ਮਦਨ ਮਦਹੋਸ਼ ਦੇ ਗ਼ਜ਼ਲ ਸੰਗ੍ਰਹਿ ‘ਚੰਦਰੀ ਚੀਸ’ ਉੱਤੇ ਚਰਚਾ
ਸਰਕਾਰੀ ਸਕੂਲ ’ਚ ਸਾਹਿਤਕ ਸਮਾਗਮ; ਪ੍ਰਬੰਧਕਾਂ ਵੱਲੋਂ ਸ਼ਾਇਰ ਮਦਨ ਮਦਹੋਸ਼ ਦਾ ਸਨਮਾਨ
Advertisement
ਇੱਥੇ ਸਰਕਾਰੀ ਪ੍ਰਾਇਮਰੀ ਸਕੂਲ ਕ੍ਰਿਸ਼ਨਾ ਕਲੋਨੀ ਵਿੱਚ ਹੈੱਡ ਟੀਚਰ ਤੇ ਉੱਘੇ ਕਹਾਣੀਕਾਰ ਜਸਵੀਰ ਸਿੰਘ ਰਾਣਾ ਦੀ ਅਗਵਾਈ ਹੇਠ ਸਾਹਿਤਕ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਮਦਨ ਮਦਹੋਸ਼ ਦੇ ਨਵੇਂ ਗ਼ਜ਼ਲ ਸੰਗ੍ਰਹਿ ‘ਚੰਦਰੀ ਚੀਸ’ ’ਤੇ ਵਿਚਾਰ ਚਰਚਾ ਕੀਤੀ ਗਈ ਅਤੇ ਮਾਣਮੱਤੇ ਸ਼ਾਇਰ ਮਦਨ ਮਦਹੋਸ਼ ਨੂੰ ਸਨਮਾਨਿਤ ਕੀਤਾ। ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਸਿੱਖਿਆ ਅਫ਼ਸਰ ਮਾਲੇਰਕੋਟਲਾ ਸੋਹਨ ਸਿੰਘ, ਤਰਕਸ਼ੀਲ ਆਗੂ ਮਾਸਟਰ ਮੇਜਰ ਸਿੰਘ, ਪ੍ਰਸਿੱਧ ਵਿਦਵਾਨ ਡਾ. ਮੁਹੰਮਦ ਸ਼ਫੀਕ, ਐੱਸਐੱਮਸੀ ਚੇਅਰਪਰਸਨ ਕਰਮਜੀਤ ਕੌਰ ਅਤੇ ਪ੍ਰਸਿੱਧ ਕਹਾਣੀਕਾਰ ਜਸਵੀਰ ਰਾਣਾ ਸ਼ਾਮਲ ਸਨ। ਸ਼ਾਇਰ ਮਦਨ ਮਦਹੋਸ਼ ਦੇ ਗ਼ਜ਼ਲ ਸੰਗ੍ਰਹਿ ‘ਚੰਦਰੀ ਚੀਸ' ’ਤੇ ਵਿਚਾਰ ਚਰਚਾ ਉਪਰੰਤ ਸਾਹਿਤਕ ਸਮਾਗਮ ਦੌਰਾਨ ਸਿੱਖਿਆ ਅਫਸਰ ਸੋਹਨ ਸਿੰਘ ਨੇ ਬੱਚਿਆਂ ਨੂੰ ਸਿੱਖਿਆ ਪ੍ਰਤੀ ਜਾਗਰੂਕ ਕਰਦੇ ਹੋਏ ਆਪਣੀ ਸੁਰੀਲੀ ਆਵਾਜ਼ ਵਿੱਚ ‘ਬੇਦਾਬਾ’ ਗੀਤ ਸੁਣਾਇਆ। ਡਾ. ਮੁਹੰਮਦ ਸ਼ਫੀਕ ਨੇ ਆਪਣੀ ਇਤਿਹਾਸਕ ਖੋਜ ’ਤੇ ਚਾਨਣਾ ਪਾਇਆ ਅਤੇ ਸਵੈ ਰਚਿਤ ਕਵਿਤਾ ਸੁਣਾਈ। ਮਾਸਟਰ ਮੇਜਰ ਸਿੰਘ ਨੇ ਤਰਕਸ਼ੀਲ ਸਿਧਾਂਤਾਂ ਨੂੰ ਤਰਕ ਨਾਲ ਸਮਝਾਉਂਦਿਆਂ ਵਹਿਮਾਂ ਭਰਮਾਂ ਤੋਂ ਦੂਰ ਰਹਿਣ ਦੀ ਪ੍ਰੇਰਨਾ ਦਿੱਤੀ। ਚੇਅਰਪਰਸਨ ਕਰਮਜੀਤ ਕੌਰ ਨੇ ‘ਮਾਂ' ਸ਼ਬਦ ’ਤੇ ਕੁੱਝ ਸਲੋਕ ਪੜ੍ਹ ਕੇ ਹਾਜ਼ਰੀ ਲਗਾਈ। ਸ਼ਾਇਰ ਮਦਨ ਮਦਹੋਸ਼ ਨੇ ਆਪਣੀਆਂ ਨਵੀਂਆਂ ਗ਼ਜ਼ਲਾਂ ਸੁਣਾ ਕੇ ਖੁੂਬ ਰੰਗ ਬੰਨ੍ਹਿਆ। ਜਸਵੀਰ ਸਿੰਘ ਰਾਣਾ ਦੇ ਮੰਚ ਸੰਚਾਲਨ ਜਸਪਾਲ ਕੌਰ ਨੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਜਸਵਿੰਦਰ ਕੌਰ ਨੇ ਕਵਿਤਾ ਉਚਾਰਨ ਕਰ ਕੇ ਹਾਜ਼ਰੀ ਲਗਵਾਈ। ਪ੍ਰਬੰਧਕਾਂ ਵੱਲੋਂ ਸਕੂਲ ਦੇ ਸਿਰਜਕ ਬੱਚਿਆਂ ਦਾ ਸਨਮਾਨ ਵੀ ਕੀਤਾ ਗਿਆ।
Advertisement
Advertisement