ਬਹਾਦਰਪੁਰ ਸਕੂਲ ਦੇ ਵਿਦਿਆਰਥੀਆਂ ਦਾ ਵਿੱਦਿਅਕ ਦੌਰਾ
ਮਸਤੂਆਣਾ ਸਾਹਿਬ: ਅਕਾਲ ਸੀਨੀਅਰ ਸੈਕੰਡਰੀ ਸਕੂਲ ਮਸਤੂਆਣਾ ਸਾਹਿਬ (ਬਹਾਦਰਪੁਰ) ਦੇ ਸਮਰ ਕੈਂਪ ਲਗਾਉਣ ਵਾਲੇ ਬੱਚਿਆਂ ਦਾ ਇੱਕ ਦਿਨ ਦਾ ਵਿੱਦਿਅਕ ਟੂਰ ਲਿਜਾਇਆ ਗਿਆ। ਇਸ ਦੌਰਾਨ ਜਿੱਥੇ ਪਹਿਲਾਂ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਨਤਮਸਤਕ ਹੋਏ, ਉਥੇ ਸ਼ੀਸ਼ ਮਹਿਲ, ਪਟਿਆਲਾ ਚਿੜੀਆਂ ਘਰ,...
Advertisement
ਮਸਤੂਆਣਾ ਸਾਹਿਬ: ਅਕਾਲ ਸੀਨੀਅਰ ਸੈਕੰਡਰੀ ਸਕੂਲ ਮਸਤੂਆਣਾ ਸਾਹਿਬ (ਬਹਾਦਰਪੁਰ) ਦੇ ਸਮਰ ਕੈਂਪ ਲਗਾਉਣ ਵਾਲੇ ਬੱਚਿਆਂ ਦਾ ਇੱਕ ਦਿਨ ਦਾ ਵਿੱਦਿਅਕ ਟੂਰ ਲਿਜਾਇਆ ਗਿਆ। ਇਸ ਦੌਰਾਨ ਜਿੱਥੇ ਪਹਿਲਾਂ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਨਤਮਸਤਕ ਹੋਏ, ਉਥੇ ਸ਼ੀਸ਼ ਮਹਿਲ, ਪਟਿਆਲਾ ਚਿੜੀਆਂ ਘਰ, ਗੁਰੂ ਤੇਗ ਬਹਾਦਰ ਦੀ ਚਰਨ ਛੋਹ ਪ੍ਰਾਪਤ ਇਤਿਹਾਸਿਕ ਗੁਰਦੁਆਰਾ ਬਹਾਦਰਗੜ੍ਹ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਬੱਚਿਆਂ ਨੂੰ ਇੰਜਨੀਅਰਿੰਗ ਵਿਭਾਗ ਨਾਲ ਸਬੰਧਿਤ ਵੱਖ-ਵੱਖ ਵਰਕਸ਼ਾਪਾਂ ਦਿਖਾਈਆਂ ਗਈਆਂ। ਕਲਾ ਕੇਂਦਰ, ਭਾਈ ਕਾਨ੍ਹ ਸਿੰਘ ਲਾਇਬ੍ਰੇਰੀ, ਪੁਰਾਣੀਆਂ ਸੱਭਿਆਚਾਰਕ ਚੀਜ਼ਾਂ ਨਾਲ ਸਬੰਧਿਤ ਅਜਾਇਬ ਘਰ ਦਿਖਾਇਆ ਗਿਆ। ਬੱਚਿਆਂ ਨੂੰ ਪਟਿਆਲਾ ਦੇ ਮਸ਼ਹੂਰ ਮਾਲ ਦੇਖਣ ਦਾ ਮੌਕਾ ਵੀ ਮਿਲਿਆ। ਇਸ ਮੌਕੇ ਪ੍ਰਿੰਸੀਪਲ ਡਾ. ਰਜਿੰਦਰ ਸਿੰਘ ਬਾਜਵਾ, ਪੰਜਾਬੀ ਅਧਿਆਪਕ ਯਾਦਵਿੰਦਰ ਸਿੰਘ, ਅਧਿਆਪਕਾ ਅੰਗਰੇਜ਼ ਕੌਰ, ਮਨਿੰਦਰ ਕੌਰ, ਕਰਮਜੀਤ ਕੌਰ, ਰਮਨਦੀਪ ਕੌਰ, ਸੰਦੀਪ ਕੌਰ ਅਤੇ ਜਸਪ੍ਰੀਤ ਕੌਰ ਹਾਜ਼ਰ ਸਨ। -ਪੱਤਰ ਪ੍ਰੇਰਕ
Advertisement
Advertisement