ਸਾਬਕਾ ਫ਼ੌਜੀਆਂ ਦੀਆਂ ਮੰਗਾਂ ’ਤੇ ਚਰਚਾ
ਸਾਬਕਾ ਸੈਨਿਕ ਗਰੁੱਪ ਖੇਤਲਾ ਦੀ ਮੀਟਿੰਗ ਗੁਰਮੀਤ ਸਿੰਘ ਖੇਤਲਾ ਦੀ ਪ੍ਰਧਾਨਗੀ ਹੇਠ ਪਿੰਡ ਖੇਤਲਾ ਦੇ ਪੈਲੇਸ ਵਿੱਚ ਹੋਈ। ਮੀਟਿੰਗ ਦੀ ਸ਼ੁਰੂਆਤ ਵਿੱਚ ਦੇਸ਼ ਲਈ ਜਾਨ ਕੁਰਬਾਨ ਕਰਨ ਵਾਲੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਸਾਬਕਾ ਸੈਨਿਕ ਗੁਰਮੀਤ ਸਿੰਘ ਖੇਤਲਾ ਨੇ...
Advertisement
ਸਾਬਕਾ ਸੈਨਿਕ ਗਰੁੱਪ ਖੇਤਲਾ ਦੀ ਮੀਟਿੰਗ ਗੁਰਮੀਤ ਸਿੰਘ ਖੇਤਲਾ ਦੀ ਪ੍ਰਧਾਨਗੀ ਹੇਠ ਪਿੰਡ ਖੇਤਲਾ ਦੇ ਪੈਲੇਸ ਵਿੱਚ ਹੋਈ। ਮੀਟਿੰਗ ਦੀ ਸ਼ੁਰੂਆਤ ਵਿੱਚ ਦੇਸ਼ ਲਈ ਜਾਨ ਕੁਰਬਾਨ ਕਰਨ ਵਾਲੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਸਾਬਕਾ ਸੈਨਿਕ ਗੁਰਮੀਤ ਸਿੰਘ ਖੇਤਲਾ ਨੇ ਦੱਸਿਆ ਕਿ ਇਸ ਦੌਰਾਨ ਸਾਬਕਾ ਫੌਜੀਆਂ ਦੀਆਂ ਸਮੱਸਿਆਵਾਂ ਅਤੇ ਮੰਗਾਂ ’ਤੇ ਵਿਚਾਰ ਕੀਤਾ ਗਿਆ ਅਤੇ ਕੇਂਦਰ ਦੀ ਸਰਕਾਰ ਨੂੰ ਅੱਠਵੇਂ ਪੇਅ ਕਮਿਸ਼ਨ ਲਾਗੂ ਕਰਨ ਦੀ ਅਪੀਲ ਕੀਤੀ। ਮੰਚ ਦਾ ਸੰਚਾਲਨ ਧਨਵੰਤ ਸਿੰਘ ਨੇ ਕੀਤਾ। ਮੀਟਿੰਗ ਵਿੱਚ ਸਰਪੰਚ ਸੰਦੀਪ ਸਿੰਘ, ਨਰੰਜਣ ਸਿੰਘ, ਦਵਿੰਦਰ ਸਿੰਘ, ਊਧਮ ਸਿੰਘ, ਮਿੱਠੂ ਸਿੰਘ, ਨਿਰਮਲ ਸਿੰਘ, ਗੁਰਪ੍ਰੀਤ ਸਿੰਘ, ਮੇਜਰ ਸਿੰਘ, ਬਲਕਾਰ ਸਿੰਘ ਤੇ ਜਸਵੀਰ ਸਿੰਘ ਆਦਿ ਹਾਜ਼ਰ ਸਨ।
Advertisement
Advertisement