ਕਹੇਰੂ ਸਹਿਕਾਰੀ ਸਭਾਵਾਂ ਦੇ ਕਮੇਟੀ ਮੈਂਬਰਾਂ ਦੀ ਚੋਣ
ਦਿ ਕਹੇਰੂ ਬਹੁਮੰਤਵੀ ਸਹਿਕਾਰੀ ਸਭਾ ਦੇ ਕਮੇਟੀ ਮੈਂਬਰਾਂ ਦੀ ਚੋਣ ਸਰਬਸੰਮਤੀ ਨਾਲ ਹੋਈ। ਸਭਾ ਦੇ ਸੈਕਟਰੀ ਗੁਰਚਰਨ ਸਿੰਘ ਨੇ ਦੱਸਿਆ ਕਿ ਪਿੰਡ ਕਹੇਰੂ, ਦੌਲਤਪੁਰ ਅਤੇ ਜਹਾਂਗੀਰ ਦੇ ਪਿੰਡਾਂ ਦੇ ਮੈਂਬਰਾਂ ਦੀ ਚੋਣ ਵਿੱਚ ਕਹੇਰੂ ਦੇ ਨਰਪਿੰਦਰ ਸਿੰਘ, ਭਵਨ ਸਿੰਘ, ਸੁਖਵਿੰਦਰ...
Advertisement
ਦਿ ਕਹੇਰੂ ਬਹੁਮੰਤਵੀ ਸਹਿਕਾਰੀ ਸਭਾ ਦੇ ਕਮੇਟੀ ਮੈਂਬਰਾਂ ਦੀ ਚੋਣ ਸਰਬਸੰਮਤੀ ਨਾਲ ਹੋਈ। ਸਭਾ ਦੇ ਸੈਕਟਰੀ ਗੁਰਚਰਨ ਸਿੰਘ ਨੇ ਦੱਸਿਆ ਕਿ ਪਿੰਡ ਕਹੇਰੂ, ਦੌਲਤਪੁਰ ਅਤੇ ਜਹਾਂਗੀਰ ਦੇ ਪਿੰਡਾਂ ਦੇ ਮੈਂਬਰਾਂ ਦੀ ਚੋਣ ਵਿੱਚ ਕਹੇਰੂ ਦੇ ਨਰਪਿੰਦਰ ਸਿੰਘ, ਭਵਨ ਸਿੰਘ, ਸੁਖਵਿੰਦਰ ਸਿੰਘ, ਮਹਿੰਦਰ ਸਿੰਘ, ਜੰਗੀਰ ਕੌਰ, ਪਿੰਡ ਦੌਲਤਪੁਰ ਦੇ ਸਰਬਜੀਤ ਸਿੰਘ ਅਤੇ ਪਿੰਡ ਜਹਾਂਗੀਰ ਦੇ ਅਮਨਦੀਪ ਸਿੰਘ, ਸੁਖਪਾਲ ਸਿੰਘ, ਗੁਰਦੀਪ ਸਿੰਘ, ਸੁਰਜੀਤ ਕੌਰ ਅਤੇ ਨਿਰਮਲ ਸਿੰਘ ਮੈਂਬਰ ਚੁਣੇ ਗਏ। ਨਵੇਂ ਚੁਣੇ ਮੈਂਬਰਾਂ ਨੇ ਕਿਹਾ ਉਹ ਆਪਣੀ ਜ਼ਿੰਮੇਵਾਰੀ ਨੂੰ ਮਿਹਨਤ ਤੇ ਇਮਾਨਦਾਰੀ ਨਾਲ ਨਿਭਾਉਣਗੇ। ਇਸ ਮੌਕੇ ਇੰਦਰਪਾਲ ਸਿੰਘ ਗੋਲਡੀ, ਬੇਅੰਤ ਸਿੰਘ ਜਹਾਂਗੀਰ ਅਤੇ ਅਮਰਜੀਤ ਸਿੰਘ ਕਹੇਰੂ ਹਾਜ਼ਰ ਸਨ।
Advertisement
Advertisement
