ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਪੰਜਾਬੀ ਸਾਹਿਤ ਸਭਾ ਵੱਲੋਂ ਸਮਾਗਮ

ਖੇਤਰੀ ਪ੍ਰਤੀਨਿਧ ਧੂਰੀ, 9 ਜੁਲਾਈ ਪੰਜਾਬੀ ਸਾਹਿਤ ਸਭਾ ਧੂਰੀ ਦਾ ਸਮਾਗਮ ਮੂਲ ਚੰਦ ਸ਼ਰਮਾ ਦੀ ਪ੍ਰਧਾਨਗੀ ਹੇਠ ਸਥਾਨਕ ਡਾ. ਰਾਮ ਸਿੰਘ ਸਿੱਧੂ ਯਾਦਗਾਰੀ ਸਾਹਿਤ ਭਵਨ ਵਿੱਚ ਹੋਇਆ। ਸਮਾਗਮ ਵਿੱਚ ਮਾਨਸਾ ਤੋਂ ਕਵੀ ਸ਼ੰਭੂ ਮਸਤਾਨਾ ਅਤੇ ਲੁਧਿਆਣਾ ਤੋਂ ਆਏ ਗੀਤਕਾਰ ਤੇ...
Advertisement

ਖੇਤਰੀ ਪ੍ਰਤੀਨਿਧ

ਧੂਰੀ, 9 ਜੁਲਾਈ

Advertisement

ਪੰਜਾਬੀ ਸਾਹਿਤ ਸਭਾ ਧੂਰੀ ਦਾ ਸਮਾਗਮ ਮੂਲ ਚੰਦ ਸ਼ਰਮਾ ਦੀ ਪ੍ਰਧਾਨਗੀ ਹੇਠ ਸਥਾਨਕ ਡਾ. ਰਾਮ ਸਿੰਘ ਸਿੱਧੂ ਯਾਦਗਾਰੀ ਸਾਹਿਤ ਭਵਨ ਵਿੱਚ ਹੋਇਆ। ਸਮਾਗਮ ਵਿੱਚ ਮਾਨਸਾ ਤੋਂ ਕਵੀ ਸ਼ੰਭੂ ਮਸਤਾਨਾ ਅਤੇ ਲੁਧਿਆਣਾ ਤੋਂ ਆਏ ਗੀਤਕਾਰ ਤੇ ਗਾਇਕ ਹਾਕਮ ਬਖਤੜੀਵਾਲਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਸਵਾਗਤੀ ਸ਼ਬਦਾਂ ਮਗਰੋਂ ਸਭਾ ਦੇ ਮੈਂਬਰ ਮਨਦੀਪ ਸਿੰਘ ਹਥਨ ਦੀ ਮਾਤਾ ਅਤੇ ਗੀਤਕਾਰ ਮੀਤ ਮੈਂਹਦਪੁਰੀ ਤੋਂ ਇਲਾਵਾ ਬੀਤੇ ਮਹੀਨੇ ’ਚ ਸਦੀਵੀ ਵਿਛੋੜਾ ਦੇਣ ਵਾਲੇ ਲੇਖਕਾਂ ਤੇ ਕਲਾਕਾਰਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇੱਕ ਵੱਖਰੇ ਮਤੇ ਰਾਹੀਂ ‘ਸਰਦਾਰ ਜੀ-3’ ਫਿਲਮ ਬਾਰੇ ਪਾਏ ਜਾ ਰਹੇ ਬੇਲੋੜੇ ਰੌਲੇ ਰੱਪੇ ਦੀ ਨਿਖੇਧੀ ਵੀ ਕੀਤੀ ਗਈ।

ਦੂਸਰੇ ਸੈਸ਼ਨ ਵਿੱਚ ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਦੇ ਬਾਨੀ ਪ੍ਰਧਾਨ ਹਾਕਮ ਬਖਤੜੀਵਾਲਾ ਨੇ ਆਪਣੇ ਮੰਚ ਦੀਆਂ ਪ੍ਰਾਪਤੀਆਂ ਅਤੇ ਭਵਿੱਖੀ ਯੋਜਨਾਵਾਂ ਦਾ ਜ਼ਿਕਰ ਕਰਦਿਆਂ ਸਮੂਹ ਗੀਤਕਾਰਾਂ, ਗਾਇਕਾਂ, ਸੰਗੀਤਕਾਰਾਂ ਅਤੇ ਸੱਭਿਆਚਾਰ ਪ੍ਰੇਮੀਆਂ ਨੂੰ ਇਕਜੁੱਟ ਹੋਣ ਅਤੇ ਮਾਂ ਬੋਲੀ ਪੰਜਾਬੀ ਦੀ ਬੇਹਤਰੀ ਲਈ ਕੰਮ ਕਰਨ ਦਾ ਸੱਦਾ ਦਿੱਤਾ ਅਤੇ ਸ਼ੰਭੂ ਮਸਤਾਨਾ ਨੇ ਆਪਣੀਆਂ ਰਚਨਾਵਾਂ ਨਾਲ ਖ਼ੂਬ ਰੰਗ ਬੰਨ੍ਹਿਆ। ਤੀਸਰੇ ਦੌਰ ਵਿੱਚ ਗੁਰਮੀਤ ਸਿੰਘ ਸੋਹੀ ਦੇ ਮੰਚ ਸੰਚਾਲਨ ਅਧੀਨ ਹੋਏ ਵਿਸ਼ਾਲ ਕਵੀ ਦਰਬਾਰ ਵਿੱਚ ਜਗਦੇਵ ਸ਼ਰਮਾ , ਬੱਲੀ ਬਲਜਿੰਦਰ, ਗੁਰਮੁਖ ਸਿੰਘ ਦਿਲਬਰ, ਸੁਰਿੰਦਰ ਹਰਚੰਦ ਪੁਰੀ, ਸਰਬਜੀਤ ਸੰਗਰੂਰਵੀ ਤੇ ਪਵਨ ਹੋਸ਼ੀ ਆਦਿ ਨੇ ਹਾਜ਼ਰੀ ਲਵਾਈ। ਅੰਤ ਵਿੱਚ ਅਜਾਇਬ ਸਿੰਘ ਕੋਮਲ, ਸ਼ੰਭੂ ਮਸਤਾਨਾ ਅਤੇ ਜੱਗੀ ਧੂਰੀ ਨੂੰ ਸਭਾ ਵੱਲੋਂ ਸਨਮਾਨਿਤ ਕੀਤਾ ਗਿਆ।

Advertisement