ਡਰੇਨੇਜ਼ ਵਿਭਾਗ ਵੱਲੋਂ ਟਾਂਗਰੀ ਦੇ ਬੰਨ੍ਹਾਂ ’ਤੇ 24 ਘੰਟੇ ਪਹਿਰਾ
ਪਿਛਲੇ ਦਿਨੀਂ ਪਈ ਭਾਰੀ ਬਾਰਸ਼ ਅਤੇ ਹਰਿਆਣਾ ਵੱਲੋਂ ਟਾਂਗਰੀ ਨਦੀ ’ਚ ਛੱਡੇ ਭਾਰੀ ਪਾਣੀ ਕਾਰਨ ਇਸ ਦੇ ਬੰਨ੍ਹਾਂ ਦੇ ਟੁੱਟਣ ਦਾ ਖਤਰਾ ਪੈਦਾ ਹੋ ਗਿਆ ਸੀ। ਇਸ ਹਾਲਾਤ ਦੇ ਮੱਦੇਨਜ਼ਰ ਡਰੇਨੇਜ ਵਿਭਾਗ ਦੇ ਐਸ ਡੀ ਓ ਰਕਵਿੰਦਰ ਸਿੰਘ ਨੇ ਗੰਭੀਰਤਾ ਨਾਲ ਲਿਆ ਅਤੇ ਆਪਣੀ ਟੀਮ ਨਾਲ ਟਾਂਗਰੀ ਨਦੀ ਦੇ ਬੰਨ੍ਹਾਂ ’ਤੇ ਡੇਰੇ ਲਾ ਲਏ। ਉਨ੍ਹਾਂ ਦੱਸਿਆ ਕਿ ਪਿਛਲੀ ਵਾਰ 2023 ਵਿੱਚ ਜਦੋਂ ਹੜ੍ਹ ਆਏ ਸਨ ਤਾਂ ਟਾਂਗਰੀ ’ਚ 16 ਫੁੱਟ ਦਾ ਪਾੜ ਪੈ ਗਿਆਸੀ। ਇਸ ਵਾਰ 16.8 ਤੱਕ ਟੁੱਟ ਗਿਆ ਹੈ। ਉਹ ਅਤੇ ਉਨ੍ਹਾਂ ਦੀ ਟੀਮ ਦਿਨ-ਰਾਤ ਬੰਨ੍ਹਾਂ ਨੂੰ ਟੁੱਟਣ ਤੋਂ ਬਚਾਉਣ ’ਚ ਲੱਗੀ ਹੋਈ ਹੈ। ਇਸ ਕੰਮ ਲਈ ਮਿੱਟੀ ਦੇ 20 ਹਜ਼ਾਰ ਥੈਲੇ ਭਰਕੇ ਰੱਖੇ ਹੋਏ ਹਨ ਅਤੇ ਬੰਨ੍ਹਾਂ ਉਪਰ ਟਰਾਲੀਆਂ ਵਿੱਚ ਵੀ ਵੱਡੀ ਤਾਦਾਦ ’ਚ ਥੈਲੇ ਲੋਡ ਕਰਕੇ ਰੱਖੇ ਹੋਏ ਹਨ। ਜੇਕਰ ਕੀਤੇ ਬੰਨ੍ਹ ਦੇ ਰਿਸਣ ਦਾ ਪਤਾ ਲਗਦਾ ਹੈ ਤਾਂ ਉੱਥੇ ਹੀ ਪਾੜ ਨੂੰ ਮਿੱਟੀ ਨਾਲ ਭਰ ਦਿੱਤਾ ਜਾਂਦਾ ਹੈ ਅਤੇ ਬੰਨ੍ਹ ਟੁੱਟਣ ਤੋਂ ਬੱਚ ਸਕੇ। ਇਸ ਵਾਰ ਟਾਂਗਰੀ ਨਦੀ ਵਿੱਚ ਹਰਿਆਣਾਂ ਵੱਲੋਂ ਬਹੁਤ ਪਾਣੀ ਆ ਗਿਆ ਸੀ। ਜਿਸ ਕਰਕੇ ਕਾਫੀ ਚੌਕਸੀ ਵਰਤਣੀ ਪਈ। ਇਸ ਕੰਮ ਲਈ ਕਈ ਜੇ ਸੀ ਬੀ ਮਸ਼ੀਨਾਂ, ਟਰੈਕਟਰ ਟਰਾਲੀਆਂ ਅਤੇ ਮਿੱਟੀ ਦੇ ਕੱਟੇ ਭਰ ਕੇ ਬੰਨ੍ਹਾਂ ਉਪਰ ਰੱਖੇ ਗਏ ਸਨ ਤਾਂ ਕਿ ਐਮਰਜੰਸੀ ਲੋੜ ਪੈਣ ਤੇ ਵਰਤੇ ਜਾਣ।