ ਖਾਣ-ਪੀਣ ਦੀ ਵਿਵਸਥਾ ਸੰਸਥਾ ਵੱਲੋਂ ਕੀਤੀ ਜਾਵੇਗੀ। ਕੈਂਪ ਇੰਚਾਰਜ ਗੁਰਪਵਿੱਤਰ ਸਿੰਘ ਨੇ ਦੱਸਿਆ ਕਿ ਟੀਮ ਵਿੱਚ ਡਾ. ਜਯਾ ਸ੍ਰੀ ਵੱਲੋਂ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਜਿਸ ਵਿੱਚ ਚਿੱਟੇ ਮੋਤੀਏ ਵਾਲੇ ਮਰੀਜ਼ਾਂ ਨੂੰ ਅਪਰੇਸ਼ਨ ਕਰਾਉਣ ਦੀ ਸਲਾਹ ਦਿੱਤੀ। ਇਸ ਮੌਕੇ ਪ੍ਰਧਾਨ ਗੁਰਪ੍ਰੀਤ ਸਿੰਘ ਲਹਿਰਾਗਾਗਾ, ਡਿੰਪਲ ਕਿਸ਼ਨਗੜ੍ਹ ਫਰਵਾਹੀ, ਗੁਰਵਿੰਦਰ ਸਿੰਘ (ਪੰਜਾਬ ਪੁਲੀਸ), ਕੈਸ਼ੀਅਰ ਸੁਰਜਨ ਸਿੰਘ, ਬਲਵਿੰਦਰ ਸਿੰਘ ਧਾਲੀਵਾਲ, ਅਮਰੀਕ ਸਿੰਘ, ਤੇਜਵੀਰ ਸਿੰਘ ਠਸਕਾ, ਸੁਖਬੀਰ ਕਲੇਰ, ਨਵੀ ਕੁਲੈਹਿਰੀ ਤੇ ਦੀਪਕ ਹਰਿਆਊ ਵੀ ਹਾਜ਼ਰ ਸਨ।

Advertisement
Show comments