ਲੌਂਗੋਵਾਲ ਦੇ ਮੀਤ ਪ੍ਰਧਾਨ ਬਣਨ ’ਤੇ ਖੁਸ਼ੀ ਦਾ ਪ੍ਰਗਟਾਵਾ
ਸਾਬਕਾ ਮੰਤਰੀ ਅਤੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੀ ਹਾਈ ਕਮਾਂਡ ਵਲੋਂ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਨੂੰ ਸੀਨੀਅਰ ਮੀਤ ਪ੍ਰਧਾਨ ਬਣਾਏ ਜਾਣ ਨਾਲ ਉਨ੍ਹਾਂ ਦੇ ਸਮਰਥਕਾਂ...
Advertisement
ਸਾਬਕਾ ਮੰਤਰੀ ਅਤੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੀ ਹਾਈ ਕਮਾਂਡ ਵਲੋਂ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਨੂੰ ਸੀਨੀਅਰ ਮੀਤ ਪ੍ਰਧਾਨ ਬਣਾਏ ਜਾਣ ਨਾਲ ਉਨ੍ਹਾਂ ਦੇ ਸਮਰਥਕਾਂ ਅਤੇ ਪਾਰਟੀ ਵਰਕਰਾਂ ਵਿੱਚ ਖ਼ੁਸ਼ੀ ਦੀ ਲਹਿਰ ਹੈ। ਭਾਈ ਲੌਂਗੋਵਾਲ ਦੀ ਨਿਯੁਕਤੀ ’ਤੇ ਹਲਕਾ ਧੂਰੀ ਦੇ ਆਗੂਆਂ ਗਮਦੂਰ ਸਿੰਘ ਜਵੰਦਾ ਭਸੋੜ , ਪਰਮਜੀਤ ਸਿੰਘ ਪੰਮਾ ਬਾਠ, ਮਨਵਿੰਦਰ ਸਿੰਘ ਬਿੰਨਰ, ਸੁਖਪਾਲ ਸ਼ਰਮਾ ਸਾਬਕਾ ਚੇਅਰਮੈਨ, ਹਰਦੇਵ ਸਿੰਘ ਜਵੰਦਾ, ਗੁਰਮੀਤ ਸਿੰਘ ਬਰੜਵਾਲ, ਸੁਖਵਿੰਦਰ ਸਿੰਘ ਈਸੀ, ਧਰਮਿੰਦਰ ਸਿੰਘ ਕੋਲਸੇੜੀ, ਅਜਮੇਰ ਸਿੰਘ ਘਨੋਰੀ, ਸੁਰਿੰਦਰ ਕੌਰ ਸਾਬਕਾ ਸਰਪੰਚ ਧਾਂਦਰਾ ਨੇ ਖੁਸ਼ੀ ਪ੍ਰਗਟਾਈ।
Advertisement
Advertisement