ਬਲਾਕ ਪੱਧਰੀ ਖੇਡਾਂ ’ਚ ਢੰਡੋਲੀ ਕਲਾਂ ਨੇ ਟਰਾਫ਼ੀ ਜਿੱਤੀ
ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਿੰਡ ਬਲਿਆਲ ਦੇ ਸਟੇਡੀਅਮ ਵਿੱਚ ਗੁਰਦਰਸ਼ਨ ਸਿੰਘ ਬੀਪੀਈਓ ਦੀ ਅਗਵਾਈ ਹੇਠ ਬਲਾਕ ਸੁਨਾਮ-2 ਦੇ ਪ੍ਰਾਇਮਰੀ ਸਕੂਲਾਂ ਦੀਆਂ ਦੋ ਦਿਨਾਂ ਖੇਡਾਂ ਸਮਾਪਤ ਹੋਈਆਂ। ਖੇਡਾਂ ਦੇ ਪਹਿਲੇ ਦਿਨ ਬੀਪੀਈਓ ਗੁਰਦਰਸ਼ਨ ਸਿੰਘ ਵੱਲੋਂ ਗੁਬਾਰੇ ਛੱਡ ਕੇ ਖੇਡਾਂ...
Advertisement
ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਿੰਡ ਬਲਿਆਲ ਦੇ ਸਟੇਡੀਅਮ ਵਿੱਚ ਗੁਰਦਰਸ਼ਨ ਸਿੰਘ ਬੀਪੀਈਓ ਦੀ ਅਗਵਾਈ ਹੇਠ ਬਲਾਕ ਸੁਨਾਮ-2 ਦੇ ਪ੍ਰਾਇਮਰੀ ਸਕੂਲਾਂ ਦੀਆਂ ਦੋ ਦਿਨਾਂ ਖੇਡਾਂ ਸਮਾਪਤ ਹੋਈਆਂ। ਖੇਡਾਂ ਦੇ ਪਹਿਲੇ ਦਿਨ ਬੀਪੀਈਓ ਗੁਰਦਰਸ਼ਨ ਸਿੰਘ ਵੱਲੋਂ ਗੁਬਾਰੇ ਛੱਡ ਕੇ ਖੇਡਾਂ ਦੀ ਰਸਮੀ ਸ਼ੁਰੂਆਤ ਕੀਤੀ ਗਈ। ਪਹਿਲੇ ਦਿਨ ਅਥਲੈਟਿਕਸ ਅਤੇ ਖੋ-ਖੋ ਦੇ ਮੁਕਾਬਲੇ ਕਰਵਾਏ ਗਏ। ਦੂਜੇ ਦਿਨ ਕਬੱਡੀ ਨੈਸ਼ਨਲ ਕਬੱਡੀ ਸਰਕਲ ਕੁਸ਼ਤੀਆਂ ਅਤੇ ਰੱਸਾ ਕੱਸੀ ਦੇ ਮੁਕਾਬਲੇ ਕਰਾਏ ਗਏ। ਖੇਡਾਂ ਦੀ ਓਵਰਆਲ ਟਰਾਫੀ ਢੰਡੋਲੀ ਕਲਾਂ ਸੈਂਟਰ ਨੇ ਜਿੱਤੀ।
ਖੇਡਾਂ ਦੇ ਦੂਸਰੇ ਦਿਨ ਡਿਪਟੀ ਡੀਈਓ ਸੰਗਰੂਰ ਸ੍ਰੀਮਤੀ ਰਵਿੰਦਰ ਕੌਰ ਛਤਵਾਲ ਦੁਆਰਾ ਜੇਤੂ ਬੱਚਿਆਂ ਨੂੰ ਮੈਡਲ ਅਤੇ ਟਰਾਫੀਆਂ ਦੇ ਕੇ ਸਨਮਾਨਿਆ ਗਿਆ। ਇਸ ਮੌਕੇ ਪ੍ਰਿੰਸ ਕਾਲੜਾ ਬਲਾਕ ਸਪੋਰਟਸ ਕੋਆਰਡੀਨੇਟਰ, ਜਗਤਾਰ ਸਿੰਘ ਢੰਡੋਲੀ ਕਲਾਂ, ਜਗਦੇਵ ਸਿੰਘ ਘਰਾਚੋਂ, ਮੈਡਮ ਰਚਨਾ ਰਾਣੀ ਭੱਟੀਵਾਲ, ਰਜਨੀਸ਼ ਕੁਮਾਰ ਸਫੀਪੁਰ, ਸੁਰਿੰਦਰ ਪਾਲ ਸਿੰਘ ਝਨੇੜੀ, ਕੁਲਬੀਰ ਸਿੰਘ, ਗੁਰਵਿੰਦਰ ਸਿੰਘ, ਸੰਤੋਸ਼ ਰਾਣੀ, ਸਪਨਾ ਗਰਗ, ਰੁਪਿੰਦਰ ਕੌਰ, ਗੁਰਜੰਟ ਸਿੰਘ, ਜਗਦੀਸ਼ ਸਿੰਘ, ਰਘਵੀਰ ਸਿੰਘ, ਸਤਨਾਮ ਸਿੰਘ, ਪ੍ਰੇਮ ਕੁਮਾਰ ਅਤੇ ਸੁਰਮਖ ਸਿੰਘ ਹਾਜ਼ਰ ਸਨ।
Advertisement
Advertisement
