ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਪੰਚਾਇਤੀ ਵਿਰੋਧ ਦੇ ਬਾਵਜੂਦ ਵਕਫ਼ ਬੋਰਡ ਨੂੰ ਜ਼ਮੀਨ ਦਾ ਕਬਜ਼ਾ ਦਿਵਾਇਆ

ਮੇਜਰ ਸਿੰਘ ਮੱਟਰਾਂ ਭਵਾਨੀਗੜ੍ਹ, 13 ਜੂਨ ਇੱਥੋਂ ਨੇੜਲੇ ਪਿੰਡ ਨਕਟੇ ਵਿੱਚ ਅੱਜ ਪੰਜਾਬ ਵਕਫ ਬੋਰਡ ਦੀ ਪੰਜ ਵਿੱਘੇ 10 ਵਿਸਵੇ ਜ਼ਮੀਨ ਨੂੰ ਪੰਚਾਇਤ ਦੇ ਵਿਰੋਧ ਦੇ ਬਾਵਜੂਦ ਮਾਲ ਵਿਭਾਗ ਵੱਲੋਂ ਪੰਜਾਬ ਵਕਫ ਬੋਰਡ ਨੂੰ ਕਬਜ਼ਾ ਦਿਵਾਇਆ ਗਿਆ। ਇਸ ਸਬੰਧੀ ਪਿੰਡ...
ਪਿੰਡ ਨਕਟੇ ਵਿੱਚ ਵਕਫ਼ ਬੋਰਡ ਨੂੰ ਜ਼ਮੀਨ ਦਾ ਕਬਜ਼ਾ ਦਿਵਾਉਣ ਦੀ ਕਾਰਵਾਈ ਕਰਦੇ ਹੋਏ ਅਧਿਕਾਰੀ।
Advertisement
ਮੇਜਰ ਸਿੰਘ ਮੱਟਰਾਂ

ਭਵਾਨੀਗੜ੍ਹ, 13 ਜੂਨ

Advertisement

ਇੱਥੋਂ ਨੇੜਲੇ ਪਿੰਡ ਨਕਟੇ ਵਿੱਚ ਅੱਜ ਪੰਜਾਬ ਵਕਫ ਬੋਰਡ ਦੀ ਪੰਜ ਵਿੱਘੇ 10 ਵਿਸਵੇ ਜ਼ਮੀਨ ਨੂੰ ਪੰਚਾਇਤ ਦੇ ਵਿਰੋਧ ਦੇ ਬਾਵਜੂਦ ਮਾਲ ਵਿਭਾਗ ਵੱਲੋਂ ਪੰਜਾਬ ਵਕਫ ਬੋਰਡ ਨੂੰ ਕਬਜ਼ਾ ਦਿਵਾਇਆ ਗਿਆ।

ਇਸ ਸਬੰਧੀ ਪਿੰਡ ਦੇ ਸਰਪੰਚ ਜਗਦੀਪ ਸਿੰਘ ਨੇ ਦੱਸਿਆ ਕਿ ਇਹ ਜ਼ਮੀਨ ਪਿੰਡ ਦੀ ਇਕ ਮਹਿਲਾ ਜਸਵਿੰਦਰ ਕੌਰ ਕਈ ਦਹਾਕਿਆਂ ਤੋਂ ਵਾਹੁੰਦੀ ਆ ਰਹੀ ਹੈ। ਅੱਜ ਵਕਫ ਬੋਰਡ ਪ੍ਰਸ਼ਾਸਨ ਦੀ ਮੱਦਦ ਨਾਲ ਉਸ ਜ਼ਮੀਨ ਤੋਂ ਮਹਿਲਾ ਦਾ ਕਬਜ਼ਾ ਛੁਡਾਉਣ ਆਇਆ ਸੀ। ਸਰਪੰਚ ਨੇ ਕਿਹਾ ਕਿ ਉਸ ਨੇ ਵਕਫ ਦੇ ਅਧਿਕਾਰੀਆਂ ਨੂੰ ਜ਼ਮੀਨ ਦਾ ਬਕਾਇਆ ਠੇਕਾ ਦੇਣ ਲਈ ਖਾਲੀ ਚੈੱਕ ਵੀ ਦਿੱਤਾ, ਪਰ ਫਿਰ ਵੀ ਵਕਫ਼ ਬੋਰਡ ਨਹੀਂ ਮੰਨਿਆ। ਸਰਪੰਚ ਨੇ ਜ਼ਮੀਨ ਠੇਕੇ ’ਤੇ ਦੇਣ ਲਈ ਕਥਿਤ ਰਿਸ਼ਵਤ ਦੇ ਦੋਸ਼ ਵੀ ਲਗਾਏ।

ਜਗਜੀਤ ਸਿੰਘ ਕਾਨੂੰਨਗੋ ਨਦਾਮਪੁਰ ਨੇ ਦੱਸਿਆ ਕਿ ਇਹ ਜ਼ਮੀਨ ਜਸਵਿੰਦਰ ਕੌਰ ਵਾਹੁੰਦੀ ਆ ਰਹੀ ਹੈ ਪਰ ਲੰਬੇ ਸਮੇਂ ਤੋਂ ਜ਼ਮੀਨ ਦਾ ਠੇਕਾ ਨਾ ਦੇਣ ਕਾਰਨ ਕੋਰਟ ਦੇ ਫ਼ੈਸਲੇ ਤਹਿਤ ਉਹ ਅੱਜ ਤਹਿਸੀਲਦਾਰ ਦੇ ਹੁਕਮਾਂ ’ਤੇ ਇਸ ਜ਼ਮੀਨ ਤੋਂ ਕਬਜ਼ਾ ਛੁਡਵਾ ਕੇ ਪੰਜਾਬ ਵਕਫ ਬੋਰਡ ਨੂੰ ਦਿਵਾਉਣ ਆਏ ਹਨ।

ਪੰਜਾਬ ਵਕਫ ਬੋਰਡ ਦੇ ਅਧਿਕਾਰੀ ਜੁਨੇਦ ਅਨਵਰ ਨੇ ਦੱਸਿਆ ਕਿ ਉਹ ਪਿੰਡ ਨਕਟੇ ਵਿਖੇ ਪੰਜਾਬ ਵਕਫ ਬੋਰਡ ਦੀ ਜ਼ਮੀਨ ਤੇ ਕਾਬਜ਼ ਜਸਵਿੰਦਰ ਕੌਰ 2006 ਤੋਂ ਡਿਫਾਲਟਰ ਹੈ। ਉਹ ਵਕਫ ਬੋਰਡ ਦੀ ਜ਼ਮੀਨ ਮਹਿਲਾ ਕੋਲੋਂ ਛੁਡਵਾਉਣ ਲਈ ਆਏ ਹਨ।

 

Advertisement