ਸੰਗਰੂਰ ਦੀ ਮਾੜੀ ਹਾਲਤ ਬਾਰੇ ਚਰਚਾ
ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਸ਼ਹਿਰ ਦੀ ਬਦਤਰ ਹੋ ਰਹੀ ਹਾਲਤ ’ਤੇ ਚਿੰਤਾ ਪ੍ਰਗਟ ਕਰਦਿਆਂ ਸਾਂਝਾ ਮੰਚ ਬਣਾਉਣ ਬਾਰੇ ਸ਼ਹਿਰ ਦੀਆਂ ਸਾਰੀਆਂ ਜਥੇਬੰਦੀਆਂ ਨੂੰ ਅੱਗੇ ਆਉਣ ਦਾ ਸੱਦਾ ਦਿੱਤਾ ਹੈ। ਗਦਰ ਮੈਮੋਰੀਅਲ ਭਵਨ ਵਿੱਚ ਆਗੂਆਂ ਨੇ ਸ਼ਹਿਰ ਦੀਆਂ ਸਮੱਸਿਆਵਾਂ ਬਾਰੇ ਚਰਚਾ ਕਰਨ ਮਗਰੋਂ ਜਨਤਕ ਜਥੇਬੰਦੀਆਂ ਨੂੰ 4 ਅਕਤੂਬਰ ਨੂੰ ਬਨਾਸਰ ਬਾਗ ’ਚ ਰੱਖੀ ਮੀਟਿੰਗ ਵਿਚ ਸ਼ਾਮਲ ਹੋਣ ਦਾ ਖੁੱਲ੍ਹਾ ਸੱਦਾ ਦਿੱਤਾ। ਮਨਧੀਰ ਸਿੰਘ ਰਾਜੋਮਾਜਰਾ, ਫਲਜੀਤ ਸਿੰਘ, ਮਹਿੰਦਰ ਸਿੰਘ ਭੱਠਲ, ਮਾਸਟਰ ਕੁਲਦੀਪ ਸਿੰਘ, ਹਰਜੀਤ ਸਿੰਘ ਤੇ ਬਸ਼ੇਸ਼ਰ ਰਾਮ ਨੇ ਦੱਸਿਆ ਕਿ ਸ਼ਹਿਰੀਆਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਖਾਸ ਕਰਕੇ ਵਾਰ-ਵਾਰ ਬੰਦ ਹੋ ਰਿਹਾ ਸੀਵਰੇਜ, ਸਫ਼ਾਈ, ਪਾਣੀ ਦੀ ਸਮੱਸਿਆ, ਪਾਰਕਿੰਗ ਦੀ ਸਮੱਸਿਆ, ਸਟਰੀਟ ਲਾਈਟਾਂ ਦੀ ਸਮੱਸਿਆ, ਟਰੈਫਿਕ ਸਮੱਸਿਆ, ਕੂੜੇ ਦੇ ਡੰਪ ਤੇ ਟੁੱਟੀਆਂ ਹੋਈਆਂ ਸੜਕਾਂ ’ਤੇ ਚਿੰਤਾ ਪ੍ਰਗਟ ਕਰਦਿਆਂ ਵਿਚਾਰ ਵਿਟਾਂਦਰਾ ਕੀਤਾ ਗਿਆ। ਮੀਟਿੰਗ ’ਚ ਆਗੂਆਂ ਐਡਵੋਕੇਟ ਕਿਰਨਜੀਤ ਸੇਖੋਂ, ਗੁਰਮੁੱਖ ਸਿੰਘ ਬਖੋਰਾ, ਲਾਲ ਚੰਦ, ਡਾ. ਕਿਰਨਪਾਲ ਕੌਰ, ਬੱਬਨ ਪਾਲ, ਸੁਰਿੰਦਰ ਪਾਲ ਉਪਲੀ ਅਤੇ ਮਾਸਟਰ ਜਸਬੀਰ ਸਿੰਘ ਨਮੋਲ ਆਦਿ ਵਲੋਂ ਸਹਿਮਤੀ ਜ਼ਾਹਰ ਕੀਤੀ ਗਈ। ਤਰਕਸ਼ੀਲ ਸੁਸਾਇਟੀ ਦੇ ਜ਼ੋਨ ਪ੍ਰਧਾਨ ਮਾਸਟਰ ਪਰਮਵੇਦ ਨੇ ਵੀ ਸਹਿਮਤੀ ਜ਼ਾਹਿਰ ਕੀਤੀ।