13.50 ਕਰੋੜ ਦੇ ਵਿਕਾਸ ਕਾਰਜਾਂ ਨਾਲ ਸ਼ਹਿਰ ਦੀ ਦਿੱਖ ਬਦਲੇਗੀ: ਟੋਨੀ
ਨਗਰ ਕੌਂਸਲ ਵੱਲੋਂ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਵਿੱਢੇ ਹੋਏ ਹਨ। ਕੰਮਾਂ ਦੇ ਨਵੇਂ ਵਰਕ ਆਰਡਰ ਕੱਟਣ ਸਮੇਂ ਨਗਰ ਕੌਂਸਲ ਦੇ ਪ੍ਰਧਾਨ ਨਿਸ਼ਾਨ ਸਿੰਘ ਟੋਨੀ ਨੇ ਦੱਸਿਆ ਕਿ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਰਹਿਨੁਮਾਈ ਹੇਠ...
Advertisement
ਨਗਰ ਕੌਂਸਲ ਵੱਲੋਂ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਵਿੱਢੇ ਹੋਏ ਹਨ। ਕੰਮਾਂ ਦੇ ਨਵੇਂ ਵਰਕ ਆਰਡਰ ਕੱਟਣ ਸਮੇਂ ਨਗਰ ਕੌਂਸਲ ਦੇ ਪ੍ਰਧਾਨ ਨਿਸ਼ਾਨ ਸਿੰਘ ਟੋਨੀ ਨੇ ਦੱਸਿਆ ਕਿ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਰਹਿਨੁਮਾਈ ਹੇਠ ਨਗਰ ਕੌਂਸਲ ਵੱਲੋਂ ਸੁਨਾਮ ਸ਼ਹਿਰ ਦੇ ਸਮੁੱਚੇ ਵਾਰਡਾਂ ਵਿੱਚ ਗਲੀਆਂ, ਨਾਲੀਆ, ਸੀਵਰੇਜ਼ ਆਦਿ ਦੇ ਕਰੀਬ ਸਾਢੇ 13 ਕਰੋੜ ਦੇ ਵਿਕਾਸ ਕਾਰਜ ਸ਼ੁਰੂ ਕੀਤੇ ਹੋਏ ਹਨ। ਕੁਝ ਕੰਮ ਮੁਕੰਮਲ ਹੋ ਗਏ ਹਨ, ਕੁਝ ਚੱਲ ਰਹੇ ਹਨ ਤੇ ਬਾਕੀ 5 ਕਰੋੜ ਦੇ ਕਰੀਬ ਨਵੇਂ ਵਰਕ ਆਰਡਰ ਕੱਟੇ ਗਏ ਹਨ। ਇਸ ਮੌਕੇ ਕੌਂਸਲਰ ਅਤੇ ਰਾਜ ਕੁਮਾਰ ਜੇ ਈ ਮੌਜੂਦ ਸਨ।
Advertisement
Advertisement
