ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਅਧਿਆਪਕਾਂ ਦੀ ਬਦਲੀ ਲਾਗੂ ਕਰੇ ਸਿੱਖਿਆ ਵਿਭਾਗ: ਡੀ ਟੀ ਐੱਫ

ਪਿਛਲੇ ਦਿਨੀਂ ਸਿੱਖਿਆ ਵਿਭਾਗ ਪੰਜਾਬ ਵੱਲੋਂ ਆਨਲਾਈਨ ਬਦਲੀ ਨੀਤੀ ਤਹਿਤ ਪੰਜਾਬ ਵਿੱਚ ਬਦਲੀਆਂ ਕੀਤੀਆਂ ਗਈਆਂ। ਆਨਲਾਈਨ ਬਦਲੀ ਹੋਣ ਦੇ ਬਾਵਜੂਦ ਬਹੁਤ ਸਾਰੇ ਅਧਿਆਪਕ ਅਜੇ ਵੀ ਆਪਣੀ ਬਦਲੀ ਨੂੰ ਲਾਗੂ ਕਰਵਾਉਣ ਲਈ ਤਰਸ ਰਹੇ ਹਨ। ਡੀ ਟੀ ਐੱਫ ਸੰਗਰੂਰ ਦੇ ਜ਼ਿਲ੍ਹਾ...
Advertisement
ਪਿਛਲੇ ਦਿਨੀਂ ਸਿੱਖਿਆ ਵਿਭਾਗ ਪੰਜਾਬ ਵੱਲੋਂ ਆਨਲਾਈਨ ਬਦਲੀ ਨੀਤੀ ਤਹਿਤ ਪੰਜਾਬ ਵਿੱਚ ਬਦਲੀਆਂ ਕੀਤੀਆਂ ਗਈਆਂ। ਆਨਲਾਈਨ ਬਦਲੀ ਹੋਣ ਦੇ ਬਾਵਜੂਦ ਬਹੁਤ ਸਾਰੇ ਅਧਿਆਪਕ ਅਜੇ ਵੀ ਆਪਣੀ ਬਦਲੀ ਨੂੰ ਲਾਗੂ ਕਰਵਾਉਣ ਲਈ ਤਰਸ ਰਹੇ ਹਨ। ਡੀ ਟੀ ਐੱਫ ਸੰਗਰੂਰ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਗਿਰ ਅਤੇ ਜਿਲਾ ਸਕੱਤਰ ਅਮਨ ਵਸਿਸਟ ਅਤੇ ਸੂਬਾ ਆਗੂ ਰਘਵੀਰ ਸਿੰਘ ਭਵਾਨੀਗੜ੍ਹ ਨੇ ਜ਼ਿਲ੍ਹੇ ਦੇ ਇੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਸਿੱਖਿਆ ਵਿਭਾਗ ਦੁਆਰਾ ਆਪਣੇ ਚਹੇਤੇ ਅਧਿਆਪਕ ਲਈ ਸਪੈਸ਼ਲ ਡੈਪੂਟੇਸ਼ਨ ਕਰਕੇ ਅਧਿਆਪਕ ਨੂੰ ਰਿਲੀਵ ਕੀਤਾ ਗਿਆ ਅਤੇ ਉਸੇ ਸਕੂਲ ਵਿੱਚ ਆਨਲਾਇਨ ਮੋਡ ਰਾਹੀਂ ਬਦਲੀ ਕੀਤੇ ਸੀਨੀਅਰ ਅਧਿਆਪਕ ਨੂੰ ਰਿਲੀਵ ਨਹੀਂ ਕੀਤਾ ਗਿਆ। ਡੈਮੋਕਰੇਟਿਕ ਟੀਚਰ ਫਰੰਟ ਦੇ ਆਗੂਆਂ ਨੇ ਮੰਗ ਕੀਤੀ ਕੀ ਸਰਕਾਰ ਆਪਣੇ ਚਹੇਤਿਆਂ ਨੂੰ ਪਹਿਲ ਦੇਣਾ ਬੰਦ ਕਰਕੇ ਸਮੁੱਚੇ ਬਦਲੀ ਕਰਾ ਚੁੱਕੇ ਅਧਿਆਪਕਾਂ ਦੀ ਬਦਲੀ ਲਾਗੂ ਕਰਨ ਲਈ ਪੱਤਰ ਜਾਰੀ ਕੀਤਾ ਜਾਵੇ। ਇਸ ਮੌਕੇ ਰਾਜ ਸੈਣੀ, ਮਨਜੀਤ ਸਿੰਘ, ਦੀਨਾ ਨਾਥ, ਬਲਵਿੰਦਰ ਸਿੰਘ, ਮਨੋਜ ਕੁਮਾਰ, ਕਰਮਜੀਤ ਨਦਾਮਪੁਰ, ਕੁਲਵੰਤ ਖਨੌਰੀ, ਦਲਜੀਤ ਸਫੀਪੁਰ, ਬਲਵਿੰਦਰ ਭੁੱਕਲ ਅਤੇ ਕਰਮਜੀਤ ਕੌਹਰੀਆਂ ਹਾਜ਼ਰ ਸਨ। 

 

Advertisement

Advertisement
Show comments