ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸਹੂਲਤਾਂ ਦੇ ਮਾਮਲੇ ਵਿੱਚ ਸ਼ਹਿਰਾਂ ਨੂੰ ਵੀ ਮਾਤ ਪਾਵੇਗਾ ਦਿੜ੍ਹਬਾ ਹਲਕਾ: ਚੀਮਾ

ਵਿੱਤ ਮੰਤਰੀ ਨੇ ਪੰਜ ਪਿੰਡਾਂ ’ਚ ਵਿਕਾਸ ਕਾਰਜਾ ਦੇ ਚੈੱਕ ਵੰਡੇ
Advertisement

ਵਿੱਤ ਅਤੇ ਯੋਜਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਭਾਵੇਂ ਕਿ ਵਿਧਾਨ ਸਭਾ ਹਲਕਾ ਦਿੜ੍ਹਬਾ ਦਾ ਜ਼ਿਆਦਾ ਖੇਤਰ ਦਿਹਾਤੀ ਹੈ ਪਰ ਇੱਕ ਦਿਨ ਸਹੂਲਤਾਂ ਦੇ ਮਾਮਲੇ ਵਿੱਚ ਇਹ ਹਲਕਾ ਸ਼ਹਿਰਾਂ ਨੂੰ ਵੀ ਮਾਤ ਪਾਵੇਗਾ। ਉਹ ਅੱਜ ਹਲਕੇ ਦੇ ਪੰਜ ਪਿੰਡਾਂ ਵਿੱਚ ਵਿਕਾਸ ਕਾਰਜਾਂ ਲਈ 1 ਕਰੋੜ 72 ਲੱਖ ਰੁਪਏ ਦੇ ਚੈੱਕ ਵੰਡ ਸਮਾਗਮਾਂ ਦੌਰਾਨ ਸੰਬੋਧਨ ਕਰ ਰਹੇ ਸਨ। ਉਨ੍ਹਾਂ ਅੱਜ ਪਿੰਡ ਨੀਲੋਵਾਲ ਨੂੰ 25 ਲੱਖ, ਫਲੇੜਾ ਨੂੰ 67 ਲੱਖ, ਕਣਕਵਾਲ ਭੰਗੂਆਂ ਨੂੰ 12 ਲੱਖ, ਹੰਬਲਵਾਸ ਨੂੰ 26 ਲੱਖ ਅਤੇ ਜਖੇਪਲ ਨੂੰ 15 ਲੱਖ ਰੁਪਏ ਦੇ ਵਿਕਾਸ ਚੈੱਕ ਵੰਡਣ ਦੌਰਾਨ ਕਿਹਾ ਕਿ ਅਸਲੀ ਪੰਜਾਬ ਪਿੰਡਾਂ ਵਿੱਚ ਹੀ ਵੱਸਦਾ ਹੈ। ਸਾਡੇ ਪਿੰਡ ਪੰਜਾਬ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹੋਣ ਦੇ ਨਾਲ ਨਾਲ ਸੱਭਿਆਚਾਰਕ, ਧਾਰਮਿਕ, ਸਮਾਜਿਕ ਅਤੇ ਭਾਈਚਾਰਕ ਸਾਂਝ ਦੇ ਪ੍ਰਤੀਕ ਹਨ। ਉਨ੍ਹਾਂ ਕਿਹਾ ਕਿ ਹਲਕੇ ਵਿੱਚ ਸਿੱਖਿਆ, ਸਿਹਤ ਅਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਯਤਨ ਜਾਰੀ ਹਨ। ਵੱਖ-ਵੱਖ ਪਿੰਡਾਂ ਨੂੰ ਜਾਰੀ ਕੀਤੇ ਜਾ ਰਹੇ ਫੰਡ ਲਾਇਬ੍ਰੇਰੀਆਂ, ਠੋਸ ਰਹਿੰਦ-ਖੂੰਹਦ ਪ੍ਰਬੰਧਨ, ਸਟਰੀਟ ਲਾਈਟਾਂ, ਖੇਡ ਦੇ ਮੈਦਾਨ, ਪੀਣ ਵਾਲੇ ਪਾਣੀ ਦੀਆਂ ਸਹੂਲਤਾਂ, ਕਮਿਊਨਿਟੀ ਸੈਂਟਰਾਂ, ਪਿੰਡਾਂ ਦੀਆਂ ਗਲੀਆਂ ਦੀ ਮੁਰੰਮਤ ਅਤੇ ਡਰੇਨੇਜ਼ ਪ੍ਰਣਾਲੀਆਂ ਨਾਲ ਸਬੰਧਤ ਪ੍ਰਾਜੈਕਟਾਂ ਵਾਸਤੇ ਹਨ। ਇਸ ਮੌਕੇ ਪ੍ਰੀਤਮ ਸਿੰਘ ਪੀਤੂ ਚੇਅਰਮੈਨ ਨਗਰ ਸੁਧਾਰ ਟਰੱਸਟ ਸੰਗਰੂਰ, ਤਪਿੰਦਰ ਸਿੰਘ ਸੋਹੀ ਓ ਐੱਸ ਡੀ ਵਿੱਤ ਮੰਤਰੀ ਅਤੇ ਵੱਡੀ ਗਿਣਤੀ ਵਿੱਚ ਇਲਾਕੇ ਦੇ ਲੋਕ ਹਾਜ਼ਰ ਸਨ।

Advertisement
Advertisement
Show comments