ਸੰਗਰੂਰ ਵਿੱਚ ਜ਼ਿਲ੍ਹਾ ਪੱਧਰੀ ਅਥਲੈਟਿਕ ਮੀਟ ਸ਼ੁਰੂ
ਇੱਥੋਂ ਦੇ ਵਾਰ ਹੀਰੋਜ਼ ਸਟੇਡੀਅਮ ਵਿੱਚ 69ਵੀਂ ਜ਼ਿਲ੍ਹਾ ਪੱਧਰੀ ਅਥਲੈਟਿਕ ਮੀਟ ਦਾ ਅੱਜ ਸ਼ਾਨਦਾਰ ਆਗਾਜ਼ ਹੋਇਆ ਜਿਸ ਵਿਚ ਜ਼ਿਲ੍ਹੇ ਦੇ 10 ਜ਼ੋਨਾਂ ਦੇ ਵਿਦਿਆਰਥੀ ਵੱਖ-ਵੱਖ ਖੇਡ ਮੁਕਾਬਲਿਆਂ ਵਿਚ ਭਾਗ ਲੈ ਰਹੇ ਹਨ।
ਅਥਲੈਟਿਕਸ ਮੀਟ ਦੀ ਸ਼ੁਰੂਆਤ ਲੜਕਿਆਂ ਦੀ 3000 ਮੀਟਰ ਦੌੜ ਨਾਲ ਹੋਈ। ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਨਰੇਸ਼ ਸੈਣੀ ਨੇ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਦੇ ਦਸ ਜ਼ੋਨਾਂ ਦੇ ਵਿਦਿਆਰਥੀ ਇਨ੍ਹਾਂ ਖੇਡ ਮੁਕਾਬਕਿਆਂ ਵਿੱਚ ਹਿੱਸਾ ਲੈ ਰਹੇ ਹਨ, ਦੋ ਦਿਨ ਚੱਲਣ ਵਾਲੀ ਇਸ ਅਥਲੈਟਿਕਸ ਮੀਟ ਲਈ ਈਵੈਂਟ ਦੇ ਅਨੁਸਾਰ ਪ੍ਰੋਗਰਾਮ ਜਾਰੀ ਕਰ ਦਿੱਤਾ ਗਿਆ। ਸਮੂਹ ਜ਼ਿਲ੍ਹੇ ਦੇ ਸਰੀਰਕ ਸਿੱਖਿਆ ਅਧਿਆਪਕ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਅ ਰਹੇ ਹਨ । ਹੁਣ ਤੱਕ ਹੋਏ ਮੁਕਾਬਲਿਆਂ ਵਿੱਚ 3000 ਮੀਟਰ ਅੰਡਰ-19 ਸਾਲ ਲੜਕਿਆਂ ਦੇ ਵਿੱਚ ਅਰਮਾਨਪ੍ਰੀਤ ਸਿੰਘ ਜੋਨ ਭਸੌੜ ਨੇ ਪਹਿਲਾ ਸਥਾਨ, ਸੰਦੀਪ ਸਿੰਘ ਜ਼ੋਨ ਦਿੜ੍ਹਬਾ ਨੇ ਦੂਜਾ, ਜਸ਼ਨਦੀਪ ਖਾਨ ਜ਼ੋਨ ਭਵਾਨੀਗੜ੍ਹ ਨੇ ਤੀਜਾ ਸਥਾਨ ਹਾਸਲ ਕੀਤਾ, ਜੈਵਲਿਨ ਥ੍ਰੋਅ ਅੰਡਰ-17 ਮਨਰੀਤ ਕੌਰ ਜ਼ੋਨ ਸੰਗਰੂਰ ਨੇ ਪਹਿਲਾ, ਯਾਸਮੀਨ ਜ਼ੋਨ ਭਸੌੜ ਨੇ ਦੂਜਾ, ਹੁਸਨਪ੍ਰੀਤ ਕੌਰ ਜ਼ੋਨ ਚੀਮਾ ਨੇ ਤੀਜਾ ਸਥਾਨ ਹਾਸਲ ਕੀਤਾ।