ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਨਸ਼ੇੜੀ ਵੱਲੋਂ ਨੌਂ ਸਾਲਾ ਬੱਚੀ ’ਤੇ ਹਮਲਾ

ਮੰਡੀ ਅਹਿਮਦਗੜ੍ਹ ਨੇੜਲੇ ਇੱਕ ਪਿੰਡ ’ਚ ਨਸ਼ੇੜੀ ਨੇ ਘਰ ’ਚ ਦਾਖ਼ਲ ਹੋ ਕੇ ਚੌਥੀ ਜਮਾਤ ਦੀ 9 ਸਾਲਾ ਵਿਦਿਆਰਥਣ ’ਤੇ ਹਮਲਾ ਕਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਲਹੂ ਲੁਹਾਣ ਬੱਚੀ ਨੂੰ ਪਿੰਡ ਵਾਸੀਆਂ ਵੱਲੋਂ ਸਿਵਲ ਹਸਪਤਾਲ ਮਾਲੇਰਕੋਟਲਾ ਵਿੱਚ ਦਾਖ਼ਲ...
Advertisement

ਮੰਡੀ ਅਹਿਮਦਗੜ੍ਹ ਨੇੜਲੇ ਇੱਕ ਪਿੰਡ ’ਚ ਨਸ਼ੇੜੀ ਨੇ ਘਰ ’ਚ ਦਾਖ਼ਲ ਹੋ ਕੇ ਚੌਥੀ ਜਮਾਤ ਦੀ 9 ਸਾਲਾ ਵਿਦਿਆਰਥਣ ’ਤੇ ਹਮਲਾ ਕਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਲਹੂ ਲੁਹਾਣ ਬੱਚੀ ਨੂੰ ਪਿੰਡ ਵਾਸੀਆਂ ਵੱਲੋਂ ਸਿਵਲ ਹਸਪਤਾਲ ਮਾਲੇਰਕੋਟਲਾ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਪਿੰਡ ਦੇ ਸਰਪੰਚ ਨੇ ਦੱਸਿਆ ਕਿ ਅੱਜ ਬਾਅਦ ਦੁਪਹਿਰ ਪੀੜਤ ਬੱਚੀ ਆਪਣੀ ਛੋਟੀ ਭੈਣ ਨਾਲ ਘਰ ’ਚ ਬੈਠੀ ਸਕੂਲ ਦਾ ਕੰਮ ਕਰ ਰਹੀ ਸੀ। ਬੱਚੀ ਦੀ ਮਾਂ ਘਰ ਦੇ ਨੇੜੇ ਹੀ ਇਕ ਕਲੀਨਿਕ ਤੋਂ ਦਵਾਈ ਲੈਣ ਗਈ ਹੋਈ ਸੀ। ਪਿੰਡ ਦਾ ਹੀ ਇਕ 24 ਸਾਲਾ ਨਸ਼ੇੜੀ ਨੌਜਵਾਨ ਘਰ ਅੰਦਰ ਦਾਖਲ ਹੋਇਆ ਅਤੇ ਬੱਚੀ ’ਤੇ ਹਮਲਾ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਨਸ਼ੇੜੀ ਨੇ ਬੱਚੀ ਦੇ ਚਿਹਰੇ ਨੂੰ ਨੋਚ ਕੇ ਡੂੰਘੇ ਜ਼ਖ਼ਮ ਕਰ ਦਿੱਤੇ ਹਨ। ਇਸੇ ਦੌਰਾਨ ਬੱਚੀ ਦੀ ਮਾਂ ਮੌਕੇ ’ਤੇ ਆ ਗਈ ਅਤੇ ਰੌਲਾ ਪਾ ਦਿੱਤਾ। ਇਕੱਠੇ ਹੋਏ ਲੋਕਾਂ ਨੇ ਨੌਜਵਾਨ ਨੂੰ ਕਾਬੂ ਕਰਕੇ ਛਿੱਤਰ ਪਰੇੇਡ ਕੀਤੀ ਅਤੇ ਥਾਣਾ ਅਹਿਮਦਗੜ੍ਹ ਸਦਰ ਪੁਲੀਸ ਹਵਾਲੇ ਕਰ ਦਿੱਤਾ। ਸਰਪੰਚ ਨੇ ਦੱਸਿਆ ਕਿ ਬੱਚੀ ਨੂੰ ਪਹਿਲਾਂ ਸਿਵਲ ਹਸਪਤਾਲ ਮੰਡੀ ਅਹਿਮਦਗੜ੍ਹ ਲੈ ਕੇ ਗਏ ਪਰ ਉਥੇ ਮੌਜੂਦ ਇਕ ਮਹਿਲਾ ਕਰਮਚਾਰੀ ਨੇ ਉਨ੍ਹਾਂ ਨੂੰ ਸਿਵਲ ਹਸਪਤਾਲ ਮਾਲੇਰਕੋਟਲਾ ਭੇਜ ਦਿੱਤਾ। ਸਰਪੰਚ ਅਨੁਸਾਰ ਮੁਲਜ਼ਮ ਦੀ ਦਾਦੀ ਕਾਫੀ ਸਮੇਂ ਤੋਂ ਪੀੜਤਾ ਦੇ ਘਰ ਵਿੱਚ ਹੀ ਕੰਮ ਕਰਦੀ ਹੈ। ਥਾਣਾ ਅਹਿਮਦਗੜ੍ਹ ਸਦਰ ਦੇ ਮੁੱਖ ਅਫ਼ਸਰ ਸਬ ਇੰਸਪੈਕਟਰ ਦਰਸ਼ਨ ਸਿੰਘ ਮੁਤਾਬਿਕ ਪੁਲੀਸ ਨੇ ਮੁਲਜ਼ਮ ਨੂੰ ਹਿਰਾਸਤ ਵਿਚ ਲੈ ਲਿਆ ਹੈ ਅਤੇ ਪੀੜਤ ਬੱਚੀ ਦੇ ਵਾਰਸਾਂ ਦੇ ਬਿਆਨ ਦਰਜ ਕਰਨ ਉਪਰੰਤ ਬਣਦੀ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Advertisement
Advertisement