ਐਂਪਲਾਈਜ਼ ਫੈਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ ਦੇ ਅਹੁਦੇਦਾਰ ਚੁਣੇ
ਐਂਪਲਾਈਜ਼ ਫੈਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ ਸਰਕਲ ਸੰਗਰੂਰ ਦਾ ਚੋਣ ਇਜਲਾਸ ਹੋਇਆ ਜਿਸ ਵਿੱਚ ਸਰਕਲ ਡੈਲੀਗੇਟ ਸ਼ਾਮਲ ਹੋਏ। ਸੂਬਾ ਪ੍ਰਧਾਨ ਕੌਰ ਸਿੰਘ ਸੋਹੀ, ਵਿੱਤ ਸਕੱਤਰ ਪ੍ਰਿਤਪਾਲ ਸਿੰਘ ਰਤਨ ਅਤੇ ਸਾਬਕਾ ਸੂਬਾ ਪ੍ਰਧਾਨ ਫਲਜੀਤ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਾਰਲੀਮੈਂਟ ਦੇ ਸਰਦ ਰੁੱਤ ਸੈਸ਼ਨ ਵਿੱਚ ਪੇਸ਼ ਕੀਤੇ ਜਾ ਰਹੇ ਬਿਜਲੀ ਸੋਧ ਬਿੱਲ 2025 ਜ਼ਰੀਏ ਬਿਜਲੀ ਖੇਤਰ ਨੂੰ ਕਾਰਪੋਰੇਟ ਘਰਾਣਿਆਂ ਹਵਾਲੇ ਕਰਕੇ ਨਿੱਜੀਕਰਨ ਕਰਨ ਵਾਲਾ ਕਦਮ ਮੁਲਾਜ਼ਮ ਤੇ ਲੋਕ ਵਿਰੋਧੀ ਹੈ ਜਿਸ ਦੇ ਖ਼ਿਲਾਫ਼ ਸਾਰੀਆਂ ਮੁਲਾਜ਼ਮ ਤੇ ਹੋਰ ਜਥੇਬੰਦੀਆਂ ਨੂੰ ਇਕਜੁੱਟਤਾ ਕਾਇਮ ਕਰਕੇ ਸਾਂਝੇ ਤੌਰ ’ਤੇ ਸਾਰਥਿਕ ਅੰਦੋਲਨ ਕਰਨ ਲੋੜ ਹੈ। ਉਨ੍ਹਾਂ ਕੇਦਰ ਸਰਕਾਰ ਵੱਲੋਂ 29 ਕਿਰਤ ਕਾਨੂੰਨਾਂ 4 ਕਿਰਤ ਕੋਰਡਾਂ ਵਿੱਚ ਬਦਲਣ ਦੀ ਸਖ਼ਤ ਨਿਖੇਧੀ ਕਰਦਿਆਂ ਮੰਗ ਕੀਤੀ ਕਿ ਇਸ ਮਜ਼ਦੂਰ ਤੇ ਮੁਲਾਜ਼ਮ ਵਿਰੋਧੀ ਫੈਸਲੇ ਨੂੰ ਤੁਰੰਤ ਰੱਦ ਕੀਤਾ ਜਾਵੇ। ਇਜਲਾਸ ਅੰਦਰ 7 ਮੈਂਬਰੀ ਸਰਕਲ ਕਮੇਟੀ ਦੀ ਚੋਣ ਕੀਤੀ ਗਈ ਜਿਸ ਵਿੱਚ ਗੁਰਧੀਰ ਸਿੰਘ ਦਿੜ੍ਹਬਾ ਪ੍ਰਧਾਨ, ਬਲਜੀਤ ਸਿੰਘ ਲੱਡਾ ਸੀਨੀਅਰ ਮੀਤ ਪ੍ਰਧਾਨ, ਅਮਨਦੀਪ ਸਿੰਘ ਮੀਤ ਪ੍ਰਧਾਨ, ਬਿਕਰਮਜੀਤ ਸਿੰਘ ਸਕੱਤਰ, ਮਨਪ੍ਰੀਤ ਸਿੰਘ ਧੂਰੀ ਸਹਾਇਕ ਸਕੱਤਰ, ਸੁਖਵੀਰ ਸਿੰਘ ਸੇਰਪੁਰ ਖਜ਼ਾਨਚੀ ਅਤੇ ਕਰਮਜੀਤ ਸਿੰਘ ਸੰਗਰੂਰ ਜਥੇਬੰਦਕ ਸਕੱਤਰ ਚੁਣੇ ਗਏ।
