ਧੂਰੀ ਵਿਕਾਸ ਮੰਚ ਨੇ ਬੂਟਿਆਂ ਦਾ ਲੰਗਰ ਲਗਾਇਆ
ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧੂਰੀ ਵਿਕਾਸ ਮੰਚ ਵੱਲੋਂ ਅੱਜ ਥਾਣਾ ਸਿਟੀ ਧੂਰੀ ਦੇ ਅੱਗੇ ਵਣ ਵਿਭਾਗ ਦੇ ਸਹਿਯੋਗ ਨਾਲ ‘ਬੂਟਿਆਂ ਦਾ ਲੰਗਰ’ ਲਗਾਇਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਹਾਜ਼ਰ ਡੀ ਐੱਸ ਪੀ ਧੂਰੀ ਰਣਬੀਰ...
Advertisement
ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧੂਰੀ ਵਿਕਾਸ ਮੰਚ ਵੱਲੋਂ ਅੱਜ ਥਾਣਾ ਸਿਟੀ ਧੂਰੀ ਦੇ ਅੱਗੇ ਵਣ ਵਿਭਾਗ ਦੇ ਸਹਿਯੋਗ ਨਾਲ ‘ਬੂਟਿਆਂ ਦਾ ਲੰਗਰ’ ਲਗਾਇਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਹਾਜ਼ਰ ਡੀ ਐੱਸ ਪੀ ਧੂਰੀ ਰਣਬੀਰ ਸਿੰਘ ਨੇ ਧੂਰੀ ਵਿਕਾਸ ਮੰਚ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਨੇ ਸਾਨੂੰ ਕੁਦਰਤ ਨਾਲ ਪਿਆਰ ਅਤੇ ਮਨੁੱਖਤਾ ਦੀ ਸੇਵਾ ਦਾ ਪਾਠ ਪੜ੍ਹਾਇਆ ਹੈ। ਇਸ ਲਈ ਸਾਨੂੰ ਬੂਟੇ ਲਗਾ ਕੇ ਨਾ ਸਿਰਫ਼ ਵਾਤਾਵਰਨ ਸੰਭਾਲ ਵੱਲ ਯੋਗਦਾਨ ਦੇਣਾ ਚਾਹੀਦਾ ਹੈ, ਸਗੋਂ ਨਸ਼ੇ ਦੀ ਬੁਰਾਈ ਦੇ ਖਾਤਮੇ ਲਈ ਵੀ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ ਉੱਪ ਚੇਅਰਮੈਨ ਐਡਵੋਕੇਟ ਰਾਜੇਸ਼ਵਰ ਚੌਧਰੀ, ਉੱਪ ਚੇਅਰਮੈਨ ਅਭਿਨਵ ਗੋਇਲ, ਪ੍ਰਧਾਨ ਅਮਨ ਗਰਗ, ਸਕੱਤਰ ਜਨਰਲ ਹੰਸ ਰਾਜ ਬਜਾਜ, ਵਿੱਤ ਸਕੱਤਰ ਸੁਰਿੰਦਰਪਾਲ ਸਿੰਘ ਨੀਟਾ, ਮੀਡੀਆ ਸਕੱਤਰ ਮਨੋਹਰ ਸਿੰਘ ਸੱਗੂ, ਜੁਆਇੰਟ ਖ਼ਜ਼ਾਨਚੀ ਮੋਹਿਤ ਜਿੰਦਲ, ਰੀਡਰ ਰਾਜ ਕੁਮਾਰ ਅਤੇ ਮੁੱਖ ਮੁਨਸ਼ੀ ਪਰਮਜੀਤ ਸਿੰਘ ਹਾਜ਼ਰ ਸਨ।
Advertisement
Advertisement
