ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਧੂਰੀ: ਗੰਨਾ ਕਾਸ਼ਤਕਾਰਾਂ ਦਾ ਸੰਗਰੂਰ-ਲੁਧਿਆਣਾ ਹਾਈਵੇਅ ’ਤੇ ਧਰਨਾ ਜਾਰੀ

ਹਰਦੀਪ ਸਿੰਘ ਸੋਢੀ ਧੂਰੀ, 13 ਦਸੰਬਰ ਗੰਨਾ ਕਾਸ਼ਤਕਾਰਾਂ ਵੱਲੋਂ ਅਪਣੀ ਬਕਾਇਆ ਰਾਸ਼ੀ ਲੈਣ ਅਤੇ ਧੂਰੀ ਸ਼ੂਗਰ ਮਿੱਲ ਵੱਲੋਂ ਗੇਟ ਬੰਦ ਕਰਨ ਦੇ ਰੋਸ ਵਜੋਂ ਸੰਗਰੂਰ-ਲੁਧਿਆਣਾ ਹਾਈਵੇਅ ਦੇ ਇੱਕ ਪਾਸੇ ਧਰਨਾ ਲਗਾਤਾਰ ਲਾਇਆ ਹੋਇਆ ਹੈ। ਗੰਨਾ ਕਾਸ਼ਤਕਾਰਾਂ ਯੂਨੀਅਨ ਦੇ ਆਗੂ ਹਰਜੀਤ...
Advertisement

ਹਰਦੀਪ ਸਿੰਘ ਸੋਢੀ

ਧੂਰੀ, 13 ਦਸੰਬਰ

Advertisement

ਗੰਨਾ ਕਾਸ਼ਤਕਾਰਾਂ ਵੱਲੋਂ ਅਪਣੀ ਬਕਾਇਆ ਰਾਸ਼ੀ ਲੈਣ ਅਤੇ ਧੂਰੀ ਸ਼ੂਗਰ ਮਿੱਲ ਵੱਲੋਂ ਗੇਟ ਬੰਦ ਕਰਨ ਦੇ ਰੋਸ ਵਜੋਂ ਸੰਗਰੂਰ-ਲੁਧਿਆਣਾ ਹਾਈਵੇਅ ਦੇ ਇੱਕ ਪਾਸੇ ਧਰਨਾ ਲਗਾਤਾਰ ਲਾਇਆ ਹੋਇਆ ਹੈ। ਗੰਨਾ ਕਾਸ਼ਤਕਾਰਾਂ ਯੂਨੀਅਨ ਦੇ ਆਗੂ ਹਰਜੀਤ ਸਿੰਘ ਬੁਗਰਾ ਨੇ ਕਿਹਾ ਧੂਰੀ ਸੂਗਰ ਮਿੱਲ ਵੱਲ ਕਿਸਾਨਾਂ ਦੀ ਕਰੀਬ 14 ਕਰੋੜ ਦੀ ਰਾਸ਼ੀ ਬਕਾਇਆ ਰਹਿੰਦੀ ਹੈ। ਕਿਸਾਨਾਂ ਨੂੰ ਗੰਨੇ ਦੀਆਂ ਟਰਾਲੀਆਂ ਲੈ ਕੇ ਮਿੱਲ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾ ਰਿਹਾ, ਜਿਸ ਦੇ ਰੋਸ ਵਜੋਂ ਇਹ ਧਰਨਾ ਲਾਇਆ ਗਿਆ ਗਿਆ ਹੈ। ਧਰਨਾ ਉਸ ਸਮੇਂ ਤੱਕ ਜਾਰੀ ਰਹੇਗਾ, ਜਦੋਂ ਤੱਕ ਕਿਸਾਨਾਂ ਦੇ ਗੰਨੇ ਦੀ ਅਦਾਇਗੀ ਨਹੀਂ ਕੀਤੀ ਜਾਂਦੀ ਤੇ ਕਿਸਾਨਾਂ ਦਾ ਗੰਨਾ ਨਹੀ ਲਿਆ ਜਾਂਦਾ। ਪੁਲੀਸ ਦਾ ਕਹਿਣਾ ਹੈ ਕਿ ਕਿਸਾਨਾਂ ਦੀਆਂ ਮੰਗਾਂ ਸਬੰਧੀ ਸੀਨੀਅਰ ਅਧਿਕਾਰੀਆਂ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਵੱਲੋਂ ਮਿੱਲ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਧਰਨਾਕਾਰੀਆਂ ਨੂੰ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਵੀ ਮਿਲੇ ਸਨ ਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਸੀ ਕਿ ਮੰਗਾਂ ਨੂੰ ਜਲਦ ਪੂਰੀਆਂ ਕਰਵਾਉਣ ਦੀ ਕੋਸ਼ਿਸ਼ ਕਰਨਗੇ।

Advertisement
Show comments