ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਡੈਮੋਕਰੈਟਿਕ ਮੁਲਾਜ਼ਮ ਫੈਡਰੇਸ਼ਨ ਦਾ ਜ਼ਿਲ੍ਹਾ ਪੱਧਰੀ ਚੋਣ ਇਜਲਾਸ

ਜ਼ਿਲ੍ਹਾ ਪ੍ਰਧਾਨ ਮੇਘ ਰਾਜ ਤੇ ਬੱਬਨ ਪਾਲ ਜਨਰਲ ਸਕੱਤਰ ਬਣੇ
ਚੋਣ ਇਜਲਾਸ ਦੌਰਾਨ ਨਵੇਂ ਚੁਣੇ ਅਹੁਦੇਦਾਰ ਤੇ ਫੈਡਰੇਸ਼ਨ ਦੇ ਆਗੂ।
Advertisement

ਡੈਮੋਕਰੈਟਿਕ ਮੁਲਾਜ਼ਮ ਫੈਡਰੇਸ਼ਨ ਦਾ ਚੋਣ ਇਜਲਾਸ ਸਥਾਨਕ ਅਗਰਵਾਲ ਧਰਮਸ਼ਾਲਾ ਵਿੱਚ ਹੋਇਆ। ਇਸ ਮੌਕੇ ਡੈਮੋਕਰੈਟਿਕ ਮੁਲਾਜ਼ਮ ਫੈਡਰੇਸ਼ਨ ਪੰਜਾਬ ਦੇ ਜਨਰਲ ਸਕੱਤਰ ਹਰਦੀਪ ਟੋਡਰਪੁਰ ਨੇ ਸੰਬੋਧਨ ਕਰਦਿਆਂ ਸ਼ਹੀਦ ਊਧਮ ਸਿੰਘ ਦੀ ਜ਼ਿੰਦਗੀ ਦੇ ਸੰਘਰਸ਼ ਨੂੰ ਯਾਦ ਕਰਦਿਆਂ ਸਾਂਝੀ ਜਥੇਬੰਦੀ ਦੀ ਲੋੜ ਅਤੇ ਮੌਜੂਦਾ ਸਮੇਂ ਵਿੱਚ ਸੰਘਰਸ਼ ਦੀ ਰੂਪ-ਰੇਖਾ ਸਬੰਧੀ ਵਿਚਾਰ ਸਾਂਝੇ ਕੀਤੇ। ਇਸ ਤੋਂ ਬਾਅਦ ਟੈਕਨੀਕਲ ਅਤੇ ਮਕੈਨੀਕਲ ਐਂਪਲਾਈਜ਼ ਯੂਨੀਅਨ ਦੇ ਸੂਬਾ ਪ੍ਰਧਾਨ ਮਹਿਮਾ ਸਿੰਘ ਧਨੌਲਾ ਨੇ ਵੱਖ ਵੱਖ ਸਰਕਾਰਾਂ ਦੁਆਰਾ ਲੋਕਾਂ ’ਤੇ ਕੀਤੇ ਜਾਂਦੇ ਤਸ਼ੱਦਦ ਬਾਰੇ ਦੱਸਦਿਆਂ ਇਕੱਠੇ ਹੋ ਕੇ ਸੰਘਰਸ਼ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਇਸ ਤੋਂ ਬਾਅਦ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਹਰਜੀਤ ਵਾਲੀਆ, ਸੁਖਵਿੰਦਰ ਗਿਰਾ ਤੇ ਦਲਜੀਤ ਸਫੀਪੁਰ ਨੇ ਸੰਬੋਧਨ ਕੀਤਾ।

ਡੈਮੋਕਰੈਟਿਕ ਟੀਚਰਜ਼ ਫਰੰਟ ਦੇ ਜ਼ਿਲ੍ਹਾ ਪ੍ਰਧਾਨ ਗਿਰ ਨੇ ਜ਼ਿਲ੍ਹਾ ਕਮੇਟੀ ਦਾ ਐਲਾਨ ਕੀਤਾ, ਜਿਸ ਵਿੱਚ ਮੇਘ ਰਾਜ ਨੂੰ ਜ਼ਿਲ੍ਹਾ ਪ੍ਰਧਾਨ, ਬੱਬਨ ਪਾਲ ਸੰਗਰੂਰ ਨੂੰ ਜਨਰਲ ਸਕੱਤਰ, ਰਮਨ ਗੋਇਲ ਨੂੰ ਖਜ਼ਾਨਚੀ, ਗੁਰਸੈਬਰ ਸਿੰਘ ਨੂੰ ਸਹਾਇਕ ਖਜ਼ਾਨਚੀ, ਉਜਾਗਰ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ ,ਖੁਸ਼ਦੀਪ ਸਿੰਘ ਨੂੰ ਮੀਤ ਪ੍ਰਧਾਨ, ਗੁਰਚਰਨ ਸਿੰਘ ਨੂੰ ਪ੍ਰੈੱਸ ਸਕੱਤਰ, ਕਰਮਜੀਤ ਨਦਾਮਪੁਰ ਨੂੰ ਸਹਾਇਕ ਪ੍ਰੈਸ ਸਕੱਤਰ, ਸੁਖਵਿੰਦਰ ਗਿਰ, ਦਲਜੀਤ ਸਫੀਪੁਰ, ਅਵਤਾਰ ਸਿੰਘ, ਗੋਲਡੀ ਮੂਨਕ, ਮਨਜੀਤ ਲਹਿਰਾ, ਅਮਨ ਵਸ਼ਿਸ਼ਟ, ਬੱਗਾ ਸਿੰਘ ਪਾਤੜਾਂ ਅਤੇ ਬਲਜੀਤ ਸਿੰਘ ਲੌਂਗੋਵਾਲ ਨੂੰ ਬਤੌਰ ਮੈਂਬਰ ਚੁਣਿਆ ਗਿਆ। ਇਸ ਮੌਕੇ ਡੈਮੋਕਰੈਟਿਕ ਟੀਚਰਜ਼ ਫਰੰਟ, ਟੈਕਨੀਕਲ ਅਤੇ ਮਕੈਨੀਕਲ ਯੂਨੀਅਨ, ਪੀਐੱਸਪੀਸੀਐੱਲ, ਪੰਪ ਅਪਰੇਟਰ ਯੂਨੀਅਨ ਅਤੇ ਪੰਜਾਬ ਸਟੂਡੈਂਟ ਯੂਨੀਅਨ ਦੇ ਆਗੂ ਮੌਜੂਦ ਸਨ।

Advertisement

Advertisement