ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਜ਼ਿਲ੍ਹਾ ਪੱਧਰੀ ਸਿਖਲਾਈ ਸੈਮੀਨਾਰ

ਮਾਲੇਰਕੋਟਲਾ: ਸਿਹਤ ਵਿਭਾਗ ਵੱਲੋਂ ਜ਼ਿਲ੍ਹਾ ਪੱਧਰੀ ਸਿਖਲਾਈ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦੌਰਾਨ ਸਿਵਲ ਸਰਜਨ ਡਾ. ਸੰਜੇ ਗੋਇਲ ਨੇ ਦੱਸਿਆ ਕਿ ਆਮ ਆਦਮੀ ਕਲੀਨਿਕਾਂ ’ਚ ਹੁਣ ਬੱਚਿਆਂ ਦੇ ਤੀਬਰ ਕੁਪੋਸ਼ਣ, ਗੈਰ-ਸੰਕਰਾਮਕ ਬਿਮਾਰੀਆਂ ਅਤੇ ਕੁੱਤੇ ਦੇ ਕੱਟਣ ਸਬੰਧੀ ਇਲਾਜ ਦੀਆਂ ਸੇਵਾਵਾਂ ਸ਼ੁਰੂ...
Advertisement

ਮਾਲੇਰਕੋਟਲਾ: ਸਿਹਤ ਵਿਭਾਗ ਵੱਲੋਂ ਜ਼ਿਲ੍ਹਾ ਪੱਧਰੀ ਸਿਖਲਾਈ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦੌਰਾਨ ਸਿਵਲ ਸਰਜਨ ਡਾ. ਸੰਜੇ ਗੋਇਲ ਨੇ ਦੱਸਿਆ ਕਿ ਆਮ ਆਦਮੀ ਕਲੀਨਿਕਾਂ ’ਚ ਹੁਣ ਬੱਚਿਆਂ ਦੇ ਤੀਬਰ ਕੁਪੋਸ਼ਣ, ਗੈਰ-ਸੰਕਰਾਮਕ ਬਿਮਾਰੀਆਂ ਅਤੇ ਕੁੱਤੇ ਦੇ ਕੱਟਣ ਸਬੰਧੀ ਇਲਾਜ ਦੀਆਂ ਸੇਵਾਵਾਂ ਸ਼ੁਰੂ ਕੀਤੀਆਂ ਜਾਣੀਆਂ ਹਨ। ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਪੁਨੀਤ ਸਿੱਧੂ, ਡਾ. ਸ਼ਮਸ਼ੇਰ ਸਿੰਘ, ਬਾਲ ਰੋਗਾਂ ਦੇ ਮਾਹਿਰ ਡਾ. ਠਾਕੁਰਵੀਰ ਸਿੰਘ ਅਤੇ ਜ਼ਿਲਾ ਮਹਾਂਮਾਰੀ ਮਾਹਿਰ ਡਾ. ਰਮਨਦੀਪ ਕੌਰ ਵੱਲੋਂ ਸਿਖਲਾਈ ‘ਚ ਭਾਗ ਲੈਣ ਵਾਲੇ ਡਾਕਟਰ ਅਤੇ ਪੈਰਾ ਮੈਡੀਕਲ ਸਟਾਫ ਨੂੰ ਵਿਸਥਾਰਪੂਰਕ ਸਿਖਲਾਈ ਦਿੱਤੀ ਗਈ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਸਜੀਲਾ ਖਾਨ,ਸੀਨੀਅਰ ਮੈਡੀਕਲ ਅਫ਼ਸਰ ਡਾ. ਸੁਖਵਿੰਦਰ ਸਿੰਘ, ਸੀਨੀਅਰ ਮੈਡੀਕਲ ਅਫਸਰ ਡਾ. ਜੋਤੀ ਕਪੂਰ ਦੇ ਨਾਲ ਆਮ ਆਦਮੀ ਕਲੀਨਿਕਾਂ ’ਚ ਤਾਇਨਾਤ ਡਾਕਟਰ ਅਤੇ ਕਲੀਨਿਕਲ ਸਹਾਇਕ ਹਾਜ਼ਰ ਸਨ। -ਪੱਤਰ ਪ੍ਰੇਰਕ

Advertisement
Advertisement