ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਜਹਾਂਗੀਰ ਦੇ ਖੇਤਾਂ ਵਿੱਚ ਧਰਨਾ ਜਾਰੀ

ਪੱਤਰ ਪ੍ਰੇਰਕ ਸ਼ੇਰਪੁਰ, 18 ਜੁਲਾਈ ਜਹਾਂਗੀਰ ਜ਼ਮੀਨੀ ਵਿਵਾਦ ਨੂੰ ਲੈ ਕੇ ਬੀਕੇਯੂ ਏਕਤਾ ਉਗਰਾਹਾਂ ਵੱਲੋਂ ਪਿੰਡ ਦੇ ਖੇਤਾਂ ਵਿੱਚ ਲਗਾਇਆ ਪੱਕਾ ਧਰਨਾ ਅੱਜ 12ਵੇਂ ਦਿਨ ਵੀ ਜਾਰੀ ਰਿਹਾ। ਬਾਅਦ ਦੁਪਹਿਰ ਸਦਰ ਪੁਲੀਸ ਦੀਆਂ ਧਰਨਾਕਾਰੀਆਂ ਕੋਲ ਪਹੁੰਚੀਆਂ ਤਕਰੀਬਨ ਅੱਧੀ ਦਰਜਨ ਗੱਡੀਆਂ...
Advertisement

ਪੱਤਰ ਪ੍ਰੇਰਕ

ਸ਼ੇਰਪੁਰ, 18 ਜੁਲਾਈ

Advertisement

ਜਹਾਂਗੀਰ ਜ਼ਮੀਨੀ ਵਿਵਾਦ ਨੂੰ ਲੈ ਕੇ ਬੀਕੇਯੂ ਏਕਤਾ ਉਗਰਾਹਾਂ ਵੱਲੋਂ ਪਿੰਡ ਦੇ ਖੇਤਾਂ ਵਿੱਚ ਲਗਾਇਆ ਪੱਕਾ ਧਰਨਾ ਅੱਜ 12ਵੇਂ ਦਿਨ ਵੀ ਜਾਰੀ ਰਿਹਾ। ਬਾਅਦ ਦੁਪਹਿਰ ਸਦਰ ਪੁਲੀਸ ਦੀਆਂ ਧਰਨਾਕਾਰੀਆਂ ਕੋਲ ਪਹੁੰਚੀਆਂ ਤਕਰੀਬਨ ਅੱਧੀ ਦਰਜਨ ਗੱਡੀਆਂ ਨੇ ਆਮ ਲੋਕਾਂ ਦਾ ਧਿਆਨ ਖਿੱਚਿਆ। ਬੀਕੇਯੂ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਹਰਬੰਸ ਸਿੰਘ ਲੱਡਾ ਅਤੇ ਪ੍ਰੈੱਸ ਸਕੱਤਰ ਮਨਜੀਤ ਸਿੰਘ ਜਹਾਂਗੀਰ ਨੇ ਦੱਸਿਆ ਕਿ ਅੱਜ ਬਾਅਦ ਦੁਪਹਿਰ ਪੁਲੀਸ ਦੀਆਂ ਕਈ ਗੱਡੀਆਂ ਧਰਨਾਕਾਰੀਆਂ ਕੋਲ ਆਈਆਂ ਅਤੇ ਪੁਲੀਸ ਨੇ ਉਨ੍ਹਾਂ ਨੂੰ ਇੱਕ ਹੋਰ 10 ਵਿੱਘੇ ਹੋਰ ਰਕਬੇ ’ਤੇ ਜਥੇਬੰਦੀ ਵੱਲੋਂ ਝੋਨਾ ਲਗਾਏ ਜਾਣ ਦਾ ਪਤਾ ਲੱਗਣ ਸਬੰਧੀ ਕਨਸੋਅ ਮਿਲੀ ਸੀ। ਕਿਸਾਨ ਆਗੂਆਂ ਨੇ ਆਪਣੇ ਜਵਾਬ ਵਿੱਚ ਪੁਲੀਸ ਕੋਲ ਸਪਸ਼ੱਟ ਕੀਤਾ ਕਿ ਹਾਲੇ ਜਥੇਬੰਦੀ ਦਾ ਅਜਿਹਾ ਕੋਈ ਪ੍ਰੋਗਰਾਮ ਨਹੀਂ ਅਤੇ ਜੇ ਉਸ ਜਗ੍ਹਾ ’ਤੇ ਝੋਨਾ ਲਗਾਉਣ ਦਾ ਕੋਈ ਪ੍ਰੋਗਰਾਮ ਉਲੀਕਿਆ ਤਾਂ ਪੁਲੀਸ ਨੂੰ ਪਹਿਲਾਂ ਜਾਣਕਾਰੀ ਜ਼ਰੂਰ ਦਿੱਤੀ ਜਾਵੇਗੀ।

ਆਗੂਆਂ ਨੇ ਦੱਸਿਆ ਕਿ ਅੱਜ ਬੀਕੇਯੂ ਏਕਤਾ ਉਗਰਾਹਾਂ ਦੇ ਬਲਾਕ ਆਗੂਆਂ ਨਾਲ ਐੱਸਡੀਐੱਮ ਧੂਰੀ ਤੇ ਡੀਐੱਸਪੀ ਧੂਰੀ ਨੇ ਮੀਟਿੰਗ ਕੀਤੀ ਅਤੇ ਕੱਲ੍ਹ ਮੁੜ ਡੀਐੱਸਪੀ ਧੂਰੀ ਨੇ ਜਥੇਬੰਦੀ ਦੀ ਖਾਸ ਮੀਟਿੰਗ ਸੱਦੀ ਹੈ ਜਿਸ ਵਿੱਚ ਜ਼ਿਲ੍ਹੇ ਦੇ ਮੋਹਰੀ ਆਗੂਆਂ ਨੂੰ ਵੀ ਬੁਲਾਇਆ ਗਿਆ ਹੈ।

Advertisement
Tags :
ਖੇਤਾਂਜਹਾਂਗੀਰਜਾਰੀਧਰਨਾਵਿੱਚ