ਜ਼ਿਲ੍ਹਾ ਪੱਧਰੀ ਐੱਨਪੀਈਪੀ ਰੋਲ ਪਲੇਅ ਮੁਕਾਬਲੇ ਕਰਵਾਏ
ਸਕੂਲ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਲੋਕ ਕਲਾਵਾਂ ਨਾਲ ਜੋੜਨ ਲਈ ਐੱਨਪੀਈਪੀ ਤਹਿਤ ਜ਼ਿਲ੍ਹਾ ਪੱਧਰੀ ਰੋਲ ਪਲੇਅ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅਮਰਗੜ੍ਹ ਵਿੱਚ ਕਰਵਾਏ ਗਏ। ਇਹ ਮੁਕਾਬਲੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਮਿ.) ਤਰਵਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਉਪ...
Advertisement
ਸਕੂਲ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਲੋਕ ਕਲਾਵਾਂ ਨਾਲ ਜੋੜਨ ਲਈ ਐੱਨਪੀਈਪੀ ਤਹਿਤ ਜ਼ਿਲ੍ਹਾ ਪੱਧਰੀ ਰੋਲ ਪਲੇਅ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅਮਰਗੜ੍ਹ ਵਿੱਚ ਕਰਵਾਏ ਗਏ। ਇਹ ਮੁਕਾਬਲੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਮਿ.) ਤਰਵਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਮਿ.) ਮਨਜੀਤ ਕੌਰ ਦੀ ਅਗਵਾਈ ਅਤੇ ਪ੍ਰਿੰਸੀਪਲ ਰਵਿੰਦਰ ਕੌਰ ਦੀ ਦੇਖ-ਰੇਖ ਹੇਠ ਕਰਵਾਏ ਗਏ। ਮੁਕਾਬਲਿਆਂ ਵਿੱਚ ਸਸਸਸ ਮਹੋਲੀ ਕਲਾਂ ਦੀ ਟੀਮ ਪਹਿਲੇ, ਸਸਸਸ ਸਕੂਲ ਅਮਰਗੜ੍ਹ ਦੀ ਟੀਮ ਦੂਜੇ ਅਤੇ ਸਰਕਾਰੀ ਹਾਈ ਸਕੂਲ ਰੁੜਕਾਂ ਦੀ ਟੀਮ ਤੀਜੇ ਨੰਬਰ ’ਤੇ ਰਹੀ। ਪ੍ਰਿੰਸੀਪਲ ਕਮਲੇਸ਼ ਜ਼ਿਲ੍ਹਾ ਨੋਡਲ ਅਫ਼ਸਰ ਐੱਨਪੀਈਪੀ ਨੇ ਕਿਹਾ ਕਿ ਵਿਦਿਆਰਥੀਆਂ ਦਾ ਸਰਬਪੱਖੀ ਵਿਕਾਸ ਕਰਨਾ ਹੀ ਸਿੱਖਿਆ ਦਾ ਮੁੱਖ ਉਦੇਸ਼ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਹਰ ਤਰ੍ਹਾਂ ਦੇ ਮੁਕਾਬਲਿਆਂ ਵਿੱਚ ਪੂਰੀ ਤਿਆਰੀ ਨਾਲ ਭਾਗ ਲੈਣਾ ਚਾਹੀਦਾ ਹੈ। ਜੇਤੂ ਟੀਮਾਂ ਨੂੰ ਸਰਟੀਫਿਕੇਟ ਤੇ ਟਰਾਫੀਆਂ ਦੇ ਕੇ ਸਨਮਾਨਿਆ। ਮੁਕਾਬਲਿਆਂ ਵਿੱਚ ਜੱਜਾਂ ਦੀ ਭੂਮਿਕਾ ਹੈਡ ਮਾਸਟਰ ਗੁਰਵੀਰ ਸਿੰਘ ਲੈਕਚਰਾਰ ਮੁਹੰਮਦ ਇਮਰਾਨ ਅਤੇ ਮੁਹੰਮਦ ਅਖਲਾਕ ਨੇ ਨਿਭਾਈ। ਪ੍ਰੋਗਰਾਮ ਵਿੱਚ ਪ੍ਰਿੰਸੀਪਲ ਕੁਲਵੰਤ ਸਿੰਘ ਅਮਰਗੜ੍ਹ ਬੀਐੱਨਓ ਮੁਹੰਮਦ ਅਸਗਰ ਅਤੇ ਬੀਐੱਨਓ ਮੁਹੰਮਦ ਇਮਰਾਨ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਸਟੇਜ ਸੰਚਾਲਨ ਦੀ ਭੂਮਿਕਾ ਮਾਸਟਰ ਗਗਨਦੀਪ ਸਿੰਘ ਵੱਲੋਂ ਨਿਭਾਈ ਗਈ।
Advertisement
Advertisement