ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸਿੱਖਿਆ ਕ੍ਰਾਂਤੀ ਮੁਹਿੰਮ ਨੇ ਸਕੂਲਾਂ ਦੀ ਦਸ਼ਾ ਬਦਲੀ: ਢਿੱਲੋਂ

ਕੁੰਬੜਵਾਲ ਤੇ ਰੰਗੀਆਂ ਦੇ ਸਕੂਲਾਂ ’ਚ ਸਵਾ ਕਰੋੜ ਨਾਲ ਮੁਕੰਮਲ ਵਿਕਾਸ ਕਾਰਜਾਂ ਦਾ ਉਦਘਾਟਨ
ਕੁੰਭੜਵਾਲ ਸਕੂਲ ਵਿੱਚ ਵਿਕਾਸ ਕਾਰਜਾਂ ਦਾ ਉਦਘਾਟਨ ਕਰਦੇ ਹੋਏ ਦਲਵੀਰ ਸਿੰਘ ਢਿੱਲੋਂ ਤੇ ਰਾਜਵੰਤ ਸਿੰਘ ਘੁੱਲੀ।
Advertisement

ਬੀਰਬਲ ਰਿਸ਼ੀ

ਧੂਰੀ/ਸ਼ੇਰਪੁਰ, 6 ਮਈ

Advertisement

ਮੁੱਖ ਮੰਤਰੀ ਦਫ਼ਤਰ ਧੂਰੀ ਦੇ ਇੰਚਾਰਜਾਂ ਦਲਵੀਰ ਸਿੰਘ ਢਿੱਲੋਂ ਅਤੇ ਰਾਜਵੰਤ ਸਿੰਘ ਘੁੱਲੀ ਨੇ ਬਲਾਕ ਸ਼ੇਰਪੁਰ ’ਚ ਪੈਂਦੇ ਹਲਕਾ ਧੂਰੀ ਦੇ ਪਿੰਡ ਕੁੰਭੜਵਾਲ ਤੇ ਰੰਗੀਆਂ ਦੇ ਸਰਕਾਰੀ ਸਕੂਲਾਂ ਵਿੱਚ 1.22 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਹੋਏ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ। ਇਸ ਮੌਕੇ ਦਫ਼ਤਰ ਇੰਚਾਰਜ ਤੇ ਲਘੂ ਉਦਯੋਗ ਪੰਜਾਬ ਦੇ ਚੇਅਰਮੈਨ ਦਲਵੀਰ ਸਿੰਘ ਢਿੱਲੋਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ਤਹਿਤ ਜਿੱਥੇ ਸਰਕਾਰੀ ਸਕੂਲਾਂ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਜਾ ਰਿਹਾ ਹੈ ਉੱਥੇ ਇਸ ਕ੍ਰਾਂਤੀ ਨੇ ਯਕੀਨਨ ਸਕੂਲਾਂ ਦੀ ਦਸ਼ਾ ਤੇ ਦਿਸ਼ਾ ਨੂੰ ਬਦਲਕੇ ਰੱਖ ਦਿੱਤਾ ਹੈ। ਚੇਅਰਮੈਨ ਰਾਜਵੰਤ ਸਿੰਘ ਘੁੱਲੀ ਨੇ ਦੱਸਿਆ ਕਿ ਕੁੰਭੜਵਾਲ ਦੇ ਸਕੂਲਾਂ ਨੂੰ 39 ਲੱਖ ਰੁਪਏ ਅਤੇ ਪਿੰਡ ਰੰਗੀਆਂ ਦੇ ਸਕੂਲਾਂ ਨੂੰ 83 ਲੱਖ ਰੁਪਏ ਦੀਆਂ ਗ੍ਰਾਂਟਾਂ ਜਾਰੀ ਕੀਤੀਆਂ ਗਈਆਂ ਸਨ। ਆਗੂਆਂ ਅਨੁਸਾਰ ਸਰਕਾਰੀ ਸਕੂਲਾਂ ਦੀਆਂ ਸੋਹਣੀਆਂ ਇਮਾਰਤਾਂ, ਵਧੀਆ ਬੁਨਿਆਦੀ ਢਾਂਚਾ, ਸਮਾਰਟ ਕਲਾਸ ਰੂਮ, ਸਾਇੰਸ ਲੈਬਜ਼, ਖੇਡ ਗਰਾਊਂਡ ਸਕੂਲਾਂ ਦੀ ਦਿੱਖ ਅਤੇ ਪੜ੍ਹਾਈ ਦੇ ਮਿਆਰ ਨੂੰ ਚਾਰ ਚੰਨ ਲਗਾ ਰਹੇ ਹਨ। ਇਸ ਮੌਕੇ ‘ਆਪ’ ਕੋਆਰਡੀਨੇਟਰ (ਸਿੱਖਿਆ) ਦਰਸ਼ਨ ਸਿੰਘ ਪਾਠਕ, ਟੀਮ ਮੈਂਬਰਾਂ ਨਵਜੋਤ ਕੌਰ ਧੂਰੀ, ਅਰਸ਼ਦੀਪ ਸਿੰਘ ਪੂਨੀਆ, ‘ਆਪ’ ਆਗੂ ਜਗਤਾਰ ਸਿੰਘ ਬਾਗੜੀ ਸਲੇਮਪੁਰ, ਮਨਪ੍ਰੀਤ ਸਿੰਘ ਢਿੱਲੋਂ, ਪ੍ਰਿੰਸੀਪਲ ਕਾਤਰੋਂ ਅਮਨਦੀਪ ਪਾਠਕ ਅਤੇ ਪਾਰਟੀ ਦੇ ਸੀਨੀਅਰ ਆਗੂ ਵਰਕਰ ਹਾਜ਼ਰ ਸਨ।

Advertisement