ਪ੍ਰਾਇਮਰੀ ਖੇਡਾਂ ’ਚ ਧੂਰੀ, ਚੀਮਾ ਤੇ ਸੁਨਾਮ ਨੇ ਬਾਜ਼ੀ ਮਾਰੀ
ਜ਼ਿਲ੍ਹਾ ਸਿੱਖਿਆ ਅਫ਼ਸਰ (ਐ ਸਿ) ਬਲਜਿੰਦਰ ਕੌਰ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਰਵਿੰਦਰ ਕੌਰ ਅਤੇ ਨਰੇਸ਼ ਸੈਣੀ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਦੀ ਅਗਵਾਈ ਵਿੱਚ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਖੇਡਾਂ ਮਸਤੂਆਣਾ ਸਾਹਿਬ ਵਿਖੇ ਕਰਵਾਈਆਂ ਗਈਆਂ। ਇਸ ਟੂਰਨਾਮੈਂਟ ਵਿੱਚ ਗਗਨ ਗੋਇਲ ਸੈਕਸ਼ਨ ਅਫ਼ਸਰ ਗੁਰਦਰਸ਼ਨ ਸਿੰਘ...
Advertisement
ਜ਼ਿਲ੍ਹਾ ਸਿੱਖਿਆ ਅਫ਼ਸਰ (ਐ ਸਿ) ਬਲਜਿੰਦਰ ਕੌਰ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਰਵਿੰਦਰ ਕੌਰ ਅਤੇ ਨਰੇਸ਼ ਸੈਣੀ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਦੀ ਅਗਵਾਈ ਵਿੱਚ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਖੇਡਾਂ ਮਸਤੂਆਣਾ ਸਾਹਿਬ ਵਿਖੇ ਕਰਵਾਈਆਂ ਗਈਆਂ। ਇਸ ਟੂਰਨਾਮੈਂਟ ਵਿੱਚ ਗਗਨ ਗੋਇਲ ਸੈਕਸ਼ਨ ਅਫ਼ਸਰ ਗੁਰਦਰਸ਼ਨ ਸਿੰਘ ਬੀ ਪੀ ਓ ਧੂਰੀ, ਪਰਵਿੰਦਰ ਸਿੰਘ ਸਪੋਰਟਸ ਕੋਆਰਡੀਨੇਟਰ ਸੰਗਰੂਰ 1, ਜਗਦੇਵ ਸਿੰਘ ਲੱਡਾ ਸੀ ਐੱਚ ਟੀ ਘਰਾਚੋਂ, ਨਵਦੀਪ ਸਿੰਘ ਕਾਂਝਲਾ, ਤਰਸੇਮ ਸਿੰਘ ਘਨੌਰੀ ਕਲਾਂ, ਵੀਰਪਾਲ ਕੌਰ ਛਾਹੜ ਨੇ ਸ਼ਿਰਕਤ ਕੀਤੀ। ਟੂਰਨਾਮੈਂਟ ਵਿੱਚ ਲਗਭਗ 1500 ਬੱਚਿਆਂ ਨੇ ਭਾਗ ਲਿਆ। ਟੂਰਨਾਮੈਂਟ ਵਿੱਚ ਕਬੱਡੀ ਰੱਸਾਕਸ਼ੀ, ਕੁਸ਼ਤੀ, ਕਰਾਟੇ, ਫੁਟਬਾਲ ਅਤੇ ਹਾਕੀ ਦੇ ਮੁਕਾਬਲੇ ਕਰਵਾਏ ਗਏ। ਰੱਸਾਕਸ਼ੀ ਵਿੱਚ ਧੂਰੀ ਪਹਿਲੇ, ਚੀਮਾ ਦੂਜੇ, ਕਬੱਡੀ ਸਰਕਲ ਵਿੱਚ ਚੀਮਾ ਪਹਿਲੇ, ਸੁਨਾਮ 1 ਦੂਜੇ, ਖੋ-ਖੋ ਵਿੱਚ ਚੀਮਾ ਪਹਿਲੇ, ਮੂਨਕ ਦੂਜੇ, ਫੁਟਬਾਲ ਵਿੱਚ ਸੁਨਾਮ 1 ਪਹਿਲੇ, ਸ਼ੇਰਪੁਰ ਦੂਜੇ, ਬੈਡਮਿੰਟਨ ਵਿੱਚ ਧੂਰੀ ਪਹਿਲੇ, ਸੰਗਰੂਰ 1 ਦੂਜੇ, ਹਾਕੀ ਧੂਰੀ ਪਹਿਲੇ ਅਤੇ ਸੁਨਾਮ ਦੂਜੇ ਸਥਾਨ ’ਤੇ ਰਿਹਾ। ਜੇਤੁੂਆਂ ਨੂੰ ਜ਼ਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਬਲਜਿੰਦਰ ਕੌਰ ਅਤੇ ਸਕੱਤਰ ਜਸਵੰਤ ਸਿੰਘ ਖਹਿਰਾ ਨੇ ਇਨਾਮ ਵੰਡੇ ਗਏ। ਇਸ ਮੌਕੇ ਗੁਰਜੀਤ ਸਿੰਘ ਘਾਰੂ, ਮੇਜਰ ਸਿੰਘ ਚੀਮਾ, ਰਮਾ ਰਾਣੀ, ਰਜਿੰਦਰ ਸਿੰਘ, ਰਣਵੀਰ ਕੌਰ, ਪ੍ਰਿੰਸ ਕਾਲੜਾ, ਗੁਰਮੀਤ ਕੌਰ ਸੋਹੀ, ਮਨਜੀਤ ਸਿੰਘ ਸੱਗੂ, ਬਸੰਤ ਸਿੰਘ ਲੱਡਾ, ਗੁਰਜੰਟ ਸਿੰਘ ਕੌਹਰੀਆਂ, ਜੁਝਾਰ ਸਿੰਘ ਉਭਾਵਾਲ, ਜਤਿੰਦਰ ਜੋਤੀ, ਅਵਤਾਰ ਸਿੰਘ ਭਲਵਾਨ, ਜਸਵੀਰ ਸਿੰਘ ਲੱਡਾ, ਹਰਵਿੰਦਰ ਪਾਲ ਬੱਲਮਗੜ, ਹੰਸ ਰਾਜ ਕਾਂਝਲਾ, ਜਸਵੀਰ ਕੌਰ ਹਰੀਪੁਰਾ, ਮਨਦੀਪ ਕੌਰ, ਜਸਵਿੰਦਰ ਕੌਰ, ਗੁਰਜੰਟ ਸਿੰਘ ਲੱਡਾ ਨੈਸ਼ਨਲ ਅਵਾਰਡੀ, ਕਰਨੈਲ ਸਿੰਘ, ਕੁਲਵੀਰ ਸਿੰਘ ਮੂਨਕ, ਵਰਿੰਦਰ ਸਿੰਘ, ਮਲਕੀਤ ਸਿੰਘ ਲੱਡਾ, ਜਗਰੂਪ ਸਿੰਘ ਧਾਂਦਰਾ ਅਤੇ ਇੰਦਰਪਾਲ ਸਿੰਘ ਮੌਜੂਦ ਸਨ। ਸਟੇਜ ਸਕੱਤਰ ਦੀ ਭੂਮਿਕਾ ਅਮਰਜੀਤ ਗਰੇਵਾਲ, ਸੁਰਿੰਦਰ ਪਾਲ ਝਨੇੜੀ, ਮੱਖਣ ਸਿੰਘ ਨੇ ਨਿਭਾਈ।
Advertisement
