ਸਕੂਲ ਦੇ ਸਥਾਪਨਾ ਦਿਵਸ ਮੌਕੇ ਵਿੱਦਿਅਕ ਮੁਕਾਬਲੇ
ਪੋਸਟ ਗ੍ਰੈਜੂਏਟ ਐਜੂਕੇਸ਼ਨਲ ਸੁਸਾਇਟੀ ਲਹਿਰਾਗਾਗਾ ਦੀ ਯੋਗ ਅਗਵਾਈ ਵਿੱਚ ਚਲਾਏ ਜਾ ਰਹੇ ਡਾ. ਦੇਵ ਰਾਜ ਡੀ.ਏ.ਵੀ. ਪਬਲਿਕ ਸਕੂਲ ਲਹਿਰਾਗਾਗਾ ਨੇ ਅੱਜ ਆਪਣਾ 36ਵਾਂ ਸਥਾਪਨਾ ਦਿਵਸ ਮਨਾਇਆ। ਇਸ ਮੌਕੇ ਵਿਦਿਆਰਥੀਆਂ, ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਸਕੂਲ ਪ੍ਰਬੰਧਕ ਪ੍ਰਵੀਨ ਖੋਖਰ, ਲੱਕੀ ਖੋਖਰ, ਅਨਿਰੁੱਧ ਕੌਸ਼ਲ ਨੇ ਕਿਹਾ ਕਿ 21 ਅਗਸਤ 1989 ਨੂੰ ਡਾ. ਦੇਵ ਰਾਜ ਡੀ.ਏ.ਵੀ. ਪਬਲਿਕ ਸਕੂਲ/ਖੋਖਰ ਪਬਲਿਕ ਸਕੂਲ ਨੇ ਵਿੱਦਿਆ ਦੇ ਖੇਤਰ ਵਿੱਚ ਪ੍ਰਵੇਸ਼ ਕੀਤਾ ਸੀ। ਇਸ ਮੌਕੇ ਕਰਵਾਏ ਬਾਲ ਵਿਦਿਅਕ ਮੁਕਾਬਲੇ ਦੇ ਲੇਖ-ਲੇਖਣੀ ਮੁਕਾਬਲੇ ਦੇ ਜੂਨੀਅਰ ਵਰਗ ਵਿੱਚੋਂ ਹਰਪ੍ਰੀਤ ਕੌਰ ਨੇ ਪਹਿਲਾ ਨੇ ਦੂਸਰਾ ਤੇ ਕਾਰਤਿਕ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ਜਦੋਂ ਕਿ ਸੀਨੀਅਰ ਵਰਗ ਵਿੱਚੋਂ ਕਰਮਨਪ੍ਰੀਤ ਕੌਰ ਨੇ ਪਹਿਲਾ ਪ੍ਰਨੀਤ ਕੌਰ ਨੇ ਦੂਸਰਾ ਅਤੇ ਹੁਸਨਪ੍ਰੀਤ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਸ਼ੁੱਧ ਅਤੇ ਸਾਫ਼ ਲਿਖਾਈ ਵਿੱਚੋਂ ਜਸ਼ਮੀਤ ਕੌਰ ਅਤੇ ਤਮੰਨਾ ਰਾਣੀ ਨੇ ਪਹਿਲਾ, ਆਕਾਂਸ਼ਾ ਤੇ ਬਲਕਰਨ ਸਿੰਘ ਨੇ ਦੂਸਰਾ, ਰਹਿਮਾਨ ਖਾਨ ਅਤੇ ਜਸਨੂਰ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਕਵਿਤਾ ਉਚਾਰਨ ਮੁਕਾਬਲੇ ਵਿੱਚੋਂ ਗੁਰਨਕਸ਼ ਸਿੰਘ, ਗੁਰਲੀਨ ਕੌਰ ਤੇ ਯਸ਼ ਕੁਮਾਰ ਨੇ ਪਹਿਲਾ, ਮੋਨਿਕਾ ਰਾਣੀ, ਸ਼ਹਿਨਾਜ਼ ਤੇ ਵਿਸ਼ਵਪ੍ਰੀਤ ਸਿੰਘ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ ਅਤੇ ਸ਼ਬੀਰ ਮੁਹੰਮਦ, ਦੀਵਾਂਸ਼ੀ ਰਾਣੀ ਤੇ ਨਵਦੀਪ ਸਿੰਘ ਤੀਸਰੇ ਸਥਾਨ ’ਤੇ ਰਹੇ। ਪ੍ਰਸ਼ਨ-ਉੱਤਰ ਮੁਕਾਬਲੇ ਵਿੱਚੋਂ ਮਨਜੋਤ ਕੌਰ ਦੇ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਜਦੋਂ ਕਿ ਸੁਖਵਿੰਦਰ ਸਿੰਘ ਦੀ ਟੀਮ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਇਸ ਸਮੇਂ ਸਕੂਲ ਦੇ ਸਮੁੱਚੇ ਅਧਿਆਪਕ ਵੀ ਹਾਜ਼ਰ ਸਨ।