ਪੈਨਸ਼ਨਰਜ਼ ਐਸੋਸੀਏਸ਼ਨ ਵੱਲੋਂ ਮੰਗਾਂ ਬਾਰੇ ਚਰਚਾ
ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦਿੜ੍ਹਬਾ ਦੀ ਮੀਟਿੰਗ ਪ੍ਰਧਾਨ ਦਰਸ਼ਨ ਸਿੰਘ ਰੋਗਲਾ, ਜਨਰਲ ਸਕੱਤਰ ਕਸ਼ਮੀਰ ਸਿੰਘ ਰੋੜੇਵਾਲਾ ਅਤੇ ਚੇਅਰਮੈਨ ਕ੍ਰਿਸ਼ਨ ਕੁਮਾਰ ਦਿੜ੍ਹਬਾ ਦੀ ਅਗਵਾਈ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਚਰਨਜੀਤ ਸਿੰਘ ਕੌਹਰੀਆ, ਚੰਦ ਸਿੰਘ ਰੋਗਲਾ, ਗੁਰਦੀਪ ਸਿੰਘ ਮੌੜ, ਜਤਿੰਦਰ ਭਾਰਦਵਾਜ ਨੇ ਕਿਹਾ ਕਿ 1968 ਤੋਂ ਲੰਘੀਆਂ ਸਰਕਾਰਾਂ ਵੱਲੋਂ ਪੇਅ ਕਮਿਸ਼ਨ ਪੈਨਸ਼ਨਰਾਂ ਨੂੰ ਦਿੱਤਾ ਜਾਂਦਾ ਰਿਹਾ ਹੈ। ਇਹ ਪਹਿਲੀ ਵਾਰ ਹੋਇਆ ਹੈ ਕਿ ਛੇਵਾਂ ਪੇਅ ਕਮਿਸ਼ਨ ਅਧੂਰਾ ਲਾਗੂ ਕਰਕੇ ਬਕਾਇਆ ਨਹੀਂ ਦਿੱਤਾ ਗਿਆ। ਜਦੋਂ ਕਿ ਇਸ ਸਫਰ ਦੌਰਾਨ ਬਹੁਤ ਸਾਰੇ ਪੈਨਸ਼ਨਰ ਪੇਅ ਕਮਿਸ਼ਨ ਦੀ ਉਡੀਕ ਕਰਦਿਆਂ ਰੱਬ ਨੂੰ ਪਿਆਰੇ ਹੋ ਗਏ। ਮੀਟਿੰਗ ਦੇ ਅੰਤ ਦੇ ਵਿੱਚ ਦਰਸ਼ਨ ਸਿੰਘ ਰੋਗਲਾ ਨੇ ਪੈਨਸ਼ਨਰਾਂ ਦਾ ਧੰਨਵਾਦ ਕੀਤਾ ਤੇ ਸਰਕਾਰ ਨੂੰ ਪੈਨਸ਼ਨਰਾਂ ਦੀਆਂ ਮੰਗਾਂ ਮੰਨਣ ਦੀ ਅਪੀਲ ਕੀਤੀ। ਮੀਟਿੰਗ ਵਿੱਚ ਸਰਪ੍ਰਸਤ ਅਜੀਤ ਸਿੰਘ ਕੌਹਰੀਆ, ਚਰੰਜੀ ਲਾਲ ਅਤੇ ਮੀਤ ਪ੍ਰਧਾਨ ਮੇਜਰ ਸਿੰਘ ਸਮੂਰਾਂ ਤੇ ਰਾਜ ਕੁਮਾਰ ਪਾਤੜਾਂ, ਗੁਲਜ਼ਾਰ ਸਿੰਘ, ਗੁਰਬਚਨ ਲਾਲ, ਲਖਵਿੰਦਰ ਸਿੰਘ, ਬੰਤ ਸਿੰਘ ਕੜਿਆਲ, ਜਸਵੰਤ ਸਿੰਘ ਰੋਗਲਾ, ਧਰਮਪਾਲ ਦਿੜ੍ਹਬਾ ਅਤੇ ਜਰਨੈਲ ਸਿੰਘ ਦਿੜ੍ਹਬਾ ਆਦਿ ਹਾਜ਼ਰ ਸਨ।