ਡੀਟੀਐੱਫ ਆਗੂਆਂ ਵੱਲੋਂ ਕਾਮੀ ਖ਼ੁਰਦ ਤੇ ਚਮਾਰੂ ਦਾ ਦੌਰਾ
ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ‘ਸੰਘਰਸ਼ ਤੇ ਸੇਵਾ’ ਨਾਅਰੇ ਤਹਿਤ ਹੜ੍ਹ ਪੀੜਤ ਲੋਕਾਂ ਤੱਕ ਪਹੁੰਚ ਬਣਾਉਣ ਵਿੱਚ ਜੁਟੇ ਡੈਮੋਕਰੈਟਿਕ ਟੀਚਰਜ਼ ਫਰੰਟ (ਡੀਟੀਐਫ) ਵੱਲੋਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ (ਜੈੱਡਪੀਐੱਸਸੀ) ਦੇ ਆਗੂਆਂ ਨਾਲ ਪਟਿਆਲਾ ਜ਼ਿਲ੍ਹੇ ਦੇ ਘਨੌਰ ਇਲਾਕੇ ਵਿੱਚ ਘੱਗਰ ਦੇ ਬੰਨੇ ਕੁੱਝ...
Advertisement
ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ‘ਸੰਘਰਸ਼ ਤੇ ਸੇਵਾ’ ਨਾਅਰੇ ਤਹਿਤ ਹੜ੍ਹ ਪੀੜਤ ਲੋਕਾਂ ਤੱਕ ਪਹੁੰਚ ਬਣਾਉਣ ਵਿੱਚ ਜੁਟੇ ਡੈਮੋਕਰੈਟਿਕ ਟੀਚਰਜ਼ ਫਰੰਟ (ਡੀਟੀਐਫ) ਵੱਲੋਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ (ਜੈੱਡਪੀਐੱਸਸੀ) ਦੇ ਆਗੂਆਂ ਨਾਲ ਪਟਿਆਲਾ ਜ਼ਿਲ੍ਹੇ ਦੇ ਘਨੌਰ ਇਲਾਕੇ ਵਿੱਚ ਘੱਗਰ ਦੇ ਬੰਨੇ ਕੁੱਝ ਥਾਵਾਂ ਤੋਂ ਟੁੱਟਣ ਨਾਲ ਹੜ੍ਹ ਦੇ ਪਾਣੀ ਅਤੇ ਲਗਾਤਾਰ ਪਏ ਮੀਹਾਂ ਤੋਂ ਪ੍ਰਭਾਵਿਤ ਪਿੰਡਾਂ ਕਾਮੀ ਖ਼ੁਰਦ ਅਤੇ ਚਮਾਰੂ ਦਾ ਸਾਂਝੇ ਤੌਰ ’ਤੇ ਦੌਰਾ ਕੀਤਾ ਗਿਆ। ਇਸ ਮੌਕੇ ਡੀਟੀਐਫ ਨੇ ਸਰਕਾਰ ਤੋਂ ਪ੍ਰਭਾਵਿਤ ਇਲਾਕਿਆਂ ਲਈ ਰਾਹਤ ਅਤੇ ਮੁਆਵਜ਼ਾ ਦੇਣ ਦੀ ਮੰਗ ਕੀਤੀ। ਇਸ ਮੌਕੇ ਪਿੰਡ ਕਾਮੀ ਖ਼ੁਰਦ ਦੇ ਮਜ਼ਦੂਰ ਪਰਿਵਾਰਾਂ ਦੇ ਘਰ-ਘਰ ਜਾ ਕੇ ਕੀਤੇ ਸਰਵੇ ਦੌਰਾਨ ਪਾਇਆ ਗਿਆ ਕਿ 50 ਤੋਂ ਵੱਧ ਘਰਾਂ ਨੂੰ ਨੁਕਸਾਨ ਪੁੱਜਾ ਹੈ ਅਤੇ ਇਸ ਕਾਰਨ ਪਿੰਡ ਚਮਾਰੂ ਵਿੱਚ ਇੱਕ ਵਿਅਕਤੀ ਦੀ ਮੌਤ ਵੀ ਹੋ ਚੁੱਕੀ ਹੈ।
Advertisement
Advertisement