ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

‘ਖੇਤੀਬਾੜੀ ਸੰਕਟ ਤੇ ਇਸ ਦੇ ਹੱਲ’ ਵਿਸ਼ੇ ’ਤੇ ਚਰਚਾ

ਬੀਰਬਲ ਰਿਸ਼ੀ ਸ਼ੇਰਪੁਰ, 3 ਅਪਰੈਲ ਇੱਥੇ ਗੁਰਦੁਆਰਾ ਅਕਾਲ ਪ੍ਰਕਾਸ਼ ਵਿਚ ਕੁਦਰਤ ਮਾਨਵ ਕੇਂਦਰਿਤ ਲੋਕ ਲਹਿਰ ਇਲਾਕਾ ਕਮੇਟੀ ਸ਼ੇਰਪੁਰ ਦੇ ਸੱਦੇ ’ਤੇ ਕਰੀਬ ਦਸ ਕਿਸਾਨ ਜਥੇਬੰਦੀਆਂ ਦੀ ਗਠਿਤ ਸਾਂਝੀ ਕਮੇਟੀ ਵੱਲੋਂ ‘ਖੇਤੀਬਾੜੀ ਸੰਕਟ ਤੇ ਇਸਦੇ ਹੱਲ’ ਵਿਸ਼ੇ ’ਤੇ ਗੰਭੀਰ ਵਿਚਾਰਾਂ ਕੀਤੀਆਂ।...
ਲੋਕ ਲਹਿਰ ਦੇ ਕੇਂਦਰੀ ਆਗੂ ਸੁਖਦੇਵ ਭੁਪਾਲ ਸੰਬੋਧਨ ਕਰਦੇ ਹੋਏ।
Advertisement

ਬੀਰਬਲ ਰਿਸ਼ੀ

ਸ਼ੇਰਪੁਰ, 3 ਅਪਰੈਲ

Advertisement

ਇੱਥੇ ਗੁਰਦੁਆਰਾ ਅਕਾਲ ਪ੍ਰਕਾਸ਼ ਵਿਚ ਕੁਦਰਤ ਮਾਨਵ ਕੇਂਦਰਿਤ ਲੋਕ ਲਹਿਰ ਇਲਾਕਾ ਕਮੇਟੀ ਸ਼ੇਰਪੁਰ ਦੇ ਸੱਦੇ ’ਤੇ ਕਰੀਬ ਦਸ ਕਿਸਾਨ ਜਥੇਬੰਦੀਆਂ ਦੀ ਗਠਿਤ ਸਾਂਝੀ ਕਮੇਟੀ ਵੱਲੋਂ ‘ਖੇਤੀਬਾੜੀ ਸੰਕਟ ਤੇ ਇਸਦੇ ਹੱਲ’ ਵਿਸ਼ੇ ’ਤੇ ਗੰਭੀਰ ਵਿਚਾਰਾਂ ਕੀਤੀਆਂ। ਮੁੱਖ ਬੁਲਾਰੇ ਵਜੋਂ ਪੁੱਜੇ ਕੁਦਰਤ ਮਾਨਵ ਕੇਂਦਰਿਤ ਲੋਕ ਲਹਿਰ ਦੇ ਕੇਂਦਰੀ ਆਗੂ ਸੁਖਦੇਵ ਸਿੰਘ ਭੂਪਾਲ ਨੇ ਕਿਹਾ ਕਿ ਅਜੋਕੇ ਕਾਰਪੋਰੇਟ ਖੇਤੀ ਮਾਡਲ ਨੇ ਮਾਨਵਤਾ ਨੂੰ ਨੁਕਸਾਨ ਪਹੁੰਚਾ ਕੇ ਸਮੁੱਚੇ ਵਾਤਾਵਰਨ ਵਿੱਚ ਨਿਘਾਰ ਲਿਆਂਦਾ ਕਿਉਂਕਿ ਅਜਿਹਾ ਹੋਣ ਨਾਲ ਅਨਾਜ ਦੀ ਗੁਣਵਤਾ ’ਤੇ ਪ੍ਰਸ਼ਨ ਚਿੰਨ੍ਹ ਲੱਗ ਗਿਆ ਹੈ। ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਆਗੂ ਭੁਪਿੰਦਰ ਸਿੰਘ ਲੌਂਗੋਵਾਲ ਨੇ ਕਾਰਪੋਰੇਟ ਖੇਤੀ ਮਾਡਲ ਦਾ ਵਿਰੋਧ ਦਾ ਸੱਦਾ ਦਿੰਦਿਆਂ ਬਦਲਵਾਂ ਖੇਤੀ ਮਾਡਲ ਦੀਆਂ ਤਿਆਰ ਤਜਵੀਜ਼ਾਂ ਦੀ ਵਿਸਥਾਰਤ ਚਰਚਾ ਕੀਤੀ। ਇਸ ਮੌਕੇ ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਨਰਾਇਣ ਦੱਤ, ਬੀਕੇਯੂ ਡਕੌਂਦਾ ਧਨੇਰ ਦੇ ਗੁਰਦੇਵ ਸਿੰਘ ਮਾਂਗੇਵਾਲ, ਬੀਕੇਯੂ ਡਕੌਂਦਾ ਬੁਰਜਗਿੱਲ ਦੇ ਹਰਭਜਨ ਸਿੰਘ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਗੁਰਮਲ ਸਿੰਘ ਜਵੰਧਾ, ਖੇਤੀਵਾੜੀ ਕਿਸਾਨ ਫਰੰਟ ਦੇ ਮਹਿੰਦਰ ਸਿੰਘ ਭੱਠਲ, ਬੀਕੇਯੂ ਲੱਖੋਵਾਲ ਮਨਵੀਰ ਕੌਰ, ਬੀਕੇਯੂ ਕਾਦੀਆਂ ਦੇ ਧਰਮਿੰਦਰ ਕੁਮਾਰ, ਲੋਕ ਸੰਘਰਸ਼ ਕਮੇਟੀ ਦੇ ਸਰਬਜੀਤ ਸਿੰਘ ਅਲਾਲ, ਜੈ ਕਿਸਾਨ ਅੰਦੋਲਨ ਦੇ ਗੁਰਬਖ਼ਸ਼ ਸਿੰਘ ਕੱਟੂ, ਕੁਦਰਤ ਮਾਨਵ ਕੇਂਦਰਤ ਲੋਕ ਲਹਿਰ ਦੇ ਪ੍ਰਧਾਨ ਸੰਦੀਪ ਸਿੰਘ ਸ਼ੇਰਪੁਰ, ਹਰਗੋਬਿੰਦ ਸ਼ੇਰਪੁਰ, ਰਣਜੀਤ ਸਿੰਘ ਕਾਲਾਬੂਲਾ ਨੇ ਚਰਚਾ ਵਿੱਚ ਹਿੱਸਾ ਲਿਆ। ਸਟੇਜ ਸਕੱਤਰ ਦੇ ਫਰਜ ਕਾਮਰੇਡ ਹਰਗੋਬਿੰਦ ਨੇ ਬਾਖੂਭੀ ਨਿਭਾਏ।

Advertisement