ਸੀਟੂ ਦੇ ਸੂਬਾਈ ਇਜਲਾਸ ਲਈ ਸਵਾਗਤੀ ਕਮੇਟੀ ਦੀ ਚੋਣ
ਸੈਂਟਰ ਆਫ ਇੰਡੀਆ ਟਰੇਡ ਯੂਨੀਅਨ (ਸੀਟੂ) ਦੀ ਮੀਟਿੰਗ ਅੱਜ ਲਹਿਰਾ ਭਵਨ ਵਿੱਚ ਜੋਗਿੰਦਰ ਸਿੰਘ ਔਲਖ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਕਿਰਤੀ ਜਮਾਤ ਦੀ ਸਿਰਮੌਰ ਜਥੇਬੰਦੀ ਸੀਟੂ ਦੇ 25 ਅਤੇ 26 ਨਵੰਬਰ ਨੂੰ ਸੰਗਰੂਰ ਵਿੱਚ ਹੋ ਰਹੇ 17ਵੇਂ ਸੂਬਾਈ ਇਜਲਾਸ ਦੇ ਪ੍ਰਬੰਧ ਲਈ ਸਵਾਗਤੀ ਕਮੇਟੀ ਦੀ ਚੋਣ ਕੀਤੀ ਗਈ। ਮੀਟਿੰਗ ਵਿੱਚ ਸੀਟੂ ਪੰਜਾਬ ਦੇ ਜਨਰਲ ਸਕੱਤਰ ਕਾਮਰੇਡ ਚੰਦਰ ਸ਼ੇਖਰ ਤੇ ਸੀਟੂ ਆਲ ਇੰਡੀਆ ਦੇ ਸਕੱਤਰ ਊਸ਼ਾ ਰਾਣੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਸ ਮੌਕੇ ਸਵਾਗਤੀ ਕਮੇਟੀ ਵਿਚ ਕਾਮਰੇਡ ਮੇਜਰ ਸਿੰਘ ਪੁੰਨਾਵਾਲ ਨੂੰ ਚੇਅਰਮੈਨ ਤੇ ਊਸ਼ਾ ਰਾਣੀ ਨੂੰ ਜਨਰਲ ਕੋਆਰਡੀਨੇਟਰ ਚੁਣਿਆ ਗਿਆ। ਜੋਗਿੰਦਰ ਸਿੰਘ ਔਲਖ ਨੂੰ ਪ੍ਰਧਾਨ, ਇੰਦਰਪਾਲ ਪੁੰਨਾਵਾਲ ਜਰਨਲ ਸਕੱਤਰ, ਮਨਦੀਪ ਕੁਮਾਰੀ ਖਜ਼ਾਨਚੀ, ਸਤਵੀਰ ਤੁੰਗਾਂ ਪ੍ਰੈੱਸ ਸਕੱਤਰ ਅਤੇ ਇਨਾਂ ਸਮੇਤ 27 ਮੈਂਬਰੀ ਸਵਾਗਤੀ ਕਮੇਟੀ ਦੇ ਆਹੁਦੇਦਾਰਾਂ ਦੀ ਚੋਣ ਕੀਤੀ ਗਈ। ਸਵਾਗਤੀ ਕਮੇਟੀ ਨੇ ਆਪਣੀ ਮੀਟਿੰਗ ਕਰਕੇ ਇਸ ਡੈਲੀਗੇਟ ਇਜਲਾਸ ਲਈ 8 ਲੱਖ ਰੁਪਏ ਦਾ ਬਜਟ ਪਾਸ ਕੀਤਾ। ਸਵਾਗਤੀ ਕਮੇਟੀ ਨੇ ਇਜਲਾਸ ’ਤੇ ਰਿਹਾਇਸ਼ ਲਈ ਥਾਵਾਂ ਬੁੱਕ ਕਰਵਾ ਦਿੱਤੀਆਂ ਹਨ। ਪ੍ਰੈੱਸ ਸਕੱਤਰ ਸਤਵੀਰ ਤੁੰਗਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਵਾਗਤੀ ਕਮੇਟੀ ਨੇ ਵੱਖ ਵੱਖ ਕੰਮ ਨੇਪਰੇ ਚਾੜ੍ਹਨ ਲਈ ਛੇ ਸਬ ਕਮੇਟੀਆਂ ਦਾ ਗਠਨ ਕੀਤਾ। ਇਸ ਮੌਕੇ ਸੰਕੂਤਲ ਧੂਰੀ, ਅਮਰੀਕ ਸਿੰਘ ਕਾਂਝਲਾ, ਤ੍ਰਿਸ਼ਨਜੀਤ ਕੌਰ, ਕੁਲਵਿੰਦਰ ਸਿੰਘ ਭੂਦਨ, ਰਘਵਿੰਦਰ ਸਿੰਘ ਭਵਾਨੀਗੜ੍ਹ, ਰਾਮ ਸਿੰਘ ਸੋਹੀਆ ਤੇ ਸ਼ਿੰਗਾਰਾ ਸਿੰਘ ਦੀ ਵੱਖ-ਵੱਖ ਕਾਰਜਾਂ ਲਈ ਡਿਊਟੀ ਲਗਾਈ ਗਈ ਹੈ।