ਬੀਕੇਯੂ ਆਜ਼ਾਦ ਦੀ ਜ਼ਿਲ੍ਹਾ ਪੱਧਰੀ ਮੀਟਿੰਗ
ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੀ ਜ਼ਿਲ੍ਹਾ ਸੰਗਰੂਰ ਦੀ ਮੀਟਿੰਗ ਜ਼ਿਲ੍ਹਾ ਕਾਰਜਕਾਰੀ ਕਨਵੀਨਰ ਕੁਲਵਿੰਦਰ ਸੋਨੀ ਲੌਂਗੋਵਾਲ ਦੀ ਅਗਵਾਈ ਹੇਠ ਮਸਤੂਆਣਾ ਸਾਹਿਬ ਵਿੱਚ ਕੀਤੀ ਗਈ। ਮੀਟਿੰਗ ਵਿੱਚ ਸੂਬਾ ਕਾਰਜਕਾਰੀ ਆਗੂ ਜਸਵਿੰਦਰ ਸਿੰਘ ਲੌਂਗੋਵਾਲ ਨੇ ਕਿਹਾ ਕਿ ਕਿਸਾਨਾਂ ਮਜ਼ਦੂਰਾਂ ਦੇ ਏਕੇ ਤੇ ਸੰਘਰਸ਼ ਅੱਗੇ ਝੁਕਦਿਆਂ ਪੰਜਾਬ ਸਰਕਾਰ ਨੇ ਲੈਂਡ ਪੂਲਿੰਗ ਪਾਲਿਸੀ ਵਾਪਸ ਲੈਣੀ ਪਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਟੇਡੇ ਮੇਡੇ ਢੰਗ ਨਾਲ ਪਾਲਿਸੀ ਨੂੰ ਦੁਬਾਰਾ ਲਾਗੂ ਕਰਨ ਦੇ ਰਾਹ ਪੈ ਸਕਦੀ ਹੈ। ਇਸ ਲਈ ਲੜਾਈ ਜਾਰੀ ਹੈ। ਦੂਜੇ ਪਾਸੇ ਯੂਰੀਆ, ਡੀਏਪੀ ਦੇ ਨਾਲ ਫਾਲਤੂ ਸਾਮਾਨ ਦੇ ਕੇ ਲੁੱਟ ਕੀਤੀ ਜਾ ਰਹੀ ਹੈ। ਇਸ ਲਈ 20 ਅਗਸਤ ਦੀ ਜਲੰਧਰ ਦੇ ਕੁੱਕੜ ਪਿੰਡ ਦੀ ਰੈਲੀ ਵਿੱਚ ਲਾਮਿਸਾਲ ਇਕੱਠ ਕਿਸਾਨਾਂ ਮਜ਼ਦੂਰਾਂ ਵੱਲੋਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਦ ਤੱਕ ਕਿਸਾਨਾਂ ਮਜ਼ਦੂਰਾਂ ਦੇ ਮਸਲਿਆਂ ਦਾ ਪੱਕਾ ਹੱਲ ਨਹੀਂ ਹੁੰਦਾ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ। ਮੀਟਿੰਗ ਵਿੱਚ ਜ਼ਿਲ੍ਹਾ ਆਗੂ ਜਸਵੀਰ ਮੈਦੇਵਾਸ, ਅਮਰ ਲੌਂਗੋਵਾਲ, ਰਾਜ ਥੇੜੀ, ਸੰਤ ਰਾਮ ਛਾਜਲੀ, ਸੁਖਵਿੰਦਰ ਪੇਧਨੀ, ਬਲਾਕ ਪ੍ਰਧਾਨ ਮੱਖਣ ਪਾਪੜਾ, ਮਹਿੰਦਰ ਮੰਗਵਾਲ, ਬਿੰਦਰ ਸਿੰਘ, ਬਲਜੀਤ ਸਿੰਘ, ਇਸਤਰੀ ਆਗੂ ਕਰਮਜੀਤ ਕੌਰ ਭਿੰਡਰਾਂ ਤੇ ਬਲਵਿੰਦਰ ਸਿੰਘ ਲੱਖੇਵਾਲ ਆਦਿ ਪਿੰਡਾਂ ਦੇ ਆਗੂ ਹਾਜ਼ਰ ਸਨ।