ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਦਿੜ੍ਹਬਾ ਪ੍ਰਸ਼ਾਸਨ ਵੱਲੋਂ ਸਰਕਾਰੀ ਰਿਕਾਰਡ ਨਵੀਂ ਇਮਾਰਤ ’ਚ ਤਬਦੀਲ ਕਰਨ ਦਾ ਕੰਮ ਸ਼ੁਰੂ

ਰਣਜੀਤ ਸਿੰਘ ਸ਼ੀਤਲ ਦਿੜ੍ਹਬਾ ਮੰਡੀ, 6 ਜੁਲਾਈ ਦਿੜ੍ਹਬਾ ਤਹਿਸੀਲ ਦੀ ਪੁਰਾਣੀ ਅਤੇ ਖਸਤਾ ਹਾਲਤ ਇਮਾਰਤ ਵਿੱਚ ਪਏ ਲੋਕਾਂ ਦੇ ਸਾਲਾਂਬੱਧੀ ਕੀਮਤੀ ਸਰਕਾਰੀ ਰਿਕਾਰਡ ਨੂੰ ਮੀਡੀਆ ਵਿੱਚ ਨਸ਼ਰ ਹੋਈਆਂ ਖ਼ਬਰਾਂ ਮਗਰੋਂ ਸਥਾਨਕ ਪ੍ਰਸ਼ਾਸਨ ਵੱਲੋਂ ਦਿੜ੍ਹਬਾ ਦੀ ਪੁਰਾਣੀ ਤਹਿਸੀਲ ਦੇ ਕਮਰੇ ਤੋਂ...
Advertisement

ਰਣਜੀਤ ਸਿੰਘ ਸ਼ੀਤਲ

ਦਿੜ੍ਹਬਾ ਮੰਡੀ, 6 ਜੁਲਾਈ

Advertisement

ਦਿੜ੍ਹਬਾ ਤਹਿਸੀਲ ਦੀ ਪੁਰਾਣੀ ਅਤੇ ਖਸਤਾ ਹਾਲਤ ਇਮਾਰਤ ਵਿੱਚ ਪਏ ਲੋਕਾਂ ਦੇ ਸਾਲਾਂਬੱਧੀ ਕੀਮਤੀ ਸਰਕਾਰੀ ਰਿਕਾਰਡ ਨੂੰ ਮੀਡੀਆ ਵਿੱਚ ਨਸ਼ਰ ਹੋਈਆਂ ਖ਼ਬਰਾਂ ਮਗਰੋਂ ਸਥਾਨਕ ਪ੍ਰਸ਼ਾਸਨ ਵੱਲੋਂ ਦਿੜ੍ਹਬਾ ਦੀ ਪੁਰਾਣੀ ਤਹਿਸੀਲ ਦੇ ਕਮਰੇ ਤੋਂ ਨਵੀਂ ਇਮਾਰਤ ਵਿੱਚ ਤਬਦੀਲ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਕਈ ਸਾਲਾਂ ਦੇ ਲੋਕਾਂ ਦੇ ਇਸ ਕੀਮਤੀ ਸਰਕਾਰੀ ਰਿਕਾਰਡ ਨੂੰ ਪ੍ਰਸ਼ਾਸਨ ਦੇ ਸਬੰਧਤ ਕਰਮਚਾਰੀਆਂ ਦੀ ਕਥਿਤ ਲਾਪਰਵਾਹੀ ਕਾਰਨ ਜਿੱਥੇ ਸਿਉਂਕ ਲੱਗ ਗਈ ਸੀ, ਉੱਥੇ ਰਜਿਸਟਰਾਂ ਦੀਆਂ ਜਿਲਦਾਂ ਭਿੱਜ ਕੇ ਕਾਫ਼ੀ ਖਰਾਬ ਹੋ ਗਈਆਂ ਸਨ ਅਤੇ ਬਹੁਤਾ ਰਿਕਾਰਡ ਗਲ ਸੜ ਚੁੱਕਾ ਸੀ ਜਿਸ ਨੂੰ ਜਿੰਦਾ ਮਾਰ ਕੇ ਤੇ ਸੰਗਲ ਲਾ ਕੇ ਰੱਖਿਆ ਗਿਆ ਸੀ।

ਲੋਕਾਂ ਦੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਅਤੇ ਖਰਾਬ ਪਏ ਰਿਕਾਰਡ ਦੀਆਂ ਕੁੱਝ ਅਖ਼ਬਾਰਾਂ ਵਿੱਚ ਖ਼ਬਰ ਨਸ਼ਰ ਹੋਣ ਤੋਂ ਬਾਅਦ ਪ੍ਰਸ਼ਾਸਨ ਹਰਕਤ ਵਿੱਚ ਆਇਆ ਅਤੇ ਦਿੜ੍ਹਬਾ ਦੇ ਐੱਸਡੀਐੱਮ ਰਾਜੇਸ਼ ਕੁਮਾਰ ਸ਼ਰਮਾ ਨੇ ਤੁਰੰਤ ਹੀ ਐਕਸ਼ਨ ਲੈਂਦਿਆਂ ਸਬੰਧਤ ਅਧਿਕਾਰੀਆਂ ਨੂੰ ਰਿਕਾਰਡ ਨੂੰ ਸਾਂਭਣ ਦੀਆਂ ਸਖ਼ਤ ਹਦਾਇਤਾਂ ਅਤੇ ਸਖ਼ਤ ਨਿਰਦੇਸ਼ ਜਾਰੀ ਕੀਤੇ ਕਿ ਜੇਕਰ ਕਿਸੇ ਅਧਿਕਾਰੀ ਜਾਂ ਕਰਮਚਾਰੀ ਦੀ ਅਣਗਹਿਲੀ ਕਾਰਨ ਇਹ ਰਿਕਾਰਡ ਨਸ਼ਟ ਹੋਇਆ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ਪ੍ਰੰਤੂ ਇਨ੍ਹਾਂ ਹੁਕਮਾਂ ਤੋਂ ਤੁਰੰਤ ਬਾਅਦ ਹੁਣ ਇਸ ਰਿਕਾਰਡ ਨੂੰ ਬੰਦ ਕਮਰੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਹੈ ਅਤੇ ਧੁੱਪ ’ਚ ਸੁਕਾ ਕੇ ਟਰਾਲੀ ਵਿੱਚ ਲੱਦ ਕੇ ਤਹਿਸੀਲ ਦੀ ਨਵੀਂ ਬਣੀ ਇਮਾਰਤ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ।

 

Advertisement
Show comments